ਬੱਚਿਆਂ ’ਚ ਏਡੀਐੱਚਡੀ ਦੇ ਵਿਕਾਸ ਨੂੰ ਰੋਕਣ ’ਚ ਮਾਤਾ-ਪਿਤਾ ਹੋ ਸਕਦੇ ਹਨ ਮਦਦਗਾਰ, ਵਾਟਰਲੂ ਯੂਨੀਵਰਸਿਟੀ ਦੇ ਅਧਿਐਨ 'ਚ ਖੁਲਾਸਾ
ਅੱਜਕੱਲ੍ਹ ਏਡੀਐੱਚਡੀ ਛੋਟੇ ਬੱਚਿਆਂ ’ਚ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਇਸ ਕਾਰਨ ਉਹ ਵੱਧ ਸਰਗਰਮ ਰਹਿੰਦੇ ਹਨ। ਜੇ ਸਮਾਂ ਰਹਿੰਦੇ ਇਸ ਨੂੰ ਠੀਕ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਚੀਜ਼ ’ਤੇ ਧਿਆਨ ਕੇਂਦਰਿਤ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ, ਜੋ ਮਾਤਾ-ਪਿਤਾ ਦੀ ਵੀ ਚਿੰਤਾਵਾਂ ਵਧਾ ਦਿੰਦਾ ਹੈ।
Publish Date: Mon, 19 Feb 2024 08:07 AM (IST)
Updated Date: Mon, 19 Feb 2024 08:11 AM (IST)
ਏਐੱਨਆਈ : ਅੱਜਕੱਲ੍ਹ ਏਡੀਐੱਚਡੀ ਛੋਟੇ ਬੱਚਿਆਂ ’ਚ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਇਸ ਕਾਰਨ ਉਹ ਵੱਧ ਸਰਗਰਮ ਰਹਿੰਦੇ ਹਨ। ਜੇ ਸਮਾਂ ਰਹਿੰਦੇ ਇਸ ਨੂੰ ਠੀਕ ਨਾ ਕੀਤਾ ਗਿਆ ਤਾਂ ਉਹ ਕਿਸੇ ਵੀ ਚੀਜ਼ ’ਤੇ ਧਿਆਨ ਕੇਂਦਰਿਤ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ, ਜੋ ਮਾਤਾ-ਪਿਤਾ ਦੀ ਵੀ ਚਿੰਤਾਵਾਂ ਵਧਾ ਦਿੰਦਾ ਹੈ। ਹਾਲਾਂਕਿ ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜੇ ਮਾਪੇ ਚਾਹੁਣ ਤਾਂ ਬੱਚਿਆਂ ’ਚ ਅਟੈਨਸ਼ਨ ਡੈਫੀਸਿਟ/ਹਾਈਪਰਐਕਟੀਵਿਟੀ ਡਿਸਆਰਡਰ (ਏਡੀਐੱਚਡੀ) ਨੂੰ ਵਿਕਸਿਤ ਕਰਨ ਤੋਂ ਥੋੜ੍ਹੀ ਸਾਵਧਾਨੀ ਵਰਤ ਕੇ ਰੋਕ ਸਕਦੇ ਹਨ। ਜੇ ਉਹ ਬੱਚਿਆਂ ’ਤੇ ਵੱਧ ਧਿਆਨ ਦੇਣ ਤੇ ਪਾਲਣ ਪੋਸ਼ਣ ਦੀ ਸ਼ੈਲੀ ’ਚ ਬਦਲਾਅ ਕਰਨ ਤਾਂ ਅਜਿਹਾ ਸੰਭਵ ਹੋ ਸਕਦਾ ਹੈ। ਇਹ ਅਧਿਐਨ ਵਾਟਰਲੂ ਯੂਨੀਵਰਸਿਟੀ ਦੇ ਇਕ ਖੋਜੀ ਵੱਲੋਂ ਕੀਤਾ ਗਿਆ ਹੈ।
ਮਨੋਵਿਗਿਆਨੀਆਂ ਅਨੁਸਾਰ ਬੱਚਿਆਂ ਦਾ ਅਤਿ ਉਤਸਾਹ ਵਾਲਾ ਰਵੱਈਆ, ਪਾਲਣ ਪੋਸ਼ਣ ਤੇ ਦਿਮਾਗੀ ਕਾਰਜ ਕੁਸ਼ਲਤਾ ਏਡੀਐੱਚਡੀ ਲੱਛਣਾਂ ਦੇ ਵਿਕਾਸ ’ਚ ਭੂਮਿਕਾ ਨਿਭਾਉਂਦੇ ਹਨ। ਸੋਧ ’ਚ ਜੁੜੇ ਪ੍ਰੋਫੈਸਰ ਡਾ. ਹੀਥਰ ਹੈਂਡਰਸਨ ਨੇ ਕਿਹਾ ਕਿ ਮਾਪੇ ਅਸਲ ’ਚ ਬੱਚਿਆਂ ਨਾਲ ਵੱਧ ਸਮਾਂ ਬਿਤਾ ਕੇ ਤੇ ਵਿਚ-ਵਿਚਾਲੇ ਸਹੀ ਨਿਰਦੇਸ਼ ਦੇ ਕੇ ਏਡੀਐੱਚਡੀ ਨੂੰ ਵਿਕਸਿਤ ਹੋਣ ਤੋਂ ਰੋਕ ਸਕਦੇ ਹਨ। ਇਨ੍ਹਾਂ ’ਚ ਬੱਚਿਆਂ ਨੂੰ ਨਵੇਂ ਹਾਲਾਤ ਦਾ ਸਾਹਮਣਾ ਕਰਨ ਦੌਰਾਨ ਜ਼ੁਬਾਨੀ ਤੇ ਸਰੀਰਕ ਸੰਕੇਤਾਂ ਦੇ ਰਾਹੀਂ ਉਨ੍ਹਾਂ ਦਾ ਮਾਰਗਦਰਸ਼ਨ ਸ਼ਾਮਲ ਹੈ। ਸੋਧ ਦੌਰਾਨ ਚਾਰ ਮਹੀਨੇ ਤੋਂ 15 ਸਾਲ ਤੱਕ ਦੇ 291 ਬੱਚਿਆਂ ਦਾ ਫਾਲੋਅਪ ਕੀਤਾ ਗਿਆ। ਖੋਜੀਆਂ ਨੇ ਤਿੰਨ ਸਾਲਾਂ ’ਚ ਬੱਚਿਆਂ ਦੇ ਸੁਭਾਅ ਤੇ ਮਾਪਿਆਂ ਦੀ ਗੱਲਬਾਤ ਦਾ ਮੁਲਾਂਕਣ ਕੀਤਾ। ਚਾਰ ਸਾਲ ’ਚ ਬੱਚੇ ਦੀ ਕਾਰਜ ਪ੍ਰਣਾਲੀ ਦਾ ਮੁਲਾਂਕਣ ਕੀਤਾ ਗਿਆ ਤੇ ਪੰਜ ਤੋਂ 15 ਸਾਲ ਦੀ ਉਮਰ ਵਿਚਾਲੇ ਮਾਪਿਆਂ ਵੱਲੋਂ ਦੱਸੇ ਗਏ ਏਡੀਐੱਚਡੀ ਲੱਛਣਾਂ ਦਾ ਛੇ ਵਾਰ ਵਿਸ਼ਲੇਸ਼ਣ ਕੀਤਾ ਗਿਆ। ਅਧਿਐਨ ਤੋਂ ਪਤਾ ਲੱਗਾ ਕਿ ਬੱਚਿਆਂ ਦੀ ਪ੍ਰਵਿਰਤੀ ਤੇ ਮਾਪਿਆਂ ਦੇ ਪਾਲਣ ਪੋਸ਼ਣ ਦੇ ਤਰੀਕੇ ਦਾ ਇਸ ’ਤੇ ਪ੍ਰਭਾਵ ਪੈਂਦਾ ਹੈ। ਪਾਲਣ ਪੋਸ਼ਣ ਦੇ ਦੌਰਾਨ ਬੱਚਿਆਂ ਨੂੰ ਜ਼ੁਬਾਨੀ ਤੇ ਸਰੀਰਕ ਸੰਕੇਤਾਂ ਦੇ ਨਾਲ ਸਹੀ ਮਾਰਗਦਰਸ਼ਨ ਉਨ੍ਹਾਂ ਦੇ ਵਿਕਾਸ ਨੂੰ ਸਹੀ ਰਾਹ ’ਤੇ ਲਿਜਾਂਦਾ ਹੈ ਤੇ ਏਡੀਐੱਚਡੀ ਲੱਛਣਾਂ ਨੂੰ ਵਧਣ ਤੋਂ ਰੋਕ ਸਕਦਾ ਹੈ।