ਪਿੱਪਲੀ 'ਚ ਐਂਟੀ-ਇੰਫਲੇਮੇਟਰੀ, ਫੈਟ, ਕਾਰਬੋਹਾਈਡਰੇਟ, ਵਿਟਾਮਿਨ, ਅਮੀਨੋ ਐਸਿਡ, ਖਣਿਜ ਵੀ ਮੌਜੂਦ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਧਿਆਨ ਰੱਖੋ ਕਿ ਇਸ ਦਾ ਅਸਰ ਗਰਮ ਹੁੰਦਾ ਹੈ, ਇਸ ਲਈ ਜ਼ਿਆਦਾ ਸੇਵਨ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Pippali Benefits : ਗਰਮ ਮਸਾਲਿਆਂ 'ਚ ਸ਼ਾਮਲ ਪਿੱਪਲੀ ਦੀ ਵਰਤੋਂ ਨਾ ਸਿਰਫ ਖਾਣੇ ਦਾ ਸਵਾਦ ਵਧਾਉਣ 'ਚ ਸ਼ਾਮਲ ਹੁੰਦੀ ਹੈ, ਸਗੋਂ ਇਸ ਦੇ ਕਈ ਔਸ਼ਧੀ ਗੁਣ ਵੀ ਹੁੰਦੇ ਹਨ, ਜਿਨ੍ਹਾਂ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ। ਇਸ 'ਚ ਪ੍ਰੋਟੀਨ ਤੋਂ ਇਲਾਵਾ ਐਂਟੀ-ਇੰਫਲੇਮੇਟਰੀ, ਫੈਟ, ਕਾਰਬੋਹਾਈਡਰੇਟ, ਵਿਟਾਮਿਨ, ਅਮੀਨੋ ਐਸਿਡ, ਖਣਿਜ ਵੀ ਮੌਜੂਦ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਧਿਆਨ ਰੱਖੋ ਕਿ ਇਸ ਦਾ ਅਸਰ ਗਰਮ ਹੁੰਦਾ ਹੈ, ਇਸ ਲਈ ਜ਼ਿਆਦਾ ਸੇਵਨ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਪਿੱਪਲੀ ਦੀ ਵਰਤੋਂ ਕਰ ਸਕਦੇ ਹੋ।
1. ਕਬਜ਼ ਦੀ ਸਮੱਸਿਆ ਹੋਣ 'ਤੇ
ਪਿੱਪਲੀ ਦੇ ਗੁਣ ਕਬਜ਼ ਦੀ ਸਮੱਸਿਆ 'ਚ ਵੀ ਕੰਮ ਕਰ ਸਕਦੇ ਹਨ। ਅਸਲ ਵਿੱਚ ਇਹ ਦਵਾਈ ਇਕ ਪਾਚਨ ਏਜੰਟ ਦੇ ਤੌਰ 'ਤੇ ਕੰਮ ਕਰ ਸਕਦੀ ਹੈ ਜੋ ਭੋਜਨ ਦੇ ਸਹੀ ਪਾਚਨ ਵਿਚ ਮਦਦ ਕਰ ਸਕਦੀ ਹੈ। ਨਾਲ ਹੀ ਇਹ ਮਲ ਨਿਕਾਸੀ 'ਚ ਸਹਿਯੋਗ ਕਰ ਕੇ ਕਬਜ਼ ਵਿੱਚ ਰਾਹਤ ਪ੍ਰਦਾਨ ਦਿਵਾ ਸਕਦੀ ਹੈ। ਇਸ ਤਰ੍ਹਾਂ ਪਿੱਪਲੀ ਦੀ ਵਰਤੋਂ ਕਬਜ਼ 'ਚ ਮਦਦਗਾਰ ਸਾਬਿਤ ਹੋ ਸਕਦੀ ਹੈ।
2. ਖੰਘ ਲਈ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਪਿੱਪਲੀ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਜੇਕਰ ਤੁਹਾਨੂੰ ਖੰਘ, ਜ਼ੁਕਾਮ ਦੀ ਸਮੱਸਿਆ ਹੈ ਤਾਂ ਇਸ ਦੇ ਲਈ ਪਿੱਪਲੀ ਦੇ ਪਾਊਡਰ ਦਾ ਸੇਵਨ ਕਰੋ। ਸਿਰਫ਼ ਇਕ ਚੁਟਕੀ ਪਾਊਡਰ ਸ਼ਹਿਦ ਦੇ ਨਾਲ ਖਾਣ ਨਾਲ ਲਾਭ ਮਿਲੇਗਾ।
3. ਬਦਹਜ਼ਮੀ ਲਈ
ਬਦਹਜ਼ਮੀ, ਗੈਸ, ਐਸੀਡਿਟੀ, ਬਲੋਟਿੰਗ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਦੇ ਲਈ ਦਿਨ 'ਚ ਇਕ ਵਾਰ ਪਿੱਪਲੀ ਦੇ ਕਾੜ੍ਹੇ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਇਸ 'ਚ ਮੌਜੂਦ ਪੋਸ਼ਕ ਤੱਤ ਅਤੇ ਖਣਿਜ ਬਦਹਜ਼ਮੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਕਾਫੀ ਹੱਦ ਤਕ ਮਦਦਗਾਰ ਹੁੰਦੇ ਹਨ।
4. ਨੀਂਦ ਨਾ ਆਉਣ ਦੀ ਸਮੱਸਿਆ ਲਈ
ਇਸ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ ਜੋ ਨੀਂਦ ਨਾ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਚੁਟਕੀ ਪਿੱਪਲੀ ਪਾਊਡਰ ਨੂੰ ਸ਼ਹਿਦ ਦੇ ਨਾਲ ਖਾਓ।
5. ਮੋਟਾਪੇ ਤੋਂ ਵੀ ਰਾਹਤ
ਪਿੱਪਲੀ ਨੂੰ ਛੋਟਾ ਪਿੱਪਲ ਵੀ ਕਿਹਾ ਜਾਂਦਾ ਹੈ। ਇਹ ਮੋਟਾਪੇ ਨੂੰ ਘਟਾਉਣ ਲਈ ਵੀ ਇਕ ਪ੍ਰਭਾਵਸ਼ਾਲੀ ਉਪਾਅ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ-ਸ਼ਾਮ ਲਗਪਗ ਅੱਧਾ ਗ੍ਰਾਮ ਪਿੱਪਲੀ ਪਾਊਡਰ ਸ਼ਹਿਦ ਦੇ ਨਾਲ ਖਾਓ।
Disclaimer: ਲੇਖ ਵਿਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਕਿਸੇ ਵੀ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।