'ਜਰਨਲ ਆਫ ਐਕਸਟਰਾਸੈਲੂਲਰ ਵੇਸੀਕਲਸ' 'ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿਮਾਗ ਦੀ ਉਮਰ ਵਧਣ ਤੇ 'ਬ੍ਰੇਨ ਫੌਗ' ਲਈ ਜ਼ਿੰਮੇਵਾਰ ਸੋਜ ਨੂੰ ਬਿਨਾਂ ਕਿਸੇ ਗੁੰਝਲਦਾਰ ਦਿਮਾਗੀ ਸਰਜਰੀ ਦੇ ਠੀਕ ਕੀਤਾ ਜਾ ਸਕਦਾ ਹੈ। ਇਹ ਨਵੀਂ ਤਕਨੀਕ ਵਿਗਿਆਨੀਆਂ ਦੇ ਸੋਚਣ ਦੇ ਤਰੀਕੇ ਨੂੰ ਬਦਲ ਰਹੀ ਹੈ ਅਤੇ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਇਲਾਜ ਦਾ ਭਵਿੱਖ ਤੈਅ ਕਰ ਸਕਦੀ ਹੈ।

ਪ੍ਰੇਟ੍ਰ, ਨਵੀਂ ਦਿੱਲੀ: ਵਧਦੀ ਉਮਰ ਦੇ ਨਾਲ ਯਾਦਦਾਸ਼ਤ ਕਮਜ਼ੋਰ ਹੋਣਾ ਜਾਂ ਅਲਜ਼ਾਈਮਰ ਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਅੱਜ ਪੂਰੀ ਦੁਨੀਆ ਲਈ ਵੱਡੀ ਸਿਹਤ ਚਿੰਤਾ ਬਣ ਗਈਆਂ ਹਨ। ਪਰ ਹੁਣ ਮੈਡੀਕਲ ਵਿਗਿਆਨ ਨੇ ਇਸ ਦਿਸ਼ਾ ਵਿਚ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ। ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਦੇ ਖੋਜੀਆਂ ਨੇ ਅਜਿਹਾ ਖ਼ਾਸ 'ਨੇਜ਼ਲ ਸਪ੍ਰੇਅ' (Nasal Spray) ਵਿਕਸਿਤ ਕੀਤਾ ਹੈ ਜੋ ਨਾ ਸਿਰਫ਼ ਦਿਮਾਗ ਦੀ ਪੁਰਾਣੀ ਸੋਜ ਘਟਾਉਂਦਾ ਹੈ, ਸਗੋਂ ਉਮਰ ਵਧਣ ਦੇ ਲੱਛਣਾਂ ਨੂੰ ਰਿਵਰਸ ਕਰਨ 'ਚ ਵੀ ਕਾਰਗਰ ਪਾਇਆ ਗਿਆ ਹੈ।
'ਜਰਨਲ ਆਫ ਐਕਸਟਰਾਸੈਲੂਲਰ ਵੇਸੀਕਲਸ' 'ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿਮਾਗ ਦੀ ਉਮਰ ਵਧਣ ਤੇ 'ਬ੍ਰੇਨ ਫੌਗ' ਲਈ ਜ਼ਿੰਮੇਵਾਰ ਸੋਜ ਨੂੰ ਬਿਨਾਂ ਕਿਸੇ ਗੁੰਝਲਦਾਰ ਦਿਮਾਗੀ ਸਰਜਰੀ ਦੇ ਠੀਕ ਕੀਤਾ ਜਾ ਸਕਦਾ ਹੈ। ਇਹ ਨਵੀਂ ਤਕਨੀਕ ਵਿਗਿਆਨੀਆਂ ਦੇ ਸੋਚਣ ਦੇ ਤਰੀਕੇ ਨੂੰ ਬਦਲ ਰਹੀ ਹੈ ਅਤੇ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਇਲਾਜ ਦਾ ਭਵਿੱਖ ਤੈਅ ਕਰ ਸਕਦੀ ਹੈ।
ਖੋਜਕਰਤਾਵਾਂ ਨੇ ਇਸ ਸਪ੍ਰੇਅ 'ਚ ਸਰੀਰ ਦੇ ਹੀ ਬੇਹੱਦ ਛੋਟੇ ਪਰਿਵਹਿਨ ਵਾਹਨਾਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਨੂੰ 'ਐਕਸਟਰਾਸੈਲੂਲਰ ਵੇਸੀਕਲਸ' ਕਿਹਾ ਜਾਂਦਾ ਹੈ।
ਨੇਜ਼ਲ ਸਪ੍ਰੇਅ 'ਚ ਭਰੇ ਹੋਏ ਇਹ ਵੇਸੀਕਲਸ ਇੰਨੇ ਕਾਰਗਰ ਹੁੰਦੇ ਹਨ ਕਿ ਇਹ ਦਿਮਾਗ ਦੇ ਸੁਰੱਖਿਆ ਕਵਚ ਨੂੰ ਆਸਾਨੀ ਨਾਲ ਪਾਰ ਕਰ ਲੈਂਦੇ ਹਨ ਅਤੇ ਸਿੱਧੇ ਦਿਮਾਗ ਦੇ ਟਿਸ਼ੂ ਤੱਕ ਪਹੁੰਚ ਜਾਂਦੇ ਹਨ।
ਸੀਨੀਅਰ ਰਿਸਰਚ ਸਾਇੰਟਿਸਟ ਮਧੂ ਲੀਲਾਵਤੀ ਨਾਰਾਇਣ ਅਨੁਸਾਰ, ਇਹ ਐਕਸਟਰਾਸੈਲੂਲਰ ਵੇਸੀਕਲਸ ਆਪਣੇ ਨਾਲ 'ਮਾਈਕ੍ਰੋ ਆਰਐਨਏ' ਨਾਮ ਦੀ ਮਹੱਤਵਪੂਰਨ ਜੈਨੇਟਿਕ ਸਮੱਗਰੀ ਲੈ ਕੇ ਜਾਂਦੇ ਹਨ। ਇਹ ਦਿਮਾਗ 'ਚ ਇਕ 'ਮਾਸਟਰ ਰੈਗੂਲੇਟਰ' ਵਾਂਗ ਕੰਮ ਕਰਦਾ ਹੈ ਅਤੇ ਕਈ ਜੀਨਸ ਤੇ ਸਿਗਨਲਿੰਗ ਪਾਥਵੇਅ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਦੇ ਪ੍ਰੋਫੈਸਰ ਅਸ਼ੋਕ ਕੇ. ਸ਼ੈੱਟੀ ਦਾ ਕਹਿਣਾ ਹੈ ਕਿ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਵਿਸ਼ਵ ਭਰ 'ਚ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦਾ ਸਭ ਤੋਂ ਵੱਡਾ ਸਿੱਟਾ ਇਹ ਹੈ ਕਿ ਦਿਮਾਗ ਦੇ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਹੁਣ ਉਲਟਾਇਆ ਜਾ ਸਕਦਾ ਹੈ। ਇਹ ਤਕਨੀਕ ਲੋਕਾਂ ਨੂੰ ਮਾਨਸਿਕ ਤੌਰ 'ਤੇ ਤੇਜ਼ ਰੱਖਣ ਅਤੇ ਉਮਰ ਨਾਲ ਜੁੜੀ ਦਿਮਾਗੀ ਗਿਰਾਵਟ ਤੋਂ ਮੁਕਤ ਰੱਖਣ ਵਿਚ ਇਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।