Kalonji Benefits : ਕਲੌਂਜੀ ਨਾ ਸਿਰਫ ਪਕਵਾਨਾਂ 'ਚ ਸੁੰਦਰ ਖੁਸ਼ਬੂ ਜੋੜਦੀ ਹੈ ਬਲਕਿ ਉਨ੍ਹਾਂ ਦਾ ਥੋੜਾ ਜਿਹਾ ਸੁਆਦ ਵੀ ਜੋੜਦੀ ਹੈ। ਆਓ ਜਾਣਦੇ ਹਾਂ ਕਲੌਂਜੀ ਦੇ ਫਾਇਦੇ ਜੋ ਵਿਟਾਮਿਨ, ਫਾਈਬਰ, ਅਮੀਨੋ ਐਸਿਡ, ਪ੍ਰੋਟੀਨ, ਫੈਟੀ ਐਸਿਡ ਅਤੇ ਹੋਰਾਂ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Kalonji Benefits : ਕਲੌਂਜੀ ਦੇਖਣ 'ਚ ਭਾਵੇਂ ਕਾਲੇ ਤੇ ਛੋਟੇ ਬੀਜ ਹੁੰਦੇ ਹਨ ਪਰ ਇਹ ਪੌਸ਼ਟਿਕ ਤੱਤਾਂ ਦਾ ਇਕ ਪਾਵਰਹਾਊਸ ਹੁੰਦੇ ਹੈ। ਇਨ੍ਹਾਂ ਵਿਚ ਕਈ ਬਿਮਾਰੀਆਂ ਨਾਲ ਨਜਿੱਠਣ ਦੀ ਸਮਰੱਥਾ ਹੁੰਦੀ ਹੈ। ਇਸ ਤੋਂ ਇਲਾਵਾ ਸਕਿਨ ਸਮੱਸਿਆਵਾਂ ਨਾਲ ਨਜਿੱਠਣ ਤੋਂ ਲੈ ਕੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਤਕ ਕਲੌਂਜੀ ਦੇ ਕਈ ਹੈਰਾਨੀਜਨਕ ਫਾਇਦੇ ਹਨ। ਕਲੌਂਜੀ ਨਾ ਸਿਰਫ ਪਕਵਾਨਾਂ 'ਚ ਸੁੰਦਰ ਖੁਸ਼ਬੂ ਜੋੜਦੀ ਹੈ ਬਲਕਿ ਉਨ੍ਹਾਂ ਦਾ ਥੋੜਾ ਜਿਹਾ ਸੁਆਦ ਵੀ ਜੋੜਦੀ ਹੈ। ਆਓ ਜਾਣਦੇ ਹਾਂ ਕਲੌਂਜੀ ਦੇ ਫਾਇਦੇ ਜੋ ਵਿਟਾਮਿਨ, ਫਾਈਬਰ, ਅਮੀਨੋ ਐਸਿਡ, ਪ੍ਰੋਟੀਨ, ਫੈਟੀ ਐਸਿਡ ਅਤੇ ਹੋਰਾਂ ਸਮੇਤ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ।
ਸਿਹਤ ਲਈ ਕਲੌਂਜੀ ਦੇ ਕੀ ਲਾਭ ਹਨ ?
1. ਸਕਿਨ ਪ੍ਰੋਬਲਮਜ਼ 'ਚ ਫਾਇਦੇਮੰਦ
ਮੌਨਸੂਨ ਦੇ ਮੌਸਮ 'ਚ ਸਕਿਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਵਿੱਚ ਕਲੌਂਜੀ ਤੁਹਾਡੀ ਬਹੁਤ ਮਦਦ ਕਰ ਸਕਦੀ ਹੈ। ਇਸ ਵਿਚ ਐਂਟੀਬੈਕਟੀਰੀਅਲ, ਐਂਟੀ-ਮਾਈਕ੍ਰੋਬਾਇਲ, ਐਂਟੀ-ਵਾਇਰਲ, ਐਂਟੀਫੰਗਲ ਤੇ ਐਂਟੀ-ਪੈਰਾਸਾਈਟਿਕ ਗੁਣ ਹੁੰਦੇ ਹਨ, ਜੋ ਤੁਹਾਨੂੰ ਸਕਿਨ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰ ਸਕਦੇ ਹਨ। ਇਹ ਸੋਰਾਇਸਿਸ, ਮੁਹਾਸਿਆਂ ਦੇ ਲੱਛਣਾਂ ਨੂੰ ਸੁਧਾਰਨ 'ਚ ਵੀ ਮਦਦ ਕਰ ਸਕਦਾ ਹੈ, ਅਤੇ ਇੱਥੋਂ ਤਕ ਕਿ ਵਿਟਿਲਿਗੋ ਦੇ ਜ਼ਖ਼ਮਾਂ ਨੂੰ ਵੀ ਘਟਾ ਸਕਦਾ ਹੈ।
2. ਭਾਰ ਘਟਾਉਣ ਲਈ ਫਾਇਦੇਮੰਦ
ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੀ ਖੁਰਾਕ ਨੂੰ ਬਦਲਣਾ ਤੇ ਹਰ ਰੋਜ਼ ਕਸਰਤ ਕਰਨਾ। ਸਿਹਤਮੰਦ ਭੋਜਨ ਦੇ ਵਿਕਲਪਾਂ ਨੂੰ ਸ਼ਾਮਲ ਕਰੋ, ਜਿਨ੍ਹਾਂ ਵਿੱਚੋਂ ਇਕ ਕਲੌਂਜੀ ਵੀ ਹੋ ਸਕਦਾ ਹੈ। ਅਧਿਐਨ ਤੋਂ ਪਤਾ ਚੱਲਿਆ ਹੈ ਕਿ ਕਾਲੇ ਬੀਜਾਂ 'ਚ ਐਕਟਿਵ ਐਲੀਮੈਂਟ ਹੁੰਦੇ ਹਨ, ਜੋ ਚਰਬੀ ਘਟਾਉਣ 'ਚ ਮਦਦ ਕਰ ਸਕਦੇ ਹਨ। ਇਨ੍ਹਾਂ ਵਿਚ ਐਂਟੀਆਕਸੀਡੈਂਟ ਤੇ ਐਂਟੀ-ਇਨਫਲੇਮੇਟਰੀ ਏਜੰਟ ਵੀ ਹੁੰਦੇ ਹਨ, ਜੋ ਭਾਰ ਘਟਾਉਣ 'ਚ ਵੀ ਯੋਗਦਾਨ ਪਾ ਸਕਦੇ ਹਨ।
