ਅਸੀਂ ਤੁਹਾਨੂੰ 22 ਅਕਤੂਬਰ ਨੂੰ ਮਨਾਈ ਜਾ ਰਹੀ ਗੋਵਰਧਨ ਪੂਜਾ ਲਈ ਅੰਨਕੂਟ ਬਣਾਉਣ ਦੇ ਕੁਝ ਸੀਕਰੇਟ ਟਿੱਪਸ (Govardhan Puja Annakut Recipe), ਜੋ ਸਿਰਫ ਪੁਰਾਣੇ ਖਾਨਸਾਮਿਆਂ ਨੂੰ ਹੀ ਪਤਾ ਹੁੰਦੇ ਹਨ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਕਦੇ ਸੋਚਿਆ ਹੈ ਕਿ ਗੋਵਰਧਨ ਪੂਜਾ (Govardhan Puja 2025) 'ਅੰਨਕੂਟ ਦੇ ਪ੍ਰਸਾਦ' 'ਚ ਕੀ ਜਾਦੂ ਹੁੰਦਾ ਹੈ? ਜਾਣੋ, ਅੰਨਕੂਟ ਸਿਰਫ ਸਬਜ਼ੀਆਂ ਦਾ ਮਿਸ਼ਰਨ ਨਹੀਂ ਹੈ, ਬਲਕਿ ਇਹ ਛੱਪਣ ਭੋਗ ਦੀ ਨੁਮਾਇੰਦਗੀ ਕਰਦਾ ਹੈ, ਜਿਸਨੂੰ ਸ਼੍ਰੀਕ੍ਰਿਸ਼ਨ ਨੇ ਗੋਵਰਧਨ ਪਹਾੜ ਚੁੱਕ ਕੇ ਇੰਦਰ ਦੇ ਕ੍ਰੋਧ ਤੋਂ ਬ੍ਰਜਵਾਸੀਆਂ ਨੂੰ ਬਚਾਉਣ ਤੋਂ ਬਾਅਦ ਗ੍ਰਹਿਣ ਕੀਤਾ ਸੀ। ਆਓ, ਇਸ ਲੇਖ 'ਚ ਅਸੀਂ ਤੁਹਾਨੂੰ 22 ਅਕਤੂਬਰ ਨੂੰ ਮਨਾਈ ਜਾ ਰਹੀ ਗੋਵਰਧਨ ਪੂਜਾ ਲਈ ਅੰਨਕੂਟ ਬਣਾਉਣ ਦੇ ਕੁਝ ਸੀਕਰੇਟ ਟਿੱਪਸ (Govardhan Puja Annakut Recipe), ਜੋ ਸਿਰਫ ਪੁਰਾਣੇ ਖਾਨਸਾਮਿਆਂ ਨੂੰ ਹੀ ਪਤਾ ਹੁੰਦੇ ਹਨ।
ਅੰਨਕੂਟ ਦੇ ਪ੍ਰਸਾਦ ਬਣਾਉਣ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਕੋਈ ਫਿਕਸ ਨਿਯਮ ਨਹੀਂ ਹੁੰਦਾ। ਜੀ ਹਾਂ, ਤੁਸੀਂ ਆਪਣੀ ਪਸੰਦ ਤੇ ਬਾਜ਼ਾਰ 'ਚ ਉਪਲਬਧ ਘੱਟੋ-ਘੱਟ ਪੰਜ ਤੋਂ ਸੱਤ ਕਿਸਮ ਦੀਆਂ ਸਬਜ਼ੀਆਂ ਵਰਤ ਸਕਦੇ ਹੋ।
ਸਬਜ਼ੀਆਂ : ਆਲੂ, ਗੋਭੀ, ਗਾਜਰ, ਮਟਰ, ਬੈਂਗਣ, ਕੱਦੂ, ਮੂਲੀ ਤੇ ਬੀਨਸ। ਯਾਦ ਰਹੇ, ਜਿੰਨੀਆਂ ਜ਼ਿਆਦਾ ਸਬਜ਼ੀਆਂ, ਓਨਾ ਵਧੀਆ ਸਵਾਦ।
