World Haemophilia Day 2021 : ਖ਼ੂਨ ਦਾ ਥੱਕਾ ਨਾ ਜੰਮਣਾ ਹੀ ਹੈ ਹੀਮੋਫੀਲੀਆ ਦੀ ਖਾਸ ਪਛਾਣ
ਥੱਕੇ ਦੇ ਕਾਰਕ ਵਿਸ਼ੇਸ਼ ਪ੍ਰੋਟੀਨ ਹੁੰਦੇ ਹਨ ਜੋ ਬਲੀਡਿੰਗ ਰੋਕਣ ਲਈ ਠੋਸ ਰੂਪ 'ਚ ਕੰਮ ਕਰਦੇ ਹਨ। ਇਸ ਤਰ੍ਹਾਂ ਹੀਮੋਫੀਲੀਆ ਨਾਲ ਪੀੜਤ ਰੋਗੀ ਐਟਿਪਿਕਲ ਜਾਂ ਜ਼ਿਆਦਾ ਖ਼ੂਨ ਰਿੱਸਣ ਤੇ ਖਰਾਬ ਥੱਕੇ ਤੋਂ ਪਰੇਸ਼ਾਨ ਹੋ ਸਕਦੇ ਹਨ। ਇਕ ਸੱਟ ਤੋਂ ਬਾਅਦ ਵੀ ਖ਼ੂਨ ਵਗਣ ਲਗਦਾ ਹੈ ਤੇ ਨਾਲ ਹੀ ਅੰਦਰੂਨੀ ਖ਼ੂਨ ਰਿਸਾਅ ਦਾ ਬਹੁਤ ਜ਼ਿਆਦਾ ਜੋਖ਼ਮ ਹੁੰਦਾ ਹੈ।
Publish Date: Sat, 17 Apr 2021 10:58 AM (IST)
Updated Date: Sat, 17 Apr 2021 01:55 PM (IST)
World Haemophilia Day 2021 : ਹੀਮੋਫੀਲੀਆ ਵਿਰਾਸਤ 'ਚ ਮਿਲਿਆ ਖ਼ੂਨ ਰਿੱਸਣ ਵਾਲਾ ਵਿਕਾਰ ਹੈ ਜੋ ਖ਼ੂਨ ਦੇ ਥੱਕੇ ਨੂੰ ਜੰਮਣ ਤੋਂ ਰੋਕਦਾ ਹੈ। ਖ਼ੂਨ ਦਾ ਰਿਸਾਅ ਯਾਨੀ ਬਲੀਡਿੰਗ ਦੇ ਨਾਲ-ਨਾਲ ਸੱਟਾਂ ਜਾਂ ਸਰਜਰੀ ਤੋਂ ਬਾਅਦ ਬਲੀਡਿੰਗ ਹੋ ਸਕਦੀ ਹੈ। ਸਰੀਰ 'ਚ ਕਲਾਟਿੰਗ ਕਾਰਕ ਪੈਦਾ ਕਰਨ ਵਿਚ ਅਸਮਰਥਤਾ ਕਾਰਨ ਹੀਮੋਫੀਲੀਆ ਹੁੰਦਾ ਹੈ। ਥੱਕੇ ਦੇ ਕਾਰਕ ਵਿਸ਼ੇਸ਼ ਪ੍ਰੋਟੀਨ ਹੁੰਦੇ ਹਨ ਜੋ ਬਲੀਡਿੰਗ ਰੋਕਣ ਲਈ ਠੋਸ ਰੂਪ 'ਚ ਕੰਮ ਕਰਦੇ ਹਨ। ਇਸ ਤਰ੍ਹਾਂ ਹੀਮੋਫੀਲੀਆ ਨਾਲ ਪੀੜਤ ਰੋਗੀ ਐਟਿਪਿਕਲ ਜਾਂ ਜ਼ਿਆਦਾ ਖ਼ੂਨ ਰਿੱਸਣ ਤੇ ਖਰਾਬ ਥੱਕੇ ਤੋਂ ਪਰੇਸ਼ਾਨ ਹੋ ਸਕਦੇ ਹਨ। ਇਕ ਸੱਟ ਤੋਂ ਬਾਅਦ ਵੀ ਖ਼ੂਨ ਵਗਣ ਲਗਦਾ ਹੈ ਤੇ ਨਾਲ ਹੀ ਅੰਦਰੂਨੀ ਖ਼ੂਨ ਰਿਸਾਅ ਦਾ ਬਹੁਤ ਜ਼ਿਆਦਾ ਜੋਖ਼ਮ ਹੁੰਦਾ ਹੈ।
- ਹੀਮੋਫੀਲੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ ਜਿਸ ਵਿਚ ਖ਼ੂਨ ਦਾ ਥੱਕਾ ਨਹੀਂ ਬਣਦਾ।
ਇਹ ਖ਼ੂਨ ਨਾੜੀਆਂ, ਜਮਾਊ ਤੰਤਰ ਜਾਂ ਖ਼ੂਨ ਪਲੇਟਲੈਟਸ 'ਚ ਦੋਸ਼ ਕਾਰਨ ਹੁੰਦਾ ਹੈ ਤੇ ਇਕ ਜੀਨ ਵਿਚ ਕਮੀ ਕਾਰਨ ਹੁੰਦਾ ਹੈ ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਨੁੱਖੀ ਸਰੀਰ ਕਿਵੇਂ ਵੱਖ-ਵੱਖ ਕਾਰਕਾਂ ਨੂੰ ਬਣਾਏਗਾ।
ਐਕਸ ਕ੍ਰੋਮੋਸੋਮ 'ਤੇ ਜੀਨ ਪਾਏ ਜਾਂਦੇ ਹਨ ਜੋ ਹੀਮੋਫੀਲੀਆ ਨੂੰ ਐਕਸ ਲਿੰਗਡ ਰੀਸੈਸਿਵ ਦੀ ਬਿਮਾਰੀ ਬਣਾਉਂਦਾ ਹੈ।
ਖ਼ੂਨ ਜਮਾਊ ਤੰਤਰ ਇਕ ਪ੍ਰਕਿਰਿਆ ਹੈ ਜੋ ਤਰਲ ਤੋਂ ਖ਼ੂਨ ਨੂੰ ਠੋਸ ਵਿਚ ਬਦਲ ਦਿੰਦੀ ਹੈ ਤੇ ਇਸ ਵਿਚ ਕਈ ਅਲੱਗ-ਅਲੱਗ ਥੱਕੇ ਕਾਰਕ ਸ਼ਾਮਲ ਹੁੰਦੇ ਹਨ। ਇਸ ਤੰਤਰ ਵਿਚ ਫਾਈਬ੍ਰਿਨ ਪੈਦਾ ਹੁੰਦਾ ਹੈ ਤੇ ਖ਼ੂਨ ਦਾ ਰਿਸਾਅ ਰੋਕਣ ਲਈ ਪਲੇਟਲੈਟਸ ਨਾਲ ਮਿਲ ਕੇ ਬਣਦਾ ਹੈ।
ਜੇਕਰ ਸਰੀਰ ਵਿਚ ਖ਼ੂਨ ਜਮਾਉਣ ਵਾਲਾ ਕਾਰਕ ਗਾਇਬ ਹੈ ਜਾਂ ਉਸ ਵਿਚ ਕਮੀ ਹੈ ਤਾਂ ਖ਼ੂਨ ਠੀਕ ਤਰ੍ਹਾਂ ਨਹੀਂ ਜੰਮਦਾ ਤੇ ਵਗਦਾ ਰਹਿੰਦਾ ਹੈ।
ਹੀਮੋਫੀਲੀਆ ਦੇ ਤਿੰਨ ਰੂਪ ਹਨ। ਹੀਮੋਫੀਲੀਆ ਏ, ਬੀ ਤੇ ਸੀ। ਇਨ੍ਹਾਂ ਵਿਚੋਂ ਹੀਮੋਫੀਲੀਆ-ਏ ਸਭ ਤੋਂ ਆਮ ਹੈ।
ਹੀਮੋਫੀਲੀਆ ਬੀ ਦੇ ਮਰੀਜ਼ ਦਾ ਇਲਾਜ ਕਿਸੇ ਡੋਨਰ ਦੇ ਕਲਾਟਿੰਗ ਕਾਰਕਾਂ ਦੇ ਨਾਲ ਮਰੀਜ਼ ਦੇ ਖ਼ੂਨ ਨੂੰ ਇਨਫੈਕਟਿਡ ਕਰ ਕੇ ਕੀਤਾ ਜਾਂਦਾ ਹੈ।
ਹੀਮੋਫੀਲੀਆ ਸੀ ਮਰੀਜ਼ ਦਾ ਇਲਾਜ ਪਲਾਜ਼ਮਾ ਇਨਫਿਊਜ਼ਨ ਰਾਹੀਂ ਕੀਤਾ ਜਾਂਦਾ ਹੈ ਜੋ ਕਿ ਖ਼ੂਨ ਦਾ ਰਿਸਾਅ ਘਟਾਉਂਦਾ ਹੈ।
ਅਡਾਪਟਿੰਗ ਟੂ ਚੇਂਜ ਹੈ ਥੀਮ : ਵਿਸ਼ਵ ਹੀਮੋਫੀਲੀਆ ਦਿਵਸ ਖ਼ੂਨ ਦੇ ਰਿਸਾਅ ਸਬੰਧੀ ਵਿਕਾਰਾਂ ਬਾਰੇ ਹੀਮੋਫੀਲਿਕ ਰੋਗੀਆਂ ਤੇ ਆਮ ਜਨਤਾ ਨੂੰ ਸਿੱਖਿਅਤ ਕਰਨ 'ਤੇ ਕੇਂਦ੍ਰਿਤ ਹੈ। ਇਹ ਉਚਿੱਤ ਇਲਾਜ ਲਈ ਵੀ ਜ਼ੋਰ ਦਿੰਦਾ ਹੈ ਤੇ ਹੀਮੋਫੀਲਿਕ ਰੋਗੀਆਂ ਦੀ ਦੇਖਭਾਲ ਕਰਦਾ ਹੈ। ਇਸ ਗੰਭੀਰ ਸਥਿਤੀ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 17 ਅਪ੍ਰੈਲ ਨੂੰ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਹੀਮੋਫੀਲੀਆ ਦਿਵਸ 2021 ਦੀ ਥੀਮ ਅਡਾਪਟਿੰਗ ਦਿ ਚੇਂਜ ਹੈ।