ਗਰਮੀਆਂ ਦੌਰਾਨ, ਕੁਝ ਭੋਜਨ ਸਾਡੇ ਸਰੀਰ ਦੇ ਤਾਪਮਾਨ ਨੂੰ ਹੋਰ ਵਧਾਉਂਦੇ ਹਨ ਤੇ ਪਾਚਨ ਪ੍ਰਣਾਲੀ ਨੂੰ ਹੌਲੀ ਕਰ ਦਿੰਦੇ ਹਨ। ਬਹੁਤ ਜ਼ਿਆਦਾ ਮਸਾਲੇਦਾਰ ਤੇ ਤਲੇ ਹੋਏ ਭੋਜਨ - ਮਿਰਚ, ਮਸਾਲੇ, ਸਮੋਸੇ, ਕਚੌਰੀਆਂ ਤੇ ਪ੍ਰੋਸੈਸਡ ਭੋਜਨ ਪਚਣ 'ਚ ਮੁਸ਼ਕਲ ਹੁੰਦੇ ਹਨ। ਇਹ ਪੇਟ 'ਚ ਐਸਿਡਿਟੀ ਤੇ ਗਰਮੀ ਵਧਾਉਂਦੇ ਹਨ, ਜਿਸ ਨਾਲ ਤੁਸੀਂ ਦਿਨ ਭਰ ਸੁਸਤ ਤੇ ਥੱਕੇ ਹੋਏ ਮਹਿਸੂਸ ਕਰ ਸਕਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਉੱਤਰੀ ਭਾਰਤ 'ਚ ਜੇਠ ਦੇ ਮਹੀਨੇ 'ਚ ਨੌਤਪਾ ਸ਼ੁਰੂ ਹੋਣ ਜਾ ਰਿਹੈ, ਇਹ ਉਹ ਸਮਾਂ ਹੈ ਜਦੋਂ ਗਰਮੀ ਆਪਣੇ ਸਿਖਰ 'ਤੇ ਪਹੁੰਚ ਜਾਂਦੀ ਹੈ ਤੇ ਗਰਮੀ ਆਪਣਾ ਭਿਆਨਕ ਰੂਪ ਦਿਖਾਉਂਦੀ ਹੈ। ਇਹ ਸਾਲ ਦੇ ਸਿਰਫ ਨੌਂ ਦਿਨ ਹਨ ਜਦੋਂ ਗਰਮੀ ਆਪਣੇ ਸਿਖਰ 'ਤੇ ਪਹੁੰਚ ਜਾਂਦੀ ਹੈ। ਇਸ ਸਾਲ ਨੌਤਪਾ 25 ਮਈ ਨੂੰ ਸ਼ੁਰੂ ਹੋਵੇਗਾ ਤੇ 2 ਜੂਨ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਤੇਜ਼ ਗਰਮੀ ਤੇ ਤੇਜ਼ ਧੁੱਪ ਸਾਡੇ ਸਰੀਰ 'ਤੇ ਸਿੱਧਾ ਪ੍ਰਭਾਵ ਪਾਉਂਦੀ ਹੈ।
ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਪਾਣੀ ਤੇ ਜ਼ਰੂਰੀ ਮਿਨਰਲਸ ਤੇਜ਼ੀ ਨਾਲ ਖਤਮ ਹੋ ਜਾਂਦੇ ਹਨ, ਜਿਸ ਨਾਲ ਡੀਹਾਈਡਰੇਸ਼ਨ, ਕਮਜ਼ੋਰੀ, ਸਿਰ ਦਰਦ ਤੇ ਪਾਚਨ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ। ਇਸ ਤੇਜ਼ ਗਰਮੀ ਤੋਂ ਬਚਣ ਤੇ ਆਪਣੇ ਆਪ ਨੂੰ ਅੰਦਰੋਂ ਠੰਢਾਂ ਰੱਖਣ ਲਈ, ਇੱਕ ਸਹੀ ਖੁਰਾਕ ਬਹੁਤ ਜ਼ਰੂਰੀ ਹੈ।
ਆਓ ਡਾਇਟੀਸ਼ੀਅਨ ਨਿਧੀ ਸਹਾਏ (ਡਾਈਟੇਟਿਕਸ ਵਿਭਾਗ ਮੁਖੀ, ਮੇਦਾਂਤਾ ਹਸਪਤਾਲ, ਨੋਇਡਾ) ਤੋਂ ਸਿੱਖੀਏ ਕਿ ਨੌਤਪਾ ਦੌਰਾਨ ਸਾਡੀ ਖੁਰਾਕ 'ਚ ਕੀ ਸ਼ਾਮਲ ਕਰਨਾ ਹੈ ਤੇ ਨੌਤਪਾ ਦੌਰਾਨ ਕੀ ਬਚਣਾ ਹੈ।
ਜਾਣੋ ਨੌਤਪਾ ਦੌਰਾਨ ਕੀ ਖਾਣਾ ਸਹੀ ਹੈ
ਨੌਤਪਾ ਦੌਰਾਨ ਪਹਿਲਾ ਰੂਲ ਹੁੰਦਾ ਹੈ ਕਿ ਉਹ ਭੋਜਨ ਖਾਓ ਜੋ ਪਚਣ 'ਚ ਹਲਕਾ ਹੋਵੇ ਤੇ ਪਾਣੀ ਦੀ ਮਾਤਰਾ ਨਾਲ ਭਰਪੂਰ ਹੋਵੇ ਇਹ ਭੋਜਨ ਤੁਹਾਡੇ ਲਈ ਫਾਇਦੇਮੰਦ ਹੁੰਦੈ।
ਪਾਣੀ ਨਾਲ ਭਰਪੂਰ ਮੌਸਮੀ ਫਲ ਤੇ ਸਬਜ਼ੀਆਂ ਖਾਣ ਦਾ ਹੋਵੇਗਾ ਫਾਇਦਾ
ਕੁਦਰਤ ਸਾਨੂੰ ਮੌਸਮੀ ਫਲ ਪ੍ਰਦਾਨ ਕਰਦੀ ਹੈ, ਤੇ ਗਰਮੀ ਦੌਰਾਨ ਆਪਣੀ ਖੁਰਾਕ 'ਚ ਤਰਬੂਜ, ਖਰਬੂਜਾ, ਖੀਰਾ ਨੂੰ ਸ਼ਾਮਲ ਕਰੋ, ਜਿਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਨ੍ਹਾਂ 'ਚ 90% ਤੋਂ ਵੱਧ ਪਾਣੀ ਹੁੰਦਾ ਹੈ, ਜੋ ਸਰੀਰ 'ਚ ਤਰਲ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦਾ ਹੈ। ਹਰੀਆਂ ਸਬਜ਼ੀਆਂ ਜਿਵੇਂ ਕਿ ਲੌਕੀ, ਘੀਆ, ਕੱਦੂ ਤੇ ਟਿੰਡਾ ਖਾਣਾ ਚਾਹੀਦੈ ਜੋ ਪੇਟ ਨੂੰ ਠੰਢਾ ਰੱਖਦੈ।
ਪੀਣ ਦੇ ਹੋਰ ਡਰਿੰਰਸ
ਪੈਕ ਕੀਤੇ ਜੂਸ ਜਾਂ ਕੋਲਡ ਡਰਿੰਕਸ ਦੀ ਬਜਾਏ ਘਰ ਦੇ ਬਣੇ ਡਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਦਹੀਂ ਦੀ ਲੱਸੀ- ਦੁਪਹਿਰ ਦੇ ਖਾਣੇ ਲਈ ਪੁਦੀਨੇ ਤੇ ਭੁੰਨੇ ਹੋਏ ਜੀਰੇ ਦੇ ਨਾਲ ਇੱਕ ਗਲਾਸ ਲੱਸੀ ਤੁਹਾਡੇ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ। ਇਹ ਪੇਟ 'ਚ ਚੰਗੇ ਬੈਕਟੀਰੀਆ ਨੂੰ ਵਧਾਉਂਦਾ ਹੈ ਤੇ ਸਹੀ ਪਾਚਨ ਕਿਰਿਆ ਨੂੰ ਬਣਾਈ ਰੱਖਦਾ ਹੈ। ਇਸ ਲਈ ਹੋ ਸਕੇ ਤਾਂ ਦਿਨ ਵਿੱਚ ਇਕ ਵਾਰ ਲੱਸੀ ਜ਼ਰੂਰ ਪੀਓ।
ਆਮ ਪੰਨਾ - ਆਮ ਪੰਨਾ ਗਰਮੀ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀ ਹੈ ਇਸ ਨੂੰ ਬਣਾਉਣਾ ਦੀ ਤਰੀਕਾ ਵੀ ਇੱਥੇ ਮਿਲ ਰਿਹੈ। ਸਭ ਤੋਂ ਪਹਿਲਾਂ ਕੱਚੇ ਅੰਬਾਂ ਨੂੰ ਧੋ ਕੇ ਪ੍ਰੈਸ਼ਰ ਕੁੱਕਰ ਵਿੱਚ 1-2 ਗਲਾਸ ਪਾਣੀ ਪਾ ਕੇ 2-3 ਸੀਟੀਆਂ ਲਵਾਓ ਜਦੋਂ ਤੱਕ ਉਹ ਨਰਮ ਨਾ ਹੋ ਜਾਣ। ਅੰਬ ਠੰਢੇ ਹੋ ਜਾਣ, ਤਾਂ ਉਨ੍ਹਾਂ ਦਾ ਛਿਲਕਾ ਉਤਾਰ ਦਿਓ ਅਤੇ ਚਮਚ ਦੀ ਮਦਦ ਨਾਲ ਸਾਰਾ ਗੁੱਦਾ ਇੱਕ ਭਾਂਡੇ ਵਿੱਚ ਕੱਢ ਲਓ। ਹੁਣ ਇਸ ਗੁੱਦੇ ਨੂੰ ਇੱਕ ਮਿਕਸੀ (Blender) ਵਿੱਚ ਪਾਓ। ਇਸ ਵਿੱਚ ਤਾਜ਼ਾ ਪੁਦੀਨਾ, ਖੰਡ/ਗੁੜ, ਕਾਲਾ ਨਮਕ, ਸਾਧਾਰਨ ਨਮਕ, ਭੁੰਨਿਆ ਜੀਰਾ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਤਾਂ ਜੋ ਇੱਕ ਮੁਲਾਇਮ ਪੇਸਟ ਬਣ ਜਾਵੇ। ਇਸ ਤਿਆਰ ਪੇਸਟ ਨੂੰ ਇੱਕ ਵੱਡੇ ਜੱਗ ਵਿੱਚ ਕੱਢੋ ਅਤੇ ਇਸ ਵਿੱਚ 4-5 ਗਲਾਸ ਠੰਢਾ ਪਾਣੀ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਘੋਲ ਲਓ। ਜੇਕਰ ਤੁਹਾਨੂੰ ਰੇਸ਼ੇ ਪਸੰਦ ਨਹੀਂ ਹਨ, ਤਾਂ ਤੁਸੀਂ ਇਸ ਨੂੰ ਛਾਣ ਵੀ ਸਕਦੇ ਹੋ। ਬਸ ਤਿਆਰ ਹੈ ਆਮ ਪੰਨਾ।
ਸੱਤੂ ਸ਼ਰਬਤ - ਛੋਲਿਆ ਤੋਂ ਬਣਾਇਆ ਗਿਆ ਸੱਤੂ ਨਾ ਸਿਰਫ਼ ਸਰੀਰ ਨੂੰ ਠੰਢਾ ਕਰਦਾ ਹੈ ਸਗੋ ਲੰਬੇ ਸਮੇਂ ਲਈ ਊਰਜਾ ਵੀ ਬਣਾਈ ਰੱਖਦਾ ਹੈ। ਇਹ ਸਰੀਰ ਨੂੰ ਊਰਜਾ ਤੇ ਠੰਢਾ ਰੱਖਣ ਲਈ ਫਾਇਦੇਮੰਦ ਹੈ।
ਨਾਰੀਅਲ ਪਾਣੀ ਤੇ ਨਿੰਬੂ ਪਾਣੀ ਵੀ ਸ਼ਾਮਲ ਹੈ ਲਿਸਟ 'ਚ - ਇਹ ਸਰੀਰ 'ਚ ਇਲੈਕਟ੍ਰੋਲਾਈਟ ਦੀ ਕਮੀ ਨੂੰ ਜਲਦੀ ਪੂਰਾ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵਿੱਚ ਕਾਲਾ ਨਮਕ ਅਤੇ ਭੁੰਨਿਆ ਜੀਰਾ ਮਿਲਾ ਕੇ ਪੀ ਸਕਦੇ ਹੋ, ਇਸ ਨਾਲ ਇਸ ਦਾ ਫਾਇਦਾ ਦੁੱਗਣਾ ਹੋ ਜਾਂਦਾ ਹੈ। ਨਾਰੀਅਲ ਪਾਣੀ ਨੂੰ ਹਮੇਸ਼ਾ ਤਾਜ਼ਾ ਹੀ ਪੀਣਾ ਚਾਹੀਦਾ ਹੈ।
ਹਲਕਾ ਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਲੈਣਾ ਹੈ ਫਾਇਦੇ ਮੰਦ
ਹੈਵੀ ਭੋਜਨ ਦੀ ਬਜਾਏ, ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਲਈ ਸਾਦਾ ਤੇ ਹਲਕਾ ਭੋਜਨ ਹੀ ਖਾਣ ਚਾਹੀਦੈ। ਮੂੰਗ ਦਾਲ ਖਿਚੜੀ, ਦਾਲ-ਚਾਵਲ, ਦਲੀਆ, ਜਾਂ ਪਤਲੀ ਰੋਟੀ ਤੇ ਹਰੀਆਂ ਸਬਜ਼ੀਆਂ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ।
ਨੌਤਪਾ ਦੌਰਾਨ ਕੀ ਨਹੀਂ ਖਾਣਾ ਚਾਹੀਦੀ
ਗਰਮੀਆਂ ਦੌਰਾਨ, ਕੁਝ ਭੋਜਨ ਸਾਡੇ ਸਰੀਰ ਦੇ ਤਾਪਮਾਨ ਨੂੰ ਹੋਰ ਵਧਾਉਂਦੇ ਹਨ ਤੇ ਪਾਚਨ ਪ੍ਰਣਾਲੀ ਨੂੰ ਹੌਲੀ ਕਰ ਦਿੰਦੇ ਹਨ।
ਬਹੁਤ ਜ਼ਿਆਦਾ ਮਸਾਲੇਦਾਰ ਤੇ ਤਲੇ ਹੋਏ ਭੋਜਨ - ਮਿਰਚ, ਮਸਾਲੇ, ਸਮੋਸੇ, ਕਚੌਰੀਆਂ ਤੇ ਪ੍ਰੋਸੈਸਡ ਭੋਜਨ ਪਚਣ 'ਚ ਮੁਸ਼ਕਲ ਹੁੰਦੇ ਹਨ। ਇਹ ਪੇਟ 'ਚ ਐਸਿਡਿਟੀ ਤੇ ਗਰਮੀ ਵਧਾਉਂਦੇ ਹਨ, ਜਿਸ ਨਾਲ ਤੁਸੀਂ ਦਿਨ ਭਰ ਸੁਸਤ ਤੇ ਥੱਕੇ ਹੋਏ ਮਹਿਸੂਸ ਕਰ ਸਕਦੇ ਹੋ।
ਚਾਹ ਤੇ ਕੌਫੀ - ਇਨ੍ਹਾਂ ਵਿੱਚ ਕੈਫੀਨ ਹੁੰਦੀ ਹੈ, ਜੋ ਸਰੀਰ ਵਿੱਚ ਪਾਣੀ ਦੀ ਕਮੀ (Dehydration) ਕਰ ਸਕਦੀ ਹੈ।
ਬਹੁਤ ਜ਼ਿਆਦਾ ਮਿਠਾਈਆਂ ਤੇ ਸ਼ਰਾਬ - ਜ਼ਿਆਦਾ ਖੰਡ ਵਾਲੇ ਸਾਫਟ ਡਰਿੰਕਸ ਤੇ ਅਲਕੋਹਲ ਵੀ ਡੀਹਾਈਡਰੇਸ਼ਨ 'ਚ ਯੋਗਦਾਨ ਪਾਉਂਦੇ ਹਨ।
ਬਾਸੀ ਭੋਜਨ - ਗਰਮੀਆਂ 'ਚ ਉੱਚ ਤਾਪਮਾਨ ਬੈਕਟੀਰੀਆ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ। ਇਸ ਲਈ, ਭੋਜਨ ਦੇ ਜ਼ਹਿਰ ਤੋਂ ਬਚਣ ਲਈ, ਹਮੇਸ਼ਾ ਤਾਜ਼ਾ ਤਿਆਰ ਕੀਤਾ ਭੋਜਨ ਖਾਓ।
ਨੌਤਪਾ ਲਈ ਮਹੱਤਵਪੂਰਨ ਸੁਝਾਅ
ਨੌਤਪਾ ਦੌਰਾਨ ਪਿਆਸ ਲੱਗਣ ਤੱਕ ਇੰਤਜ਼ਾਰ ਨਾ ਕਰੋ। ਹਰ ਅੱਧੇ ਘੰਟੇ ਬਾਅਦ ਥੋੜ੍ਹੀ ਮਾਤਰਾ 'ਚ ਪਾਣੀ ਪੀਓ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ, ਜਦੋਂ ਸੂਰਜ ਸਭ ਤੋਂ ਤੇਜ਼ ਹੁੰਦਾ ਹੈ, ਘਰ ਤੋਂ ਬਾਹਰ ਨਾ ਨਿਕਲੋ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ। ਸਹੀ ਖੁਰਾਕ ਅਪਣਾ ਕੇ, ਤੁਸੀਂ ਸਿਹਤਮੰਦ ਰਹਿ ਕੇ ਨੌਤਪਾ ਦੀ ਤੇਜ਼ ਗਰਮੀ ਨੂੰ ਆਸਾਨੀ ਨਾਲ ਦੂਰ ਕਰ ਸਕਦੇ ਹੋ।