ਕਿਡਨੀ ਡੈਮੇਜ ਦੇ ਕੁਝ ਲੱਛਣ (Kidney Damage Sign on Skin) ਸਕਿੰਨ 'ਤੇ ਵੀ ਦਿਖਾਈ ਦਿੰਦੇ ਹਨ। ਜੀ ਹਾਂ, ਜੇ ਤੁਹਾਡੇ ਸਕਿੰਨ 'ਤੇ ਕੁਝ ਆਸਾਧਾਰਨ ਬਦਲਾਅ ਨਜ਼ਰ ਆਉਣ ਤਾਂ ਨਜ਼ਰਅੰਦਾਜ਼ ਕਰਨ ਦੀ ਗਲਤੀ ਬਿਲਕੁਲ ਨਾ ਕਰਿਓ। ਆਓ ਜਾਣੀਏ ਕਿ ਕਿਡਨੀ ਡੈਮੇਜ ਹੋਣ 'ਤੇ ਸਕਿੰਨ 'ਤੇ ਕਿਵੇਂ ਦੇ ਲੱਛਣ ਦਿਖਾਈ ਦੇ ਸਕਦੇ ਹਨ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਾਡੀ ਖਰਾਬ ਜੀਵਨਸ਼ੈਲੀ ਤੇ ਡਾਈਟ ਕਾਰਨ ਕਿਡਨੀ ਨੂੰ ਕਾਫੀ ਨੁਕਸਾਨ ਹੁੰਦਾ ਹੈ। ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਕਈ ਵਾਰੀ ਇਹ ਸਮੱਸਿਆ ਵਧ ਜਾਂਦੀ ਹੈ ਤੇ ਕਿਡਨੀ ਡੈਮੇਜ (Kidney Damage) ਹੋਣ ਲਗਦੀ ਹੈ। ਜੇ ਕਿਡਨੀ ਡੈਮੇਜ ਦੇ ਲੱਛਣਾਂ ਨੂੰ ਸ਼ੁਰੂ 'ਚ ਹੀ ਪਛਾਣ ਕੇ ਇਲਾਜ ਨਾ ਕਰਵਾਇਆ ਜਾਵੇ ਤਾਂ ਕਿਡਨੀ ਫੇਲੀਅਰ ਵੀ ਹੋ ਸਕਦਾ ਹੈ।
ਕਿਡਨੀ ਡੈਮੇਜ ਦੇ ਕੁਝ ਲੱਛਣ (Kidney Damage Sign on Skin) ਸਕਿੰਨ 'ਤੇ ਵੀ ਦਿਖਾਈ ਦਿੰਦੇ ਹਨ। ਜੀ ਹਾਂ, ਜੇ ਤੁਹਾਡੇ ਸਕਿੰਨ 'ਤੇ ਕੁਝ ਆਸਾਧਾਰਨ ਬਦਲਾਅ ਨਜ਼ਰ ਆਉਣ ਤਾਂ ਨਜ਼ਰਅੰਦਾਜ਼ ਕਰਨ ਦੀ ਗਲਤੀ ਬਿਲਕੁਲ ਨਾ ਕਰਿਓ। ਆਓ ਜਾਣੀਏ ਕਿ ਕਿਡਨੀ ਡੈਮੇਜ ਹੋਣ 'ਤੇ ਸਕਿੰਨ 'ਤੇ ਕਿਵੇਂ ਦੇ ਲੱਛਣ ਦਿਖਾਈ ਦੇ ਸਕਦੇ ਹਨ।
ਕਿਡਨੀ ਖਰਾਬ ਹੋਣ 'ਤੇ ਸਰੀਰ ਤੋਂ ਟੌਕਸਿਨਸ ਠੀਕ ਤਰੀਕੇ ਨਾਲ ਬਾਹਰ ਨਹੀਂ ਨਿਕਲਦੇ, ਜਿਸ ਨਾਲ ਸਕਿੰਨ 'ਚ ਖਾਰਸ਼ ਤੇ ਰੁੱਖਾਪਣ ਆਉਂਦਾ ਹੈ। ਇਸਨੂੰ ਯੂਰੇਮਿਕ ਪ੍ਰੁਰਿਟਸ ਵੀ ਕਿਹਾ ਜਾਂਦਾ ਹੈ। ਇਹ ਖੁਜਲੀ ਇੰਨੀ ਤੇਜ਼ ਹੋ ਸਕਦੀ ਹੈ ਕਿ ਰਾਤ ਨੂੰ ਨੀਂਦ ਵੀ ਖਰਾਬ ਹੋ ਜਾਵੇ।
ਲਗਾਤਾਰ ਖਾਰਿਸ਼ ਕਰਨ ਨਾਲ ਸਕਿੰਨ 'ਤੇ ਨਿਸ਼ਾਨ ਪੈ ਜਾਂਦੇ ਹਨ। ਕਈ ਵਾਰੀ ਸਕਿੰਨ ਲਾਲ ਹੋ ਕੇ ਜ਼ਖ਼ਮਾਂ 'ਚ ਵੀ ਬਦਲ ਸਕਦੀ ਹੈ ਜਿਸ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