ਹੋਰ ਸਮੱਗਰੀ : ਅਦਰਕ, ਹਰੀ ਮਿਰਚ, ਟਮਾਟਰ, ਦੇਸੀ ਘਿਉ ਜਾਂ ਤੇਲ, ਹੀਂਗ, ਜ਼ੀਰਾ, ਹਲਦੀ, ਧਨੀਆ ਪਾਊਡਰ, ਗਰਮ ਮਸਾਲਾ ਤੇ ਨਮਕ।
ਅੰਨਕੂਟ ਬਣਾਉਣ ਦੀ ਵਿਧੀ
1. ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਮੋਟੇ-ਮੋਟੇ ਟੁਕੜਿਆਂ 'ਚ ਕੱਟ ਲਓ। ਧਿਆਨ ਰੱਖੋ, ਸਬਜ਼ੀਆਂ ਨੂੰ ਬਹੁਤਾ ਬਰੀਕ ਨਹੀਂ ਕੱਟਣਾ।
2. ਇਸ ਤੋਂ ਬਾਅਦ ਇਕ ਵੱਡੇ ਬਰਤਨ ਜਾਂ ਕੜਾਹੀ 'ਚ ਦੇਸੀ ਘਿਉ ਗਰਮ ਕਰੋ। ਉਸ ਵਿਚ ਹੀਂਗ ਤੇ ਜ਼ੀਰਾ ਪਾ ਕੇ ਭੁੱਜਣ ਦਿਉ।
3. ਹੁਣ ਟਮਾਟਰ ਤੇ ਹਰੀ ਮਿਰਚ ਪਾਓ। ਜਦੋਂ ਟਮਾਟਰ ਥੋੜ੍ਹਾ ਨਰਮ ਹੋ ਜਾਵੇ ਤਾਂ ਇਸ ਵਿਚ ਹਲਦੀ ਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤਕ ਮੱਠੇ ਸੇਕ 'ਤੇ ਭੁੰਨੋ।
4. ਫਿਰ ਕੱਟੀਆਂ ਹੋਈਆਂ ਸਾਰੀਆਂ ਸਬਜ਼ੀਆਂ ਮਸਾਲੇ 'ਚ ਪਾ ਦਿਉ। ਨਮਕ ਪਾਓ ਤੇ ਚੰਗੀ ਤਰ੍ਹਾਂ ਮਿਲਾਓ।
5. ਅੰਨਕੂਟ ਦੀ ਖਾਸੀਅਤ ਇਹ ਹੈ ਕਿ ਇਹ ਸਬਜ਼ੀਆਂ ਦੇ ਆਪਣੇ ਪਾਣੀ ਵਿਚ ਹੀ ਪੱਕਦਾ ਹੈ। ਇਸਨੂੰ ਢੱਕ ਦਿਓ ਤੇ ਮੱਠੇ ਸੇਕ 'ਤੇ 15 ਤੋਂ 20 ਮਿੰਟ ਤਕ ਪਕਣ ਦਿਓ।
6. ਆਖਿਰ ਵਿੱਚ, ਜਦੋਂ ਸਬਜ਼ੀਆਂ ਗਲ ਜਾਣ ਤਾਂ ਉੱਪਰੋਂ ਗਰਮ ਮਸਾਲਾ ਤੇ ਥੋੜ੍ਹਾ-ਜਿਹਾ ਅੰਬਚੂਰ (ਜਾਂ ਨਿੰਬੂ ਦਾ ਰਸ) ਪਾ ਕੇ ਮਿਲਾ ਲਓ।
ਬੱਸ, ਫਿਰ ਤਿਆਰ ਹੈ ਤੁਹਾਡਾ ਸਵਾਦੀ ਤੇ ਬਿਲਕੁਲ ਭੰਡਾਰੇ ਵਰਗਾ ਅੰਨਕੂਟ ਦਾ ਪ੍ਰਸਾਦ।