Magnesium ਦੀ ਘਾਟ ਨਾਲ ਝਰਨਾਹਟ, ਸੁੰਨ ਹੋਣਾ, ਮਾਸਪੇਸ਼ੀਆਂ 'ਚ ਕੜਵੱਲ, ਨਸਾਂ ਦਾ ਚੜ੍ਹਨਾ, ਭੁੱਖ ਨਾ ਲੱਗਣਾ, ਓਸਟੀਓਪੋਰੋਸਿਸ, ਇਨਸੌਮਨੀਆ, ਦਮਾ, ਸਿਰਦਰਦ, ਕਮਜ਼ੋਰੀ ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਕਈ ਵਾਰ ਇਸ ਦੀ ਕਮੀ ਕਾਰਨ ਸਾਡਾ ਮਨ ਵੀ ਨੀਰਸ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨਾਲ ਅਸੀਂ ਮੈਗਨੀਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Magnesium rich foods: ਸਰੀਰ ਨੂੰ ਸਿਹਤਮੰਦ ਰੱਖਣ ਲਈ ਕੈਲਸ਼ੀਅਮ, ਆਇਰਨ, ਪ੍ਰੋਟੀਨ ਤੇ ਵਿਟਾਮਿਨ ਦੀ ਲੋੜ ਹੁੰਦੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਸਾਡੀ ਮਾਨਸਿਕ ਸਿਹਤ ਲਈ ਪੌਸ਼ਟਿਕ ਤੱਤਾਂ ਦੀ ਵੀ ਲੋੜ ਹੁੰਦੀ ਹੈ। ਮੈਗਨੀਸ਼ੀਅਮ ਇਕ ਪੋਸ਼ਕ ਤੱਤ ਹੈ ਜੋ ਸਾਡੇ ਸਰੀਰ 'ਚ ਮਾਸਪੇਸ਼ੀਆਂ ਨੂੰ ਬਣਾਉਣ ਤੇ ਨਸਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਇਹ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ।
ਮੈਗਨੀਸ਼ੀਅਮ ਦੀ ਘਾਟ ਨਾਲ ਝਰਨਾਹਟ, ਸੁੰਨ ਹੋਣਾ, ਮਾਸਪੇਸ਼ੀਆਂ 'ਚ ਕੜਵੱਲ, ਨਸਾਂ ਦਾ ਚੜ੍ਹਨਾ, ਭੁੱਖ ਨਾ ਲੱਗਣਾ, ਓਸਟੀਓਪੋਰੋਸਿਸ, ਇਨਸੌਮਨੀਆ, ਦਮਾ, ਸਿਰਦਰਦ, ਕਮਜ਼ੋਰੀ ਆਦਿ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਕਈ ਵਾਰ ਇਸ ਦੀ ਕਮੀ ਕਾਰਨ ਸਾਡਾ ਮਨ ਵੀ ਨੀਰਸ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨਾਲ ਅਸੀਂ ਮੈਗਨੀਸ਼ੀਅਮ ਦੀ ਕਮੀ ਨੂੰ ਦੂਰ ਕਰ ਸਕਦੇ ਹਾਂ।
ਮੈਗਨੀਸ਼ੀਅਮ ਦੀ ਘਾਟ ਦੇ ਕਾਰਨ
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜ਼ਿਆਦਾ ਸ਼ਰਾਬ ਦਾ ਸੇਵਨ, ਜ਼ਿਆਦਾ ਦਸਤ, ਵਿਟਾਮਿਨ ਡੀ ਦੀ ਘਾਟ, ਭੋਜਨ 'ਚ ਮੈਗਨੀਸ਼ੀਅਮ ਭਰਪੂਰ ਭੋਜਨ ਨਾ ਲੈਣਾ ਆਦਿ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ 'ਚ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਸ਼ਾਮਲ ਕਰੋ।
ਮੈਗਨੀਸ਼ੀਅਮ ਨਾਲ ਭਰਪੂਰ ਭੋਜਨ
ਕਾਜੂ-ਬਦਾਮ
ਰੋਜ਼ਾਨਾ ਇਕ ਮੁੱਠੀ ਕਾਜੂ-ਬਦਾਮ ਦਾ ਸੇਵਨ ਤੁਹਾਡੇ ਸਰੀਰ ਨੂੰ ਲੋੜੀਂਦਾ ਮੈਗਨੀਸ਼ੀਅਮ ਪ੍ਰਾਪਤ ਕਰਨ ਲਈ ਵਧੀਆ ਵਿਕਲਪ ਹੈ। ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ, ਇਸ ਲਈ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਕੇਲਾ
ਪੋਟਾਸ਼ੀਅਮ ਨਾਲ ਭਰਪੂਰ ਕੇਲਾ ਦਿਲ ਦੀ ਸਿਹਤ ਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਬਹੁਤ ਵਧੀਆ ਵਿਕਲਪ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਵਿਟਾਮਿਨ ਸੀ ਤੇ ਮੈਗਨੀਸ਼ੀਅਮ ਸਰੀਰ ਲਈ ਜ਼ਰੂਰੀ ਹੈ।
ਕਵਿਨੋਆ
ਪੱਕੇ ਹੋਏ ਕਵਿਨੋਆ 'ਚ ਲਗਪਗ 10 ਤੋਂ 15 ਮਿਲੀਗ੍ਰਾਮ ਮੈਗਨੀਸ਼ੀਅਮ ਹੁੰਦਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
ਜਵਾਰ ਦੀਆਂ ਰੋਟੀਆਂ
ਜਵਾਰ 'ਚ ਮੈਗਨੀਸ਼ੀਅਮ ਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਇਸ ਲਈ ਇਸ ਨੂੰ ਰੋਟੀ, ਪੁਰੀ ਜਾਂ ਪਰਾਠੇ ਦੇ ਰੂਪ 'ਚ ਖਾਣ ਨਾਲ ਸਾਡੇ ਸਰੀਰ 'ਚ ਕਦੇ ਵੀ ਮੈਗਨੀਸ਼ੀਅਮ ਦੀ ਕਮੀ ਨਹੀਂ ਹੁੰਦੀ।
ਪੁੰਗਰਿਆ ਮੂੰਗ ਸਲਾਦ
ਮੂੰਗ ਵੀ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਹੈ। ਨਾਸ਼ਤੇ 'ਚ ਪੁੰਗਰੇ ਹੋਏ ਮੂੰਗ, ਬਾਰੀਕ ਕੱਟਿਆ ਪਿਆਜ਼, ਹਰਾ ਧਨੀਆ, ਹਰੀ ਮਿਰਚ, ਚਾਟ ਮਸਾਲਾ ਆਦਿ ਮਿਲਾ ਕੇ ਸਲਾਦ ਤਿਆਰ ਕਰੋ ਅਤੇ ਇਸ ਦਾ ਸੇਵਨ ਕਰੋ।