ਅਦਾਕਾਰਾ ਨੇ 24 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਦੀ ਮੌਤ ਤੋਂ ਬਾਅਦ ਜਿੱਥੇ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਇਕ ਵਾਰ ਫਿਰ ਛੋਟੀ ਉਮਰ 'ਚ ਦਿਲ ਦੀ ਬਿਮਾਰੀ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਜ਼ੋਰ ਫੜ ਗਿਆ ਹੈ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਹਾਲ ਹੀ 'ਚ ਬੰਗਾਲੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਐਂਡਰੀਲਾ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਅਦਾਕਾਰਾ ਨੇ 24 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਦੀ ਮੌਤ ਤੋਂ ਬਾਅਦ ਜਿੱਥੇ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਇਕ ਵਾਰ ਫਿਰ ਛੋਟੀ ਉਮਰ 'ਚ ਦਿਲ ਦੀ ਬਿਮਾਰੀ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਜ਼ੋਰ ਫੜ ਗਿਆ ਹੈ। ਇਸ ਦੇ ਨਾਲ ਹੀ ਕਾਰਡਿਅਕ ਅਰੈੱਸਟ ਤੇ ਹਾਰਟ ਅਟੈਕ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਤਾਂ ਆਓ ਜਾਣਦੇ ਹਾਂ ਦੋਵਾਂ 'ਚ ਅੰਤਰ ਤੇ ਇਨ੍ਹਾਂ ਦੇ ਲੱਛਣਾਂ ਬਾਰੇ...
ਦਿਲ ਦੀਆਂ ਬਿਮਾਰੀਆਂ ਕਾਰਨ ਜ਼ਿਆਦਾਤਰ ਮੌਤਾਂ ਕਾਰਡੀਅਕ ਅਰੈੱਸਟ ਤੇ ਦਿਲ ਦੇ ਦੌਰਾ ਪੈਣ ਕਾਰਨ ਹੁੰਦੀਆਂ ਹਨ। ਪਰ ਬਹੁਤ ਘੱਟ ਲੋਕ ਇਹ ਵੀ ਜਾਣਦੇ ਹਨ ਕਿ ਇਨ੍ਹਾਂ ਦੋਹਾਂ ਵਿਚਲਾ ਫਰਕ ਹੈ। ਬਹੁਤੇ ਲੋਕ ਨੂੰ ਦੋਵਾਂ ਬਿਮਾਰੀਆਂ 'ਚ ਫ਼ਰਕ ਨਹੀਂ ਪਤਾ ਤੇ ਇਸਨੂੰ ਇੱਕੋ ਸਮਝਦੇ ਹਨ। ਪਰ ਦਿਲ ਨਾਲ ਜੁੜੀਆਂ ਇਹ ਦੋਵੇਂ ਸਮੱਸਿਆਵਾਂ ਇਕ ਦੂਜੇ ਤੋਂ ਬਿਲਕੁਲ ਵੱਖਰੀਆਂ ਹਨ। ਦਿਲ ਦਾ ਦੌਰਾ ਪੈਣ ਕਾਰਨ ਕੁਝ ਮਾਮਲਿਆਂ 'ਚ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ, ਪਰ ਕਾਰਡੀਅਕ ਅਰੈਸਟ ਦੌਰਾਨ ਇਲਾਜ ਵਿਚ ਦੇਰੀ ਹੋਣ ਕਾਰਨ ਤੁਰੰਤ ਜਾਨ ਵੀ ਜਾ ਸਕਦੀ ਹੈ।
ਕੀ ਹੈ ਕਾਰਡੀਅਕ ਅਰੈੱਸਟ
ਕਾਰਡੀਅਕ ਅਰੈੱਸਟ ਇਕ ਖ਼ਤਰਨਾਕ ਸਥਿਤੀ ਹੁੰਦੀ ਹੈ। ਕਿਸੇ ਵੀ ਵਿਅਕਤੀ ਨੂੰ ਜਦੋਂ ਕਾਰਡੀਅਕ ਅਰੈੱਸਟ ਆਉਣ 'ਤੇ ਉਸ ਦਾ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਦੀ ਵਜ੍ਹਾ ਨਾਲ ਦਿਲ ਸਰੀਰ 'ਚ ਖ਼ੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ ਜਿਸ ਾਦ ਅਸਰ ਪੂਰੇ ਸਰੀਰ 'ਤੇ ਦੇਖਣ ਨੂੰ ਮਿਲਦਾ ਹੈ। ਕਾਰਡੀਅਕ ਅਰੈੱਸਟ ਦਿਲ ਦੇ ਦੌਰੇ ਨਾਲੋਂ ਇਸੇ ਮਾਮਲੇ 'ਚ ਅਲੱਗ ਹੈ। ਕਾਰਡੀਅਕ ਅਰੈੱਸਟ ਦੇ ਉਲਟ ਦਿਲ ਦਾ ਦੌਰਾ ਪੈਣ 'ਤੇ ਦਿਲ ਧੜਕਦਾ ਰਹਿੰਦਾ ਹੈ, ਬੇਸ਼ੱਕ ਦਿਲ ਦੀਆਂ ਮਾਸਪੇਸ਼ੀਆਂ ਨੂੰ ਖ਼ੂਨ ਨਾ ਮਿਲ ਰਿਹਾ ਹੋਵੇ।
ਕਾਰਡੀਅਕ ਅਰੈੱਸ ਦੇ ਲੱਛਣ
ਕੀ ਹੈ ਦਿਲ ਦਾ ਦੌਰਾ
ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਖੂਨ ਦੀਆਂ ਨਾੜੀਆਂ (ਕੋਰੋਨਰੀ ਧਮਨੀਆਂ) 'ਚ ਰੁਕਾਵਟ ਹੁੰਦੀ ਹੈ। ਦਰਅਸਲ, ਦਿਲ ਇਕ ਮਾਸਪੇਸ਼ੀ ਹੈ, ਇਸ ਲਈ ਇਸਨੂੰ ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ ਆਕਸੀਜਨ ਦੇ ਨਾਲ-ਨਾਲ ਖੂਨ ਦੀ ਵੀ ਲੋੜ ਹੁੰਦੀ ਹੈ। ਅਜਿਹੇ 'ਚ ਜਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਮਾਸਪੇਸ਼ੀਆਂ ਤਕ ਖੂਨ ਨਹੀਂ ਪਹੁੰਚਦਾ। ਹਾਲਾਂਕਿ, ਹਰ ਮਰੀਜ਼ ਦੀ ਦਿਲ ਦੇ ਦੌਰੇ ਤੋਂ ਤੁਰੰਤ ਬਾਅਦ ਮੌਤ ਨਹੀਂ ਹੁੰਦੀ। ਕਈ ਵਾਰ ਮਾਈਨਰ ਹਾਰਟ ਅਟੈਕ ਵੀ ਆਉਂਦਾ ਹੈ, ਜਿਸ ਦੇ ਲੱਛਣਾਂ ਨੂੰ ਪਛਾਣ ਕੇ ਸਮੇਂ ਸਿਰ ਇਲਾਜ ਕਰ ਲਿਆ ਜਾਵੇ ਤਾਂ ਮੌਤ ਦਾ ਖ਼ਤਰਾ ਘੱਟ ਜਾਂਦਾ ਹੈ।
ਦਿਲ ਦੇ ਦੌਰੇ ਦੇ ਲੱਛਣ
Disclaimer : ਲੇਖ ਵਿਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।