Sleep Tips : ਰਾਤ ਨੂੰ ਨਹੀਂ ਆਉਂਦੀ ਨੀਂਦ ਤਾਂ ਇਨ੍ਹਾਂ 3 ਤਰੀਕਿਆਂ ਨਾਲ ਸਿਰਫ਼ 2 ਮਿੰਟਾਂ 'ਚ ਘੋੜੇ ਵੇਚ ਕੇ ਸੌਂ ਜਾਓਗੇ ਤੁਸੀਂ, ਪੜ੍ਹੋ ਕਿਵੇਂ
ਜੇਕਰ ਤੁਸੀਂ ਵੀ ਸੌਣ ਤੋਂ ਜ਼ਿਆਦਾ ਸਮਾਂ ਸੌਣ ਦੀ ਕੋਸ਼ਿਸ਼ 'ਚ ਲਗਾ ਦਿੰਦੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। ਇਸ ਕੰਮ ਨੂੰ ਹੋਰ ਮੁਸ਼ਕਿਲ ਬਣਾ ਦਿੰਦਾ ਹੈ ਤਣਾਅ, ਜਿਹੜਾ ਸਾਡੇ ਦਿਮਾਗ਼ ਨੂੰ ਸੌਣ ਨਹੀਂ ਦਿੰਦਾ। ਜੇਕਰ ਸਾਡਾ ਦਿਮਾਗ਼ ਜਾਗਦਾ ਰਹੇਗਾ ਤਾਂ ਸਰੀਰ ਲਈ ਸੌਣਾ ਹੋਰ ਮੁਸ਼ਕਿਲ ਹੋ ਜਾਵੇਗਾ।
Publish Date: Sun, 08 Sep 2019 01:24 PM (IST)
Updated Date: Fri, 29 Nov 2019 09:39 AM (IST)
ਜੇਕਰ ਤੁਸੀਂ ਵੀ ਸੌਣ ਤੋਂ ਜ਼ਿਆਦਾ ਸਮਾਂ ਸੌਣ ਦੀ ਕੋਸ਼ਿਸ਼ 'ਚ ਲਗਾ ਦਿੰਦੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। ਇਸ ਕੰਮ ਨੂੰ ਹੋਰ ਮੁਸ਼ਕਿਲ ਬਣਾ ਦਿੰਦਾ ਹੈ ਤਣਾਅ, ਜਿਹੜਾ ਸਾਡੇ ਦਿਮਾਗ਼ ਨੂੰ ਸੌਣ ਨਹੀਂ ਦਿੰਦਾ। ਜੇਕਰ ਸਾਡਾ ਦਿਮਾਗ਼ ਜਾਗਦਾ ਰਹੇਗਾ ਤਾਂ ਸਰੀਰ ਲਈ ਸੌਣਾ ਹੋਰ ਮੁਸ਼ਕਿਲ ਹੋ ਜਾਵੇਗਾ। ਜੇਕਰ ਤੁਸੀਂ ਵੀ ਅਕਸਰ ਕਰਵਟਾਂ ਸਹਾਰੇ ਰਾਤ ਗੁਜ਼ਾਰ ਦਿੰਦੇ ਹੋ ਤਾਂ ਹੁਣ ਵਿਗਿਆਨ ਇਸ ਵਿਚ ਤੁਹਾਡੀ ਮਦਦ ਕਰਨ ਜਾ ਰਿਹਾ ਹੈ। ਅਸਲ ਵਿਚ ਅਜਿਹੇ ਕੁਝ ਵਿਗਿਆਨਕ ਤਰੀਕੇ ਹਨ ਜਿਨ੍ਹਾਂ ਨੂੰ ਅਪਣਾਉਂਦਿਆਂ ਤੁਹਾਡਾ ਸਰੀਰ ਖ਼ੁਦ-ਬ-ਖ਼ੁਦ ਨੀਂਦ ਦੀ ਅਵਸਥਾ 'ਚ ਚਲਾ ਜਾਵੇਗਾ ਅਤੇ ਤੁਸੀਂ ਘੋੜੇ ਵੇਚ ਕੇ ਸੌਂ ਸਕੋਗੇ। ਜੇਕਰ ਤੁਸੀਂ ਇਹ ਗੱਲ ਸੁਣ ਕੇ ਹੌਰਾਨ ਹੋ ਤਾਂ ਅਸੀਂ ਤੁਹਾਨੂੰ ਵਿਗਿਆਨ ਦੇ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਸੌਣ 'ਚ ਤੁਹਾਡੀ ਮਦਦ ਕਰ ਸਕਦੇ ਹਨ।
