ਜਦੋਂ ਕਿਸੇ ਵਿਅਕਤੀ ਦੇ ਲਿਵਰ 'ਚ ਸੋਜ ਆ ਜਾਂਦੀ ਹੈ ਤਾਂ ਉਸ ਸਰੀਰਕ ਅਵਸਥਾ ਨੂੰ ਹੈਪੇਟਾਈਟਸ ਕਿਹਾ ਜਾਂਦਾ ਹੈ। ਜਾਗਰੂਕਤਾ ਦੀ ਘਾਟ ਕਾਰਨ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਇਸ ਬਿਮਾਰੀ ਤੋਂ ਪੀੜਤ ਹੈ। ਇਸ ਦੇ ਲਈ ਵਾਇਰਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

What is Hepatitis : ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਲਿਵਰ ਦੀ ਵੱਡੀ ਭੂਮਿਕਾ ਹੁੰਦੀ ਹੈ। ਇਹ ਭੋਜਨ ਵਿਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਵੱਖ-ਵੱਖ ਰੱਖ ਕੇ ਲੋੜ ਅਨੁਸਾਰ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਸਪਲਾਈ ਕਰਦਾ ਹੈ। ਇੰਨਾ ਹੀ ਨਹੀਂ ਇਹ ਖੂਨ 'ਚ ਮੌਜੂਦ ਜ਼ਹਿਰੀਲੇ ਤੱਤਾਂ ਦੀ ਪਛਾਣ ਕਰਦਾ ਹੈ ਅਤੇ ਉਨ੍ਹਾਂ ਨੂੰ ਸਰੀਰ 'ਚ ਫੈਲਣ ਤੋਂ ਵੀ ਰੋਕਦਾ ਹੈ। ਜੇਕਰ ਸਰੀਰ ਦਾ ਇਹ ਮਹੱਤਵਪੂਰਨ ਹਿੱਸਾ ਬਿਮਾਰ ਹੋ ਜਾਂਦਾ ਹੈ ਤਾਂ ਇਸ ਕਾਰਨ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਹੈ ਸਮੱਸਿਆ ?
ਜਦੋਂ ਕਿਸੇ ਵਿਅਕਤੀ ਦੇ ਲਿਵਰ 'ਚ ਸੋਜ ਆ ਜਾਂਦੀ ਹੈ ਤਾਂ ਉਸ ਸਰੀਰਕ ਅਵਸਥਾ ਨੂੰ ਹੈਪੇਟਾਈਟਸ ਕਿਹਾ ਜਾਂਦਾ ਹੈ। ਜਾਗਰੂਕਤਾ ਦੀ ਘਾਟ ਕਾਰਨ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਇਸ ਬਿਮਾਰੀ ਤੋਂ ਪੀੜਤ ਹੈ। ਇਸ ਦੇ ਲਈ ਵਾਇਰਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕਈ ਵਾਰ ਇਸ ਦੇ ਲੱਛਣ ਸਰੀਰ ਵਿੱਚ ਆਪਣੇ ਆਪ ਹੀ ਦਿਖਾਈ ਦੇਣ ਲੱਗ ਪੈਂਦੇ ਹਨ, ਇਸ ਲਈ ਇਸ ਨੂੰ ਆਟੋ ਇਮਿਊਨ ਡਿਜ਼ੀਜ਼ ਵੀ ਕਿਹਾ ਜਾਂਦਾ ਹੈ। ਸ਼ਰਾਬ, ਘਿਓ-ਤੇਲ ਤੇ ਮਿਰਚ-ਮਸਾਲਿਆਂ ਦੀ ਜ਼ਿਆਦਾ ਮਾਤਰਾ ਵਾਲਾ ਭੋਜਨ ਤੇ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਨੂੰ ਵੀ ਇਸ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਖਾਣ-ਪੀਣ ਦੌਰਾਨ ਸਫਾਈ ਦਾ ਧਿਆਨ ਰੱਖਣਾ ਵੀ ਇਸ ਦਾ ਮੁੱਖ ਕਾਰਨ ਹੈ।
ਕਿਵੇਂ ਫੈਲਦਾ ਹੈ ਵਾਇਰਸ ?
ਮੁੱਖ ਤੌਰ 'ਤੇ ਪੰਜ ਕਿਸਮ ਦੇ ਵਾਇਰਸ ਏ, ਬੀ, ਸੀ, ਡੀ ਤੇ ਈ ਨੂੰ ਹੈਪੇਟਾਈਟਸ ਫੈਲਾਉਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਹੈਪੇਟਾਈਟਸ ਬੀ ਤੇ ਸੀ ਦੇ ਮਰੀਜ਼ਾਂ ਵਿੱਚ ਲਿਵਰ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਹੈਪੇਟਾਈਟਸ ਏ ਤੇ ਈ ਦੀ ਲਾਗ ਦੂਸ਼ਿਤ ਪਾਣੀ ਅਤੇ ਭੋਜਨ ਰਾਹੀਂ ਫੈਲਦੀ ਹੈ। ਹੈਪੇਟਾਈਟਸ ਬੀ ਵਾਇਰਸ ਦੀ ਲਾਗ ਲਾਗ ਵਾਲੇ ਖੂਨ ਦੇ ਸੰਚਾਰ ਰਾਹੀਂ ਜਾਂ ਅਸੁਰੱਖਿਅਤ ਜਿਣਸੀ ਸਬੰਧਾਂ ਰਾਹੀਂ ਫੈਲਦੀ ਹੈ। ਹੈਪੇਟਾਈਟਸ ਬੀ, ਸੀ ਤੇ ਡੀ ਕਿਸੇ ਲਾਗ ਵਾਲੇ ਵਿਅਕਤੀ ਦੇ ਖੂਨ ਜਾਂ ਹੋਰ ਤਰਲ ਪਦਾਰਥਾਂ ਦੇ ਸੰਪਰਕ ਰਾਹੀਂ ਫੈਲਦੇ ਹਨ।
ਪ੍ਰਮੁੱਖ ਲੱਛਣ
ਬੁਖਾਰ, ਭੁੱਖ ਨਾ ਲੱਗਣਾ, ਪੇਟ ਵਿੱਚ ਦਰਦ, ਮਤਲੀ, ਮਾਸਪੇਸ਼ੀਆਂ 'ਚ ਦਰਦ, ਅੱਖਾਂ ਅਤੇ ਚਮੜੀ ਦਾ ਪੀਲਾ ਪੈਣਾ, ਲੱਤਾਂ 'ਚ ਸੋਜ ਤੇ ਬੇਲੋੜੀ ਥਕਾਵਟ ਮਹਿਸੂਸ ਹੋਣਾ ਆਦਿ।
ਜਾਂਚ ਅਤੇ ਇਲਾਜ
ਇਹ ਖੂਨ ਦੀ ਜਾਂਚ ਰਾਹੀਂ ਪਛਾਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲਿਵਰ ਫੰਕਸ਼ਨ ਟੈਸਟ ਤੇ ਅਲਟਰਾਸਾਊਂਡ ਰਾਹੀਂ ਵੀ ਹਰ ਤਰ੍ਹਾਂ ਦੇ ਹੈਪੇਟਾਈਟਸ ਦੀ ਜਾਂਚ ਕੀਤੀ ਜਾਂਦੀ ਹੈ। ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਡਾਕਟਰ ਦੀ ਸਲਾਹ 'ਤੇ ਤੁਰੰਤ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਲੱਛਣ ਦਿਖਾਈ ਦੇਣ ਤਾਂ ਬਿਨਾਂ ਦੇਰੀ ਕੀਤੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।