ਜੇਕਰ ਤੁਹਾਡਾ ਫਾਊਂਡੇਸ਼ਨ ਲੰਬੇ ਸਮੇਂ ਤੱਕ ਟਿਕਣ ਵਾਲਾ (Long lasting) ਹੈ, ਤਾਂ ਤੁਸੀਂ ਤੇਲ ਦੇ ਨਾਲ ਇੱਕ ਚੁਟਕੀ ਬੇਕਿੰਗ ਸੋਡਾ ਵੀ ਮਿਲਾ ਸਕਦੇ ਹੋ। ਇਸ ਮਿਸ਼ਰਣ ਨੂੰ ਅੱਖਾਂ ਦੇ ਨੇੜੇ ਲਗਾਉਣ ਤੋਂ ਬਚੋ, ਸਿਰਫ਼ ਚਿਹਰੇ 'ਤੇ ਹੀ ਵਰਤੋਂ ਕਰੋ। ਇਸ ਤੋਂ ਬਾਅਦ ਚਿਹਰਾ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਪਾਰਟੀ ਤੋਂ ਘਰ ਵਾਪਸ ਆਓ ਅਤੇ ਮੇਕਅੱਪ ਰਿਮੂਵਰ ਦੀ ਬੋਤਲ ਖ਼ਾਲੀ ਮਿਲੇ, ਤਾਂ ਮੇਕਅੱਪ ਹਟਾਉਣ ਦੀ ਕਾਹਲੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਮੇਕਅੱਪ ਨੂੰ ਤੁਸੀਂ ਬਿਨਾਂ ਰਿਮੂਵਰ ਦੇ ਵੀ ਇਨ੍ਹਾਂ 'ਡੀਆਈਵਾਈ' (DIY) ਤਰੀਕਿਆਂ ਦੀ ਮਦਦ ਨਾਲ ਬੜੀ ਆਸਾਨੀ ਨਾਲ ਹਟਾ ਸਕਦੇ ਹੋ, ਬਸ ਕੁਝ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੈ।
ਜੈਤੂਨ ਦਾ ਤੇਲ (Olive Oil)
ਸਿਰਫ਼ ਖਾਣਾ ਬਣਾਉਣ ਵਿੱਚ ਹੀ ਨਹੀਂ, ਮੇਕਅੱਪ ਹਟਾਉਣ ਵਿੱਚ ਵੀ ਇਹ ਇੱਕ ਬਿਹਤਰੀਨ ਹੱਲ ਹੈ। ਇਸ ਨਾਲ ਤੁਸੀਂ ਅੱਖਾਂ ਦਾ ਮੇਕਅੱਪ ਬੜੀ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਰੂੰ (Cotton ball) ਨੂੰ ਹਲਕਾ ਗਿੱਲਾ ਕਰਕੇ ਉਸ ਨੂੰ ਜੈਤੂਨ ਦੇ ਤੇਲ ਵਿੱਚ ਡੁਬੋ ਲਓ ਅਤੇ ਅੱਖਾਂ ਦੇ ਆਲੇ-ਦੁਆਲੇ ਫੈਲੇ ਮੇਕਅੱਪ ਨੂੰ ਸਾਫ਼ ਕਰੋ। ਮਿੰਟਾਂ ਵਿੱਚ ਤੁਹਾਡਾ ਮਸਕਾਰਾ ਉਤਰ ਜਾਵੇਗਾ।
ਨਾਰੀਅਲ ਤੇਲ
ਮੇਕਅੱਪ ਹਟਾਉਣ ਲਈ ਕੋਈ ਵੀ ਤੇਲ ਚੰਗਾ ਮੰਨਿਆ ਜਾਂਦਾ ਹੈ, ਪਰ ਖੁਸ਼ਕ ਚਮੜੀ (Dry skin) ਜਾਂ ਕਿੱਲ-ਮੁਹਾਸਿਆਂ ਵਾਲੀ ਚਮੜੀ ਲਈ ਨਾਰੀਅਲ ਦਾ ਤੇਲ ਇੱਕ ਬਿਹਤਰ ਬਦਲ ਹੈ।
ਬੇਬੀ ਆਇਲ