10 ਸਕਿੰਟਾਂ 'ਚ ਕਿਵੇਂ ਸੁੱਤਾ ਜਾਵੇ
ਇੰਨੀ ਜਲਦੀ ਨੀਂਦ ਆਉਣੀ ਥੋੜ੍ਹਾ ਚਮਤਕਾਰੀ ਜਿਹਾ ਲੱਗ ਸਕਦਾ ਹੈ ਪਰ ਅਸਲ ਵਿਚ ਸੰਭਵ ਹੈ। ਹਾਲਾਂਕਿ ਇਸ ਗੱਲ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ ਕਿ ਇਸ ਪੂਰੇ ਤਰੀਕੇ 'ਚ ਕੁੱਲ 20 ਸਕਿੰਟ ਲੱਗਦੇ ਹਨ ਪਰ ਆਖ਼ਰੀ 10 ਸਕਿੰਟ ਅਸਲ ਵਿਚ ਇਸ ਪੂਰੀ ਪ੍ਰਕਿਰਿਆ ਨੂੰ ਸਫ਼ਲ ਬਣਾ ਦਿੰਦੇ ਹਨ ਜਿਸ ਕਾਰਨ ਇਸ ਨੂੰ 10 ਸਕਿੰਟਾਂ 'ਚ ਨੀਂਦ ਕਿਹਾ ਗਿਆ ਹੈ। ਇਹ ਤਰੀਕਾ ਹੈ ਮਿਲਟਰੀ ਮੈਥਡ।
ਦਿ ਮਿਲਸਟਰੀ ਮੈਥਡ
ਇਹ ਪ੍ਰਸਿੱਧ ਤਰੀਕਾ ਅਮਰੀਕਾ ਨੇਵੀ ਪ੍ਰੀ-ਫਲਾਈਟ ਸਕੂਲ 'ਚ ਸਿਖਾਇਆ ਜਾਂਦਾ ਹੈ ਜੋ ਪਾਇਲਟ ਨੂੰ ਦੋ ਜਾਂ ਉਸ ਤੋਂ ਘਟ ਸਮੇਂ 'ਚ ਸੌਣ 'ਚ ਮਦਦ ਕਰਦਾ ਹੈ। ਇਸ ਨੂੰ ਸਿੱਖਣ 'ਚ ਪਾਇਲਟ ਨੂੰ ਕਰੀਬ 6 ਹਫ਼ਤਿਆਂ ਦਾ ਸਮਾਂ ਲਗਦਾ ਹੈ ਪਰ ਇਹ ਤਰੀਕਾ ਕੰਮ ਕਰਦਾ ਹੈ ਚਾਹੇ ਤੁਸੀਂ ਕੌਫੀ ਹੀ ਨਾ ਕਿਉਂ ਪੀਤੀ ਹੋਵੇ ਜਾਂ ਫਿਰ ਤੁਹਾਡੇ ਪਿੱਛੇ ਗੋਲੀਆਂ ਦੀ ਆਵਾਜ਼ ਹੀ ਕਿਉਂ ਨਾ ਆ ਰਹੀ ਹੋਵੇ। ਇਸ ਲਈ ਤੁਹਾਨੂੰ ਇਹ ਕਰਨਾ ਪਵੇਗਾ।
- ਆਪਣੇ ਪੂਰੇ ਚਿਹਰੇ ਨੂੰ ਆਰਾਮ ਦਿਉ, ਜਿਸ ਵਿਚ ਤੁਹਾਡੇ ਮੂੰਹ ਅੰਦਰਲੀਆਂ ਮਾਸਪੇਸ਼ੀਆਂ ਵੀ ਸ਼ਾਮਲ ਹਨ।
- ਤਣਾਅ ਘਟਾਉਣ ਲਈ ਆਪਣੇ ਮੋਢਿਆਂ ਨੂੰ ਢਿੱਲਾ ਛੱਡ ਦਿਉ ਅਤੇ ਆਪਣੇ ਹੱਥ ਸਾਈਡ 'ਚ ਰੱਖੋ।
- ਅਰਾਮ-ਅਰਾਮ ਨਾਲ ਸਾਹ ਲਓ।
- ਪੈਰਾਂ ਤੇ ਪੱਟਾਂ ਨੂੰ ਅਰਾਮ ਦਿਉ।
- ਜੇਕਰ ਇਹ ਕੰਮ ਨਹੀਂ ਕਰਦਾ ਤਾਂ 10 ਸਕਿੰਟਾਂ ਤੋਂ ਜ਼ਿਆਦਾ ਕਿਸੇ ਬਾਰੇ ਨਾ ਸੋਚੋ।
- ਅਜਿਹਾ ਕਰਨ ਨਾਲ 10 ਸਕਿੰਟਾਂ ਅੰਦਰ ਨੀਂਦ ਆ ਜਾਵੇਗੀ।
60 ਸਕਿੰਟਾਂ 'ਚ ਕਿਵੇਂ ਸੁੱਤਾ ਜਾਵੇ
ਇਸ ਵਿਚ ਦੋ ਤਰੀਕਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜਿਸ ