ਔਰਤਾਂ ਲਈ ਇਹ ਕਈ ਤਰ੍ਹਾਂ ਨਾਲ ਫਾਇਦੇਮੰਦ ਮੰਨੀਆ ਜਾਂਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਖਾਸ ਤੌਰ 'ਤੇ ਔਰਤਾਂ ਲਈ ਇਹ ਕਈ ਤਰ੍ਹਾਂ ਨਾਲ ਗੁਣਕਾਰੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਅਜਿਹੀ ਸਥਿਤੀ 'ਚ ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਔਰਤਾਂ ਲਈ ਮੋਰਿੰਗਾ ਦੇ ਕੁਝ ਫਾਇਦੇ ਦੱਸਾਂਗੇ-

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੁਹਾਂਜਣਾ (Moringa) ਨੂੰ ਕਈ ਸਮੱਸਿਆਵਾਂ ਦਾ ਇਲਾਜ ਮੰਨਿਆ ਜਾਂਦਾ ਹੈ। ਇਸ ਦੀਆਂ ਫਲੀਆਂ, ਪੱਤਿਆਂ ਤੇ ਫੁੱਲਾਂ ਦੀ ਵਰਤੋਂ ਕਰਨ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਚਮਤਕਾਰੀ ਗੁਣਾਂ ਕਰਕੇ ਇਸ ਨੂੰ 'ਜੀਵਨ ਦਾ ਰੁੱਖ' ਵੀ ਕਿਹਾ ਜਾਂਦਾ ਹੈ। ਇਸ ਨੂੰ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਟਾਮਿਨ, ਅਮੀਨੋ ਐਸਿਡ ਤੇ ਜ਼ਰੂਰੀ ਖਣਿਜਾਂ ਨਾਲ ਭਰਪੂਰ ਹੁੰਦੀਆਂ ਹਨ। ਖਾਸ ਤੌਰ 'ਤੇ ਔਰਤਾਂ ਲਈ ਇਹ ਕਈ ਤਰ੍ਹਾਂ ਨਾਲ ਫਾਇਦੇਮੰਦ ਮੰਨੀਆ ਜਾਂਦਾ ਹੈ। ਇਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਖਾਸ ਤੌਰ 'ਤੇ ਔਰਤਾਂ ਲਈ ਇਹ ਕਈ ਤਰ੍ਹਾਂ ਨਾਲ ਗੁਣਕਾਰੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਅਜਿਹੀ ਸਥਿਤੀ 'ਚ ਅੱਜ ਇਸ ਲੇਖ 'ਚ ਅਸੀਂ ਤੁਹਾਨੂੰ ਔਰਤਾਂ ਲਈ ਮੋਰਿੰਗਾ ਦੇ ਕੁਝ ਫਾਇਦੇ ਦੱਸਾਂਗੇ-
ਅਕਸਰ 30 ਸਾਲ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ 'ਚ ਮੋਰਿੰਗਾ ਉਨ੍ਹਾਂ ਨੂੰ ਮਜ਼ਬੂਤ ਕਰਨ 'ਚ ਮਦਦ ਕਰ ਸਕਦਾ ਹੈ। ਇਸ 'ਚ ਦੁੱਧ ਨਾਲੋਂ 17 ਗੁਣਾ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ। ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੋਣ ਕਾਰਨ ਮੋਰਿੰਗਾ ਹੱਡੀਆਂ ਦੀ ਘਣਤਾ ਵਧਾਉਂਦਾ ਹੈ।
ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਆਪਣੇ ਵਧਦੇ ਵਜ਼ਨ ਕਾਰਨ ਚਿੰਤਤ ਹਨ। ਅਜਿਹੀ ਸਥਿਤੀ 'ਚ ਮੋਰਿੰਗਾ ਭਾਰ ਘਟਾਉਣ 'ਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਫੈਟ ਟੁੱਟਣ 'ਚ ਮਦਦ ਕਰਦਾ ਹੈ, ਜਿਸਨੂੰ ਲਿਪੋਲੀਸਿਸ ਕਿਹਾ ਜਾਂਦਾ ਹੈ। ਇਹ ਮੈਟਾਬੋਲਿਜ਼ਮ ਰੇਟ ਨੂੰ ਵਧਾਉਂਦਾ ਹੈ ਤੇ ਕੈਲੋਰੀ ਬਰਨ ਕਰਨ ਵਿੱਚ ਵੀ ਮਦਦ ਕਰਦਾ ਹੈ।
ਮੋਰਿੰਗਾ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜਿਸ ਨਾਲ ਇਹ ਪ੍ਰਤੀਰੱਖਿਆ ਪ੍ਰਣਾਲੀ ਯਾਨੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਜ਼ਿੰਕ ਸਹਿਣਸ਼ਕਤੀ ਤੇ ਹੈਲਦੀ ਲਿਬਿਡੋ ਨੂੰ ਵਧਾਉਂਦਾ ਹੈ।
ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵੀ ਮੋਰਿੰਗਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪੋਟਾਸ਼ੀਅਮ, ਬੀਟਾ-ਕੈਰੋਟੀਨ ਤੇ ਜ਼ਰੂਰੀ ਅਮੀਨੋ ਐਸਿਡ ਨਾਲ ਭਰਪੂਰ ਹੁੰਦਾ ਹੈ, ਜੋ ਦੁੱਧ ਚੁੰਘਾਉਣ 'ਚ ਯੋਗਦਾਨ ਪਾ ਸਕਦਾ ਹੈ।
ਮੋਰਿੰਗਾ 'ਚ ਅਜਿਹੇ ਕੰਪਾਊਂਡ ਪਾਏ ਜਾਂਦੇ ਹਨ, ਜੋ ਸਰੀਰ 'ਚ ਐਸਟ੍ਰੋਜਨ ਤੇ ਪ੍ਰੋਜੇਸਟ੍ਰੋਨ ਦੇ ਪੱਧਰ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦੇ ਹਨ। ਇਸ ਤਰ੍ਹਾਂ ਮੋਰਿੰਗਾ ਹਾਰਮੋਨਜ਼ ਨੂੰ ਸੰਤੁਲਿਤ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ।
ਕਈ ਔਰਤਾਂ ਹਰ ਮਹੀਨੇ ਪੀਰੀਅਡਜ਼ ਕਾਰਨ ਹੋਣ ਵਾਲੇ ਕ੍ਰੈਂਪਸ ਤੋਂ ਵੀ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ 'ਚ ਆਪਣੀ ਡਾਈਟ 'ਚ ਮੋਰਿੰਗਾ ਨੂੰ ਸ਼ਾਮਲ ਕਰਨ ਨਾਲ ਪੀਰੀਅਡਜ਼ ਕ੍ਰੈਂਪਸ ਤੋਂ ਰਾਹਤ ਮਿਲ ਸਕਦੀ ਹੈ। ਪੀਰੀਅਡਜ਼ ਦੌਰਾਨ ਮੋਰਿੰਗਾ ਚਾਹ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਸਿਹਤ ਦੇ ਨਾਲ-ਨਾਲ ਮੋਰਿੰਗਾ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਏ ਕੋਲੇਜਨ ਦੇ ਗਠਨ ਨੂੰ ਵਧਾ ਸਕਦਾ ਹੈ। ਕੋਲੇਜੇਨ ਇਕ ਪ੍ਰੋਟੀਨ ਹੈ, ਜੋ ਸਕਿਨ ਦੀ ਫਲੈਕਸੀਬਿਲਟੀ ਵਧਾਉਂਦਾ ਹੈ ਤੇ ਇਸਨੂੰ ਚਮਕਦਾਰ ਬਣਾਉਂਦਾ ਹੈ।