ਜੋ ਲੋਕ ਮੂੰਹ ਦੀ ਸਹੀ ਢੰਗ ਨਾਲ ਸਫਾਈ ਨਹੀਂ ਰੱਖਦੇ, ਡਾਇਬਿਟੀਜ਼ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਸਿਗਰਟਨੋਸ਼ੀ ਦੀ ਆਦਤ ਹੈ, ਅਜਿਹੇ ਲੋਕਾਂ 'ਚ ਪਾਇਰੀਆ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਰਹਿੰਦੀ ਹੈ। ਪਾਇਰੀਆ ਦੇ ਸ਼ੁਰੂਆਤੀ ਲੱਛਣ ਆਮ ਤੌਰ 'ਤੇ ਪਤਾ ਨਹੀਂ ਲੱਗਦੇ। ਦੰਦਾਂ ਦੇ ਡਾਕਟਰ ਤੋਂ ਸਮੇਂ-ਸਮੇਂ 'ਤੇ ਮੂੰਹ ਦੀ ਜਾਂਚ ਕਰਵਾਉਣ ਅਤੇ ਐਕਸ-ਰੇਅ ਆਦਿ ਨਾਲ ਸ਼ੁਰੂਆਤੀ ਸਟੇਜ 'ਤੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਪਾਇਰੀਆ ਕਾਰਨ ਰਾਇਮੇਟਾਇਡ ਆਰਥਰਾਈਟਿਸ ਜਾਂ ਗਠੀਏ ਵਰਗੀਆਂ ਕਈ ਹੋਰ ਬੀਮਾਰੀਆਂ ਦੀ ਸੰਭਾਵਨਾ ਰਹਿੰਦੀ ਹੈ, ਇਸ ਲਈ ਪਾਇਰੀਆ ਨੂੰ ਲੈ ਕੇ ਸਤਰਕਤਾ ਵਰਤਣ ਦੀ ਲੋੜ ਹੁੰਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਦੰਦਾਂ ਤੇ ਮਸੂੜਿਆਂ ਦੀ ਸਹੀ ਢੰਗ ਨਾਲ ਸਫਾਈ ਨਹੀਂ ਕਰਦੇ ਹੋ ਤਾਂ ਇਸ ਨਾਲ ਹੋਣ ਵਾਲੀ ਸਮੱਸਿਆ ਸਿਰਫ਼ ਮੂੰਹ ਤਕ ਸੀਮਤ ਰਹਿਣ ਵਾਲੀ ਨਹੀਂ ਹੈ। ਇਸ ਨਾਲ ਹੋਣ ਵਾਲੇ ਇਨਫੈਕਸ਼ਨ (ਸੰਕਰਮਣ) ਨਾਲ ਸਰੀਰ ਦੇ ਹੋਰ ਹਿੱਸੇ ਵੀ ਪ੍ਰਭਾਵਿਤ ਹੋਣਗੇ। ਪਾਇਰੀਆ ਮੂੰਹ 'ਚ ਹੋਣ ਵਾਲੇ ਰੋਗਾਂ 'ਚੋਂ ਇਕ ਪ੍ਰਮੁੱਖ ਰੋਗ ਹੈ।
