Cholesterol Hormones ਤੇ ਸੈੱਲ ਝਿੱਲੀ ਦੇ ਗਠਨ, ਹਾਈ ਮੈਟਾਬੌਲਿਜ਼ਮ ਤੇ ਸਰੀਰ 'ਚ ਕੁਝ ਐਸਿਡ ਦੇ ਉਤਪਾਦਨ ਲਈ ਜ਼ਰੂਰੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬਿਨਾਂ ਕਿਸੇ ਦਵਾਈ ਦੇ ਵੀ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ।

ਹੈਲਥ ਡੈਸਕ, ਨਈ ਦੁਨੀਆ : (How to Reduce Cholesterol))। ਸਰੀਰ 'ਚ ਕੋਲੈਸਟ੍ਰੋਲ ਦੀ ਜ਼ਿਆਦਾ ਮਾਤਰਾ ਸਾਹ ਲੈਣ 'ਚ ਤਕਲੀਫ਼, ਚੱਕਰ ਆਉਣ ਤੇ ਥਕਾਵਟ ਮਹਿਸੂਸ ਕਰਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਜ਼ਿਆਦਾ ਕੋਲੈਸਟ੍ਰੋਲ ਦਿਲ 'ਤੇ ਵੀ ਅਸਰ ਪਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੋਲੈਸਟ੍ਰੋਲ ਹਾਰਮੋਨਸ ਤੇ ਸੈੱਲ ਝਿੱਲੀ ਦੇ ਗਠਨ, ਹਾਈ ਮੈਟਾਬੌਲਿਜ਼ਮ ਤੇ ਸਰੀਰ 'ਚ ਕੁਝ ਐਸਿਡ ਦੇ ਉਤਪਾਦਨ ਲਈ ਜ਼ਰੂਰੀ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬਿਨਾਂ ਕਿਸੇ ਦਵਾਈ ਦੇ ਵੀ ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ।
ਕੋਲੈਸਟ੍ਰੋਲ ਘਟਾਉਣ ਲਈ ਕੁਝ ਘਰੇਲੂ ਤੇ ਆਯੁਰਵੈਦਿਕ ਉਪਾਅ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖ ਸਕਦੇ ਹੋ।
ਹਾਈ ਕੋਲੈਸਟ੍ਰੋਲ ਘਟਾਉਣ ਲਈ ਦਾਲਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਾਲਚੀਨੀ ਨੂੰ ਪੀਸ ਕੇ ਰੋਜ਼ ਸਵੇਰੇ ਇਕ ਚੁਟਕੀ ਖਾਣ ਨਾਲ ਤੁਹਾਨੂੰ ਕੁਝ ਹੀ ਦਿਨਾਂ 'ਚ ਫਾਇਦੇ ਦੇਖਣ ਨੂੰ ਮਿਲਣਗੇ। ਹਾਲਾਂਕਿ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਾਲਚੀਨੀ ਗਰਮ ਮਸਾਲਿਆਂ 'ਚੋਂ ਇਕ ਹੈ, ਇਸ ਲਈ ਇਸ ਦੀ ਜ਼ਿਆਦਾ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ।
ਕੋਲੈਸਟ੍ਰੋਲ ਘਟਾਉਣ ਲਈ ਫਲੈਕਸ ਦੇ ਬੀਜ ਕਾਰਗਰ ਮੰਨੇ ਜਾਂਦੇ ਹਨ। ਇਨ੍ਹਾਂ ਬੀਜਾਂ ਦਾ ਪਾਊਡਰ ਬਣਾ ਲਓ ਤੇ ਰੋਜ਼ਾਨਾ ਇਕ ਚੱਮਚ ਕੋਸੇ ਪਾਣੀ ਨਾਲ ਪੀਓ। ਇਸ ਨਾਲ ਸਰੀਰ 'ਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਘੱਟ ਹੋਵੇਗੀ ਤੇ ਚੰਗਾ ਕੋਲੈਸਟ੍ਰਾਲ ਵਧੇਗਾ। ਚੰਗੀ ਗੱਲ ਇਹ ਹੈ ਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਇਸ ਲਈ ਇਸ ਦੀ ਵਰਤੋਂ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ।
ਮੇਥੀ ਦਾਣੇ ਆਪਣੇ ਕਈ ਔਸ਼ਧੀ ਗੁਣਾਂ ਲਈ ਜਾਣੇ ਜਾਂਦੇ ਹਨ। ਇਸ ਦੀ ਵਰਤੋਂ ਕਈ ਬਿਮਾਰੀਆਂ 'ਚ ਕੀਤੀ ਜਾਂਦੀ ਹੈ। ਮੇਥੀ ਦਾਣੇ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ ਤੇ ਇਨ੍ਹਾਂ ਵਿੱਚ ਐਂਟੀ-ਡਾਇਬੀਟੀਜ਼, ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਅਜਿਹੇ 'ਚ ਕੋਲੈਸਟ੍ਰਾਲ ਘਟਾਉਣ ਲਈ ਮੇਥੀ ਦੇ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ। ਮੇਥੀ ਦਾਣੇ ਭਾਰ ਘਟਾਉਣ 'ਚ ਵੀ ਮਦਦ ਕਰਦੇ ਹਨ।
ਲਸਣ ਦੀ ਰੋਜ਼ਾਨਾ ਵਰਤੋਂ ਕੋਲੈਸਟ੍ਰੋਲ ਦਾ ਪੱਧਰ ਘਟਾਉਣ 'ਚ ਕਾਰਗਰ ਮੰਨੀ ਜਾਂਦੀ ਹੈ। ਕੋਲੈਸਟ੍ਰੋਲ ਜਲਦੀ ਘਟਾਉਣ ਲਈ ਰੋਜ਼ਾਨਾ ਸਵੇਰੇ-ਸ਼ਾਮ ਲਸਣ ਦਾ ਸੇਵਨ ਕੀਤਾ ਜਾ ਸਕਦਾ ਹੈ।
ਪਿਸਤਾ ਮੋਨੋਅਨਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਖਰਾਬ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ। ਪਿਸਤਾ ਖਾਣ ਕਰਨ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।