3. ਥਾਇਰਾਇਡ ਦੀ ਸਮੱਸਿਆ 'ਚ ਫਾਇਦੇਮੰਦ
ਥਾਇਰਾਇਡ ਇਕ ਐਂਡੋਕ੍ਰਾਈਨ ਗਲੈਂਡ ਹੈ, ਜੋ ਹਾਰਮੋਨ ਬਣਾਉਂਦੀ ਹੈ ਤੇ ਜਾਰੀ ਛੱਡਦੀ ਹੈ। ਇਹ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਅਜਿਹੀ ਸਥਿਤੀ ਵਿਚ ਜਦੋਂ ਇਹ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਇਹ ਹਾਈਪੋਥਾਇਰਾਇਡਿਜ਼ਮ ਜਾਂ ਹਾਈਪਰਥਾਇਰਾਇਡਿਜ਼ਮ ਦਾ ਕਾਰਨ ਬਣਦਾ ਹੈ। ਇਸ ਦੇ ਨਾਲ ਹੀ ਕਲੌਂਜੀ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਥਾਇਰਾਈਡ ਦੇ ਰੋਗੀ ਨੂੰ ਕਾਫੀ ਰਾਹਤ ਮਿਲ ਸਕਦੀ ਹੈ।
4. ਕੋਲੈਸਟ੍ਰਾਲ ਦੀ ਸਮੱਸਿਆ 'ਚ ਫਾਇਦੇਮੰਦ
ਹਾਈ ਕੋਲੈਸਟ੍ਰੋਲ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦਾ ਇਕ ਆਮ ਹਿੱਸਾ ਬਣਦਾ ਜਾ ਰਿਹਾ ਹੈ, ਜਿਸ ਨਾਲ ਦਿਲ ਦਾ ਦੌਰਾ, ਹਾਈ ਬਲੱਡ ਪ੍ਰੈਸ਼ਰ, ਗੁਰਦਿਆਂ ਦੀਆਂ ਬਿਮਾਰੀਆਂ ਤੇ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇੱਕ ਹੈਲਦੀ ਖੁਰਾਕ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੀ ਹੈ।
5. ਬਲੱਡ ਸ਼ੂਗਰ ਲੈਵਲ ਲਈ ਫਾਇਦੇਮੰਦ
ਅਨਿਯਮਿਤ ਬਲੱਡ ਸ਼ੂਗਰ ਦਾ ਪੱਧਰ ਖਤਰਨਾਕ ਸਾਬfਤ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਕਲੌਂਜੀ ਇਨ੍ਹਾਂ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਖੁਰਾਕ 'ਚ ਸੈਟੀਵਾ ਦੇ ਬੀਜਾਂ ਨੂੰ ਸ਼ਾਮਲ ਕਰਨਾ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਲੰਮਾ ਸਫ਼ਰ ਤੈਅ ਕਰ ਸਕਦਾ ਹੈ।
ਅਨਿਯਮਿਤ ਬਲੱਡ ਸ਼ੂਗਰ ਦਾ ਪੱਧਰ ਖਤਰਨਾਕ ਸਾਬfਤ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਕਲੌਂਜੀ ਇਨ੍ਹਾਂ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਖੁਰਾਕ 'ਚ ਸੈਟੀਵਾ ਦੇ ਬੀਜਾਂ ਨੂੰ ਸ਼ਾਮਲ ਕਰਨਾ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਲੰਮਾ ਸਫ਼ਰ ਤੈਅ ਕਰ ਸਕਦਾ ਹੈ।
ਸਿਹਤ ਲਈ ਕਲੌਂਜੀ ਦਾ ਇਸਤੇਮਾਲ ਕਿਵੇਂ ਕਰੀਏ ?
ਡਿਸਕਲੇਮਰ : ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।