ਸਾਲ 2021 'ਚ ਹੋਈ ਇਕ ਖੋਜ ਵਿਚ ਪਾਇਆ ਗਿਆ ਕਿ ਭਾਰਤ ਵਿਚ 51 ਪ੍ਰਤੀਸ਼ਤ ਲੋਕ ਹਲਕੇ, 26 ਪ੍ਰਤੀਸ਼ਤ ਦਰਮਿਆਨੇ ਤੇ 19 ਪ੍ਰਤੀਸ਼ਤ ਲੋਕ ਪਾਇਰੀਆ ਦੇ ਗੰਭੀਰ ਲੱਛਣਾਂ ਤੋਂ ਪੀੜਤ ਹਨ। ਪਾਇਰੀਆ ਕੀਟਾਣੂਆਂ ਕਾਰਨ ਮਸੂੜਿਆਂ 'ਚ ਹੋਣ ਵਾਲਾ ਇਕ ਗੰਭੀਰ ਕਿਸਮ ਦਾ ਇਨਫੈਕਸ਼ਨ ਹੈ। ਬੈਕਟੀਰੀਆ ਦੰਦਾਂ ਅਤੇ ਮਸੂੜਿਆਂ ਦੇ ਵਿਚਕਾਰ ਪਲਾਕ ਜਮ੍ਹਾਂ ਹੋਣ ਕਾਰਨ ਪਨਪਦੇ ਹਨ।
ਡਾ. ਅਮਿਤ ਨਾਗਰ (MDS, FAMS, ਆਰਥੋਡੌਂਟਿਸਟ ਤੇ ਸਾਬਕਾ ਪ੍ਰੋਫੈਸਰ, KGMU, ਲਖਨਊ) ਮੁਤਾਬਕ, ਇਸ ਦੇ ਸ਼ੁਰੂਆਤੀ ਲੱਛਣਾਂ 'ਚ ਮਸੂੜਿਆਂ 'ਚ ਸੋਜ ਤੇ ਖੂਨ ਆਉਣਾ ਸ਼ਾਮਲ ਹੈ, ਸਾਹਾਂ 'ਚੋਂ ਲਗਾਤਾਰ ਬਦਬੂ ਆਉਂਦੀ ਹੈ। ਹੌਲੀ-ਹੌਲੀ ਦੰਦਾਂ ਨੂੰ ਸਹਾਰਾ ਦੇਣ ਵਾਲੀ ਹੱਡੀ ਗਲਣ ਲੱਗਦੀ ਹੈ ਜਿਸ ਕਾਰਨ ਦੰਦ ਹਿੱਲ ਕੇ ਡਿੱਗਣ ਲੱਗਦੇ ਹਨ। ਹਾਲ ਹੀ 'ਚ ਹੋਈਆਂ ਕਈ ਖੋਜਾਂ ਵਿਚ ਪਾਇਆ ਗਿਆ ਹੈ ਕਿ ਰਾਇਮੇਟਾਇਡ ਆਰਥਰਾਈਟਿਸ ਦੇ ਮਰੀਜ਼ਾਂ ਵਿੱਚ ਪਾਇਰੀਆ ਦੀ ਸੰਭਾਵਨਾ ਲਗਪਗ ਦੁੱਗਣੀ ਹੁੰਦੀ ਹੈ, ਯਾਨੀ ਪਾਇਰੀਆ ਅਤੇ ਗਠੀਏ ਵਿਚਕਾਰ ਇਕ ਡੂੰਘਾ ਸਬੰਧ ਹੈ।
ਜੋ ਲੋਕ ਮੂੰਹ ਦੀ ਸਹੀ ਢੰਗ ਨਾਲ ਸਫਾਈ ਨਹੀਂ ਰੱਖਦੇ, ਡਾਇਬਿਟੀਜ਼ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਸਿਗਰਟਨੋਸ਼ੀ ਦੀ ਆਦਤ ਹੈ, ਅਜਿਹੇ ਲੋਕਾਂ 'ਚ ਪਾਇਰੀਆ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਰਹਿੰਦੀ ਹੈ। ਪਾਇਰੀਆ ਦੇ ਸ਼ੁਰੂਆਤੀ ਲੱਛਣ ਆਮ ਤੌਰ 'ਤੇ ਪਤਾ ਨਹੀਂ ਲੱਗਦੇ। ਦੰਦਾਂ ਦੇ ਡਾਕਟਰ ਤੋਂ ਸਮੇਂ-ਸਮੇਂ 'ਤੇ ਮੂੰਹ ਦੀ ਜਾਂਚ ਕਰਵਾਉਣ ਅਤੇ ਐਕਸ-ਰੇਅ ਆਦਿ ਨਾਲ ਸ਼ੁਰੂਆਤੀ ਸਟੇਜ 'ਤੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਪਾਇਰੀਆ ਕਾਰਨ ਰਾਇਮੇਟਾਇਡ ਆਰਥਰਾਈਟਿਸ ਜਾਂ ਗਠੀਏ ਵਰਗੀਆਂ ਕਈ ਹੋਰ ਬੀਮਾਰੀਆਂ ਦੀ ਸੰਭਾਵਨਾ ਰਹਿੰਦੀ ਹੈ, ਇਸ ਲਈ ਪਾਇਰੀਆ ਨੂੰ ਲੈ ਕੇ ਸਤਰਕਤਾ ਵਰਤਣ ਦੀ ਲੋੜ ਹੁੰਦੀ ਹੈ।
ਰਾਇਮੇਟਾਇਡ ਆਰਥਰਾਈਟਿਸ ਇਕ ਅਜਿਹੀ ਆਟੋਇਮਿਊਨ ਬੀਮਾਰੀ ਹੈ ਜਿਸ ਵਿਚ ਸਰੀਰ ਦੇ ਇਕ ਜਾਂ ਇਕ ਤੋਂ ਵੱਧ ਜੋੜਾਂ ਵਿੱਚ ਸੋਜ, ਦਰਦ ਅਤੇ ਕੁਝ ਸਮੇਂ ਬਾਅਦ ਵਿਗਾੜ ਪੈਦਾ ਹੋ ਜਾਂਦਾ ਹੈ। ਆਟੋਇਮਿਊਨ ਰੋਗ ਵਿੱਚ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ (Immune System) ਆਪਣੇ ਹੀ ਸਰੀਰ ਦੇ ਸਿਹਤਮੰਦ ਟਿਸ਼ੂਆਂ, ਸੈੱਲਾਂ ਅਤੇ ਅੰਗਾਂ 'ਤੇ ਹਮਲਾ ਕਰਨ ਲੱਗਦੀ ਹੈ। ਆਟੋਇਮਿਊਨ ਬਿਮਾਰੀ ਦੇ ਪਿੱਛੇ ਜੈਨੇਟਿਕ ਜਾਂ ਵਾਤਾਵਰਨ 'ਚ ਮੌਜੂਦ ਕਾਰਕ ਵੀ ਜ਼ਿੰਮੇਵਾਰ ਹੁੰਦੇ ਹਨ।
ਆਰਥਰਾਈਟਿਸ ਵਿੱਚ ਮੁੱਖ ਕਾਰਕ ਆਰ.ਐੱਚ (RH) ਫੈਕਟਰ ਅਤੇ ਐਂਟੀ-ਸੀਸੀਪੀ ਐਂਟੀਬਾਡੀ ਵਿੱਚ ਬਦਲਾਅ ਪ੍ਰਮੁੱਖ ਹਨ। ਵੱਖ-ਵੱਖ ਖੋਜਾਂ ਤੋਂ ਸਪੱਸ਼ਟ ਹੈ ਕਿ ਪਾਇਰੀਆ ਕਾਰਨ 'ਪੀ ਜਿੰਜੀਵਾਲਿਸ' ਨਾਮਕ ਕੀਟਾਣੂ ਦੀ ਜ਼ਿਆਦਾ ਮਾਤਰਾ ਨਾਲ ਮੂੰਹ ਵਿੱਚ ਸਥਿਤ ਪ੍ਰੋਟੀਨ ਸੀਸੀਪੀ ਐਂਟੀਬਾਡੀਜ਼ 'ਚ ਬਦਲ ਜਾਂਦੀ ਹੈ, ਜਿਸ ਨਾਲ ਰਾਇਮੇਟਾਇਡ ਆਰਥਰਾਈਟਿਸ ਦੇ ਲੱਛਣ ਪੈਦਾ ਹੋ ਜਾਂਦੇ ਹਨ। ਪਾਇਰੀਆ ਵਿੱਚ ਕੁਝ ਹੋਰ ਰਸਾਇਣ ਜਿਵੇਂ ਸਾਈਟੋਕਾਈਨਜ਼ ਅਤੇ ਇੰਟਰਲਿਊਕਿਨ ਪੈਦਾ ਹੁੰਦੇ ਹਨ ਜੋ ਗਠੀਏ ਦੇ ਵਿਕਾਸ ਅਤੇ ਵਾਧੇ ਦੇ ਕਾਰਕ ਹਨ।