ਇਹ ਤੇਲ ਚਮੜੀ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਨਾਲ ਮੇਕਅੱਪ ਆਸਾਨੀ ਨਾਲ ਹਟਣ ਦੇ ਨਾਲ-ਨਾਲ ਚਮੜੀ ਨਰਮ (Moisturize) ਵੀ ਹੋ ਜਾਂਦੀ ਹੈ। ਇਹ ਤੁਹਾਡੇ ਰੋਮ-ਛਿਦਰਾਂ (Pores) ਨੂੰ ਵੀ ਬੰਦ ਨਹੀਂ ਕਰਦਾ। ਬਸ ਉਂਗਲਾਂ 'ਤੇ ਥੋੜ੍ਹਾ ਜਿਹਾ ਤੇਲ ਲੈ ਕੇ ਮਸਾਜ ਕਰੋ ਅਤੇ ਫਿਰ ਰੂੰ ਨਾਲ ਪੂੰਝ ਕੇ ਚਿਹਰਾ ਧੋ ਲਓ।
ਤੇਲ ਅਤੇ ਬੇਕਿੰਗ ਸੋਡਾ
ਜੇਕਰ ਤੁਹਾਡਾ ਫਾਊਂਡੇਸ਼ਨ ਲੰਬੇ ਸਮੇਂ ਤੱਕ ਟਿਕਣ ਵਾਲਾ (Long lasting) ਹੈ, ਤਾਂ ਤੁਸੀਂ ਤੇਲ ਦੇ ਨਾਲ ਇੱਕ ਚੁਟਕੀ ਬੇਕਿੰਗ ਸੋਡਾ ਵੀ ਮਿਲਾ ਸਕਦੇ ਹੋ। ਇਸ ਮਿਸ਼ਰਣ ਨੂੰ ਅੱਖਾਂ ਦੇ ਨੇੜੇ ਲਗਾਉਣ ਤੋਂ ਬਚੋ, ਸਿਰਫ਼ ਚਿਹਰੇ 'ਤੇ ਹੀ ਵਰਤੋਂ ਕਰੋ। ਇਸ ਤੋਂ ਬਾਅਦ ਚਿਹਰਾ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ।
ਐਲੋਵੇਰਾ (Aloe Vera)
ਸੰਵੇਦਨਸ਼ੀਲ (Sensitive) ਚਮੜੀ 'ਤੇ ਐਲੋਵੇਰਾ ਠੰਢਕ ਅਤੇ ਰਾਹਤ ਦਿੰਦਾ ਹੈ। ਹਲਕੇ ਅਤੇ ਗੈਰ-ਵਾਟਰਪ੍ਰੂਫ਼ ਮੇਕਅੱਪ ਨੂੰ ਐਲੋਵੇਰਾ ਜੈੱਲ ਨਾਲ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ:
ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਪਤਲੀ ਹੁੰਦੀ ਹੈ, ਇਸ ਲਈ ਇਸ ਹਿੱਸੇ ਨੂੰ ਤੇਜ਼ੀ ਨਾਲ ਨਾ ਰਗੜੋ।
ਵਾਟਰਪ੍ਰੂਫ਼ ਮਸਕਾਰੇ ਲਈ ਰੂੰ 'ਤੇ ਰਿਮੂਵਰ ਲਗਾ ਕੇ ਅੱਖਾਂ 'ਤੇ 25-30 ਸੈਕਿੰਡ ਲਈ ਛੱਡ ਦਿਓ, ਫਿਰ ਸਾਫ਼ ਕਰੋ।
ਮੇਕਅੱਪ ਹਟਾਉਣ ਤੋਂ ਬਾਅਦ ਚਿਹਰੇ ਨੂੰ ਕਿਸੇ ਹਲਕੇ ਕਲੀਂਜ਼ਰ ਨਾਲ ਧੋਣਾ ਅਤੇ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ।