ਨਵੀਂ ਖੋਜ: ਗੱਟ ਦੇ ਬੈਕਟੀਰੀਆ ਦੱਸਣਗੇ ਪਾਰਕਿਨਸਨ ਦਾ ਖ਼ਤਰਾ; ਲੱਛਣ ਆਉਣ ਤੋਂ ਪਹਿਲਾਂ ਹੀ ਹੋ ਸਕੇਗੀ ਪਛਾਣ
ਗੱਟ ਮਾਇਕ੍ਰੋਬਾਯੋਮ ’ਚ ਇਸ ਤਰ੍ਹਾਂ ਦਾ ਬਦਲਾਅ ਪਾਰਕਿਸਨਸਨ ਬਿਮਾਰੀ ਦੇ ਵਧਦੇ ਖ਼ਤਰੇ ਨਾਲ ਜੁੜਿਆ ਹੁੰਦਾ ਹੈ। ਇਹ ਖੋਜ ਨੇਚਰ ਮੈਡੀਸਨ ਮੈਗਜ਼ੀਨ ’ਚ ਛਾਪੀ ਗਈ ਹੈ। ਸਿੱਟਿਆਂ ਤੋਂ ਪਤਾ ਲੱਗਦਾ ਹੈ ਕਿ ਪਾਰਕਿਸਨਸਨ ਬਿਮਾਰੀ ਨਾਲ ਜੁੜੇ ਜੈਵਿਕ ਬਦਲਾਅ ਕਲੀਨਿਕਲ ਲੱਛਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉੱਭਰ ਸਕਦੇ ਹਨ, ਜਿਸ ਨਾਲ ਬਿਮਾਰੀ ਦੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ’ਚ ਪਛਾਣ ’ਚ ਮਦਦ ਮਿਲ ਸਕਦੀ ਹੈ।
Publish Date: Tue, 28 Apr 2026 09:29 AM (IST)
Updated Date: Tue, 28 Apr 2026 09:30 AM (IST)
ਲਾਈਫਸਟਾਈਲ ਡੈਸਕ, ਪੰਜਾਬੀ ਜਾਗਰਣ: ਪਾਰਕਿਨਸਨ ਬਿਮਾਰੀ ਦੇ ਖ਼ਤਰੇ ਦੀ ਭਵਿੱਖਬਾਣੀ ਗੱਟ ਮਾਇਕ੍ਰੋਬਾਯੋਮ ’ਚ ਬਦਲਾਅ ਨਾਲ ਕੀਤੀ ਜਾ ਸਕਦੀ ਹੈ। ਅਸਲ ’ਚ ਜੀਬੀਏ 1 ਵੇਰੀਐਂਟ ਇਸ ਬਿਮਾਰੀ ਲਈ ਸਭ ਤੋਂ ਜ਼ਿਆਦਾ ਜੈਨੇਟਿਕ ਖਤਰੇ ਕਾਰਕ ਹਨ ਤੇ ਇਸ ਨਾਲ ਖ਼ਤਰਾ 30 ਗੁਣਾ ਤੱਕ ਵੱਧ ਜਾਂਦਾ ਹੈ। ਇਕ ਅਧਿਐਨ ਮੁਤਾਬਕ, ਜੀਬੀਏ 1 ਜੀਨ ਵਾਲੇ ਵਿਅਕਤੀਆਂ ’ਚ ਲਗਪਗ ਇਕ ਚੌਥਾਈ ਅੰਤੜੀਆਂ ਦੇ ਸੂਖਮ ਜੀਵ ਪ੍ਰਜਾਤੀਆਂ ਦੇ ਢਾਂਚੇ ’ਚ ਬਦਲਾਅ ਨਿਊਰੋਡੀਜੈਨਰੇਟਿਵ ਸਥਿਤੀ ਵਿਕਸਤ ਹੋਣ ਦਾ ਜ਼ਿਆਦਾ ਖਦਸ਼ੇ ਦਾ ਸੰਕੇਤ ਹੁੰਦਾ ਹੈ।
