Hypertension Diet : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ, ਅੱਜ ਤੋਂ ਹੀ ਕਰੋ ਪਰਹੇਜ਼!
ਜੇਕਰ ਤੁਹਾਡੀ ਡਾਈਟ ’ਚ ਨਮਕੀਨ, ਸ਼ੂਗਰ ਅਤੇ ਹਾਈ-ਫੈਟਸ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ, ਤਾਂ ਇਹ ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦੀਆਂ ਹਨ। ਕਈ ਫਲ਼ ਅਤੇ ਸਬਜ਼ੀਆਂ ਅਜਿਹੀਆਂ ਹਨ, ਜੋ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ’ਚ ਮਦਦ ਕਰ ਸਕਦੀਆਂ ਹਨ, ਤਾਂ ਉਥੇ ਹੀ ਕਈ ਅਜਿਹੀਆਂ ਵੀ ਹਨ, ਜੋ ਤੁਹਾਡੀ ਪਰੇਸ਼ਾਨੀ ਵਧਾ ਸਕਦੀਆਂ ਹਨ।
Publish Date: Thu, 17 Jun 2021 04:48 PM (IST)
Updated Date: Thu, 17 Jun 2021 04:52 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Hypertension Diet: ਹਾਈ ਬਲੱਡ ਪ੍ਰੈਸ਼ਰ ਜਾਂ ਲੋਅ ਬਲੱਡ ਪ੍ਰੈਸ਼ਰ, ਅੱਜ ਘਰ-ਘਰ ਦੀ ਬਿਮਾਰੀ ਬਣ ਚੁੱਕੀ ਹੈ ਅਤੇ ਇਹ ਕਿਸੇ ਨੂੰ ਵੀ ਹੋ ਸਕਦੀ ਹੈ। ਇਕ ਵਾਰ ਇਹ ਸਮੱਸਿਆ ਸ਼ੁਰੂ ਹੋ ਜਾਵੇ ਤਾਂ ਇਸਨੂੰ ਕੰਟਰੋਲ ’ਚ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਅਜਿਹੇ ’ਚ ਤੁਹਾਡਾ ਲਾਈਫਸਟਾਈਲ ਅਤੇ ਖ਼ਾਸ ਤੌਰ ’ਤੇ ਡਾਈਟ ਬੀਪੀ ’ਤੇ ਇਕ ਵੱਡਾ ਪ੍ਰਭਾਵ ਪਾ ਸਕਦੇ ਹਨ।
ਜੇਕਰ ਤੁਹਾਡੀ ਡਾਈਟ ’ਚ ਨਮਕੀਨ, ਸ਼ੂਗਰ ਅਤੇ ਹਾਈ-ਫੈਟਸ ਨਾਲ ਭਰਪੂਰ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ, ਤਾਂ ਇਹ ਤੁਹਾਡਾ ਬਲੱਡ ਪ੍ਰੈਸ਼ਰ ਵਧਾ ਸਕਦੀਆਂ ਹਨ। ਕਈ ਫਲ਼ ਅਤੇ ਸਬਜ਼ੀਆਂ ਅਜਿਹੀਆਂ ਹਨ, ਜੋ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ’ਚ ਮਦਦ ਕਰ ਸਕਦੀਆਂ ਹਨ, ਤਾਂ ਉਥੇ ਹੀ ਕਈ ਅਜਿਹੀਆਂ ਵੀ ਹਨ, ਜੋ ਤੁਹਾਡੀ ਪਰੇਸ਼ਾਨੀ ਵਧਾ ਸਕਦੀਆਂ ਹਨ। ਇਸ ਲਈ ਖਾਸ ਡਾਈਟ ਪਲਾਨ ਬਣਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਡਾਈਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਆਰਟੀਕਲ ਤੁਹਾਡੇ ਕੰਮ ਆ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ ਲਈ ਡਾਈਟ ’ਚ ਕੀ-ਕੀ ਸ਼ਾਮਿਲ ਕਰੀਏ?
ਕਣਕ, ਮੂੰਗ ਦੀ ਦਾਲ, ਮਸਰ ਦੀ ਦਾਲ, ਸਬਜ਼ੀਆਂ ’ਚ ਪਲਵਲ, ਸਿੰਘਾੜਾ, ਟਮਾਟਰ, ਲੌਕੀ, ਤੋਰੀ, ਕਰੇਲਾ, ਕੱਦੂ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੌਸਮੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਨਾਲ ਹੀ ਖਾਣੇ ’ਚ ਜ਼ੀਰਾ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਕੀ ਨਹੀਂ ਖਾਣਾ ਚਾਹੀਦਾ?
ਅਚਾਰ, ਜ਼ਿਆਦਾ ਨਮਕੀਨ ਖਾਣਾ, ਅੰਡਾ, ਜ਼ਿਆਦਾ ਮੱਖਣ, ਨਮਕ, ਆਇਲੀ ਚੀਜ਼ਾਂ, ਮਸਾਲੇਦਾਰ ਖਾਣਾ, ਮਾਸ, ਤੇਲ, ਘਿਓ, ਕੇਕ-ਪੇਸਟਰੀ-ਪੀਜ਼ਾ ਜਿਹੇ ਜੰਕ ਫੂਡ, ਡਿੱਬਾਬੰਦ ਭੋਜਨ ਜਿਹੀਆਂ ਚੀਜ਼ਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਇਸ ਤਰ੍ਹਾਂ ਦਾ ਹੋਵੇ ਲਾਈਫਸਟਾਈਲ
ਜੇਕਰ ਤੁਸੀਂ ਲੋਅ ਬੀਪੀ ਦੇ ਮਰੀਜ਼ ਹੋ ਤਾਂ...
- ਮਰੀਜ਼ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
- ਹੈਵੀ ਡਾਈਟ ਲੈਣ ਤੋਂ ਬਚਣਾ ਚਾਹੀਦਾ ਹੈ।
- ਜ਼ਿਆਦਾ ਦੇਰ ਤਕ ਭੁੱਖੇ ਨਹੀਂ ਰਹਿਣਾ ਚਾਹੀਦਾ।
- ਜ਼ਿਆਦਾ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ।
- ਚਾਵਲ, ਆਲੂ, ਪਾਸਤਾ ਅਤੇ ਬਰੈੱਡ ਜਿਹੀਆਂ ਚੀਜ਼ਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
- ਹਰ ਥੋੜ੍ਹੀ ਦੇਰ ’ਚ ਕੁਝ ਨਾ ਕੁਝ ਖਾਓ
ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ...
- ਖਾਣੇ ’ਚ ਲੂਣ ਦੀ ਮਾਤਰਾ ਘੱਟ ਕਰੋ।
- ਡਾਈਟ ’ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਕਰੋ।
- ਦਿਨ ’ਚ ਘੱਟ ਤੋਂ ਘੱਟ ਅੱਠ ਗਲਾਸ ਪਾਣੀ ਜ਼ਰੂਰ ਪੀਓ।