Origano ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਇਸ ਵਿਚ ਵਿਟਾਮਿਨ ਏ, ਸੀ, ਈ ਤੇ ਕੇ, ਫਾਈਬਰ ਅਤੇ ਕਾਰਬੋਹਾਈਡਰੇਟ ਵਰਗੇ ਨਿਊਟ੍ਰਿਸ਼ਨ ਮੌਜੂਦ ਹੁੰਦੇ ਹਨ। ਫੋਲੈਟ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਤੇ ਪੋਟਾਸ਼ੀਅਮ ਵਰਗੇ ਮਿਨਰਲਜ਼ ਵੀ। ਇਹ ਸਭ ਮਿਲ ਕੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਤੋਂ ਮਹਿਫੂਜ਼ ਰੱਖਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Oregano Health Benefits: ਓਰੀਗੈਨੋ ਇਕ ਖੁਸ਼ਬੂਦਾਰ ਜੜ੍ਹੀ ਬੂਟੀ ਹੈ, ਜਿਸਦੀ ਵਰਤੋਂ ਕਈ ਪਕਵਾਨਾਂ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖਾਸ ਤੌਰ 'ਤੇ ਪੀਜ਼ਾ, ਪਾਸਤਾ ਤੇ ਸੂਪ 'ਚ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਓਰੀਗੈਨੋ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਇਸ ਵਿਚ ਵਿਟਾਮਿਨ ਏ, ਸੀ, ਈ ਤੇ ਕੇ, ਫਾਈਬਰ ਅਤੇ ਕਾਰਬੋਹਾਈਡਰੇਟ ਵਰਗੇ ਨਿਊਟ੍ਰਿਸ਼ਨ ਮੌਜੂਦ ਹੁੰਦੇ ਹਨ। ਫੋਲੈਟ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਤੇ ਪੋਟਾਸ਼ੀਅਮ ਵਰਗੇ ਮਿਨਰਲਜ਼ ਵੀ। ਇਹ ਸਭ ਮਿਲ ਕੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਤੋਂ ਮਹਿਫੂਜ਼ ਰੱਖਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਸਰੀਰ 'ਚ ਖਰਾਬ ਕੋਲੈਸਟ੍ਰੋਲ ਵਧਣ ਨਾਲ ਕਈ ਸਮੱਸਿਆਵਾਂ ਦਾ ਖਤਰਾ ਵੀ ਵਧ ਜਾਂਦਾ ਹੈ। ਕੋਲੈਸਟ੍ਰੋਲ ਦਾ ਵਧਣਾ ਦਿਲ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ। ਓਰੀਗੈਨੋ 'ਚ ਮੌਜੂਦ ਬਾਇਓਐਕਟਿਵ ਤੱਤ ਖ਼ੂਨ 'ਚ ਕੋਲੈਸਟ੍ਰੋਲ ਦਾ ਪੱਧਰ ਘਟਾਉਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਕਾਰਡੀਓਪ੍ਰੋਟੈਕਟਿਵ ਗੁਣ ਵੀ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਦੇ ਹਨ।
ਓਰੀਗੈਨੋ 'ਚ ਇਕ ਮੋਨੋਟੇਰਪਿਕ ਫਿਨੋਲ ਕੰਪਾਊਂਡ ਹੁੰਦਾ ਹੈ ਜਿਸ ਵਿਚ ਐਂਟੀ ਇਨਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਆਸਟੀਓਅਰਥਰਾਈਟਿਸ ਦੇ ਚੱਲਦੇ ਜੋੜਾਂ 'ਚ ਹੋਣ ਵਾਲੀ ਸੋਜ਼ਿਸ਼ ਘਟਾਉਣ ਲਈ ਕਰ ਸਕਦੇ ਹੋ।
ਟਾਈਪ-2 ਸ਼ੂਗਰ ਦੇ ਮਰੀਜ਼ਾਂ ਲਈ ਵੀ ਓਰੀਗੈਨੋ ਬਹੁਤ ਫਾਇਦੇਮੰਦ ਹੈ। ਓਰੀਗੈਨੋ ਵਧੇ ਹੋਏ ਗਲੂਕੋਜ਼ ਤੇ ਇਨਸੁਲਿਨ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਲਿਪਿਡ ਮੈਟਾਬੋਲਿਜ਼ਮ ਨੂੰ ਵੀ ਸੁਧਾਰਦਾ ਹੈ।
ਓਰੀਗੈਨੋ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ ਕਿਉਂਕਿ ਓਰੀਗੈਨੋ 'ਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਗੈਸ, ਬਦਹਜ਼ਮੀ, ਬਲੋਟਿੰਗ ਵਰਗੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਓਰੀਗੈਨੋ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਓਰੀਗੈਨੋ 'ਚ ਐਂਟੀਆਕਸੀਡੈਂਟ, ਵਿਟਾਮਿਨ ਤੇ ਖਣਿਜ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਜਦੋਂ ਵੀ ਤੁਹਾਨੂੰ ਪੇਟ ਦਰਦ ਹੋਵੇ ਤਾਂ ਓਰੀਗੈਨੋ ਨੂੰ ਚਬਾਓ ਤੇ ਇਸ ਦੇ ਨਾਲ ਪਾਣੀ ਪੀਓ, ਇਸ ਨਾਲ ਪੇਟ ਦਰਦ ਤੋਂ ਕਾਫੀ ਹੱਦ ਤਕ ਆਰਾਮ ਮਿਲਦਾ ਹੈ। ਹਾਲਾਂਕਿ, ਓਰੀਗੈਨੋ ਦਾ ਅਸੈਂਸ਼ੀਅਲ ਤੇਲ ਇਸ ਸਮੱਸਿਆ 'ਚ ਬਰਾਬਰ ਪ੍ਰਭਾਵਸ਼ਾਲੀ ਹੈ। ਇਕ ਗਿਲਾਸ ਪਾਣੀ 'ਚ ਓਰੀਗੈਨੋ ਅਸੈਂਸ਼ੀਅਲ ਆਇਲ ਦੀਆਂ ਇੱਕ ਤੋਂ ਦੋ ਬੂੰਦਾਂ ਮਿਲਾ ਕੇ ਪੀ ਲਓ।