ਗੱਟ ਮਾਇਕ੍ਰੋਬਾਯੋਮ ’ਚ ਇਸ ਤਰ੍ਹਾਂ ਦਾ ਬਦਲਾਅ ਪਾਰਕਿਸਨਸਨ ਬਿਮਾਰੀ ਦੇ ਵਧਦੇ ਖ਼ਤਰੇ ਨਾਲ ਜੁੜਿਆ ਹੁੰਦਾ ਹੈ। ਇਹ ਖੋਜ ਨੇਚਰ ਮੈਡੀਸਨ ਮੈਗਜ਼ੀਨ ’ਚ ਛਾਪੀ ਗਈ ਹੈ। ਸਿੱਟਿਆਂ ਤੋਂ ਪਤਾ ਲੱਗਦਾ ਹੈ ਕਿ ਪਾਰਕਿਸਨਸਨ ਬਿਮਾਰੀ ਨਾਲ ਜੁੜੇ ਜੈਵਿਕ ਬਦਲਾਅ ਕਲੀਨਿਕਲ ਲੱਛਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉੱਭਰ ਸਕਦੇ ਹਨ, ਜਿਸ ਨਾਲ ਬਿਮਾਰੀ ਦੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ’ਚ ਪਛਾਣ ’ਚ ਮਦਦ ਮਿਲ ਸਕਦੀ ਹੈ।
ਖੋਜੀਆਂ ਨੇ ਕਿਹਾ ਕਿ ਇਸ ਬਿਮਾਰੀ ਦੇ ਸਰੀਰਕ ਤੇ ਗ਼ੈਰ ਸਰੀਰਕ ਲੱਛਣ ਅਕਸਰ ਨਿਊਰੋਨਸ ਦੇ ਕਾਫ਼ੀ ਨੁਕਸਾਨ ਤੋਂ ਬਾਅਦ ਹੀ ਦਿਖਾਈ ਦਿੰਦੇ ਹਨ। ਵਧਦੇ ਸਬੂਤ ਦੱਸਦੇ ਹਨ ਕਿ ਗੱਟ ਮਾਇਕ੍ਰੋਬਾਯੋਮ ’ਚ ਬਦਲਾਅ ਪਾਰਕਿਨਸਨਸ ਬਿਮਾਰੀ ਦਾ ਪਤਾ ਲੱਗਣ ਤੇ ਸ਼ੁਰੂਆਤੀ ਹਾਲਤ (ਉਹ ਮਿਆਦ ਜਿਸ ਵਿਚ ਪਤਾ ਲੱਗਣ ਤੋਂ ਪਹਿਲਾਂ ਸੂਖਮ ਲੱਛਣ ਦਿਖਾਈ ਦੇ ਸਕਦੇ ਹਨ) ਦੋਵਾਂ ਦੇ ਨਾਲ ਹੁੰਦੇ ਹਨ।
ਪਾਰਕਿਨਸਨ ਬਿਮਾਰੀਆਂ ’ਚ ਕਬਜ਼ ਤੇ ਗੈਸਟ੍ਰੋਪੈਰੇਸਿਸ ਸਮੇਤ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਦੇਖੀਆਂ ਗਈਆਂ ਹਨ। ਟੀਮ ਨੇ ਬਰਤਾਨੀਆ ਤੇ ਇਟਲੀ ਦੇ ਉਮੀਦਵਾਰਾਂ ਤੋਂ ਪ੍ਰਾਪਤ ਕਲੀਨਿਕਲ ਤੇ ਪਖਾਨੇ ਸਬੰਧੀ ਡਾਟੇ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ’ਚ ਪਾਰਕਿਸਨਸ ਬਿਮਾਰੀ ਤੋਂ ਪੀੜਤ 271 ਲੋਕ, ਜੀਬੀਏ 1 ਵੇਰੀਐਂਟ ਦੇ 43 ਵਾਹਕ, ਜਿਨ੍ਹਾਂ ’ਚ ਕੋਈ ਕਲੀਨਿਕਲ ਲੱਛਣ ਨਹੀਂ ਸਨ, ਤੇ 150 ਸਿਹਤਮੰਦ ਉਮੀਦਵਾਰ ਸ਼ਾਮਲ ਸਨ। ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਸਿਹਤਮੰਦ ਵਿਅਕਤੀਆਂ ਤੇ ਨਿਊਰੋਡੀਜੈਨਰੇਟਿਵ ਸਤਿਤੀ ਤੋਂ ਪੀੜਤ ਵਿਅਕਤੀਆਂ ’ਚ 176 ਸੂਖਮ ਜੀਵ ਪ੍ਰਜਾਤੀਆਂ ’ਚ ਫਰਕ ਸੀ ਤੇ ਗੱਟ ਮਾਇਕ੍ਰੋਬਾਯੋਮ ਦੇ ਇਕ ਚੌਥਾਈ ਤੋਂ ਜ਼ਿਆਦਾ ਹਿੱਸੇ ਦੀ ਮਾਤਰਾ ਦੋਵਾਂ ਸਮੂਹਾਂ ’ਚ ਬਦਲ ਗਈ ਸੀ।