ਕਿਡਨੀ ਦੀ ਬਿਮਾਰੀ 'ਚ ਸਕਿੰਨ ਦਾ ਰੰਗ ਪੀਲਾ ਜਾਂ ਭੂਰਾ ਹੋ ਸਕਦਾ ਹੈ। ਕੁਝ ਮਾਮਲਿਆਂ 'ਚ ਸਕਿੰਨ 'ਤੇ ਕਾਲੇ ਜਾਂ ਚਿੱਟੇ ਧੱਬੇ ਦਿਖਾਈ ਦੇ ਸਕਦੇ ਹਨ, ਜੋ ਸਰੀਰ 'ਚ ਟੌਕਸਿਨਸ ਦੇ ਜਮ੍ਹਾਂ ਕਾਰਨ ਹੁੰਦੇ ਹਨ।
ਕਿਡਨੀ ਡੈਮੇਜ ਹੋਣ 'ਤੇ ਸਰੀਰ 'ਚ ਸੋਡੀਅਮ ਅਤੇ ਪਾਣੀ ਜੰਮਣ ਲੱਗਦਾ ਹੈ, ਜਿਸ ਨਾਲ ਪੈਰਾਂ, ਹੱਥਾਂ ਤੇ ਚਿਹਰੇ 'ਤੇ ਸੋਜ਼ਿਸ਼ ਆ ਜਾਂਦੀ ਹੈ। ਇਸਨੂੰ ਐਡਿਮਾ ਕਿਹਾ ਜਾਂਦਾ ਹੈ।
ਕਿਡਨੀ ਫੇਲੀਅਰ ਕਾਰਨ ਸਰੀਰ 'ਚ ਯੂਰਿਕ ਐਸਿਡ ਤੇ ਹੋਰ ਟੌਕਸਿਨਸ ਵਧ ਜਾਂਦੇ ਹਨ, ਜਿਸ ਨਾਲ ਸਕਿੰਨ 'ਤੇ ਰੈਸ਼ੇਜ ਹੋ ਸਕਦੇ ਹਨ। ਇਹ ਰੈਸ਼ੇਜ਼ ਖੁਜਲੀ ਕਾਰਨ ਵੀ ਹੋ ਸਕਦੇ ਹਨ।
ਕੁਝ ਗੰਭੀਰ ਮਾਮਲਿਆਂ 'ਚ ਸਕਿੰਨ 'ਤੇ ਛਾਲੇ ਵੀ ਪੈ ਸਕਦੇ ਹਨ, ਜੋ ਫਲੂਇਡ ਨਾਲ ਭਰੇ ਹੁੰਦੇ ਹਨ। ਇਹ ਸਮੱਸਿਆ ਕੈਲਸੀਫਿਲੈਕਸਿਸ ਕੰਡੀਸ਼ਨ ਕਾਰਨ ਹੁੰਦੀ ਹੈ, ਜੋ ਕਿਡਨੀ ਫੇਲੀਅਰ ਦੇ ਮਰੀਜ਼ਾਂ 'ਚ ਦੇਖੀ ਜਾਂਦੀ ਹੈ।
ਕਿਡਨੀ ਡਿਜ਼ੀਜ਼ ਕਾਰਨ ਸਕਿੰਨ 'ਚ ਇਲਾਸਟਿਸਿਟੀ ਘਟ ਜਾਂਦੀ ਹੈ ਤੇ ਸਕਿੰਨ ਇੰਨੀ ਟਾਈਟ ਹੋ ਸਕਦੀ ਹੈ ਕਿ ਉਸਨੂੰ ਚੁਟਕੀ 'ਚ ਨਹੀਂ ਉਠਾਇਆ ਜਾ ਸਕਦਾ। ਇਹ ਲੱਛਣ ਸਰੀਰ 'ਚ ਪਾਣੀ ਅਤੇ ਮਿਨਰਲਜ਼ ਦੇ ਅਸੰਤੁਲਨ ਕਾਰਨ ਹੁੰਦੇ ਹਨ।
ਜਦੋਂ ਕਿਡਨੀ ਠੀਕ ਢੰਗ ਨਾਲ ਕੰਮ ਨਹੀਂ ਕਰਦੀ, ਤਾਂ ਸਰੀਰ 'ਚ ਕੈਲਸ਼ੀਅਮ ਅਤੇ ਫਾਸਫੇਟ ਦਾ ਲੈਵਲ ਵਿਗੜ ਜਾਂਦਾ ਹੈ। ਇਸ ਨਾਲ ਸਕਿੰਨ ਦੇ ਹੇਠਾਂ ਸਫੈਦ ਜਾਂ ਪੀਲੇ ਰੰਗ ਦੇ ਹਾਰਡ ਡਿਪਾਜ਼ਿਟ ਬਣ ਸਕਦੇ ਹਨ, ਜਿਨ੍ਹਾਂ ਨੂੰ ਕੈਲਸੀਫਿਕੇਸ਼ਨ ਕਿਹਾ ਜਾਂਦਾ ਹੈ।
Source: American Academy of Dermatology Association: https://www.aad.org/public/diseases/a-z/kidney-disease-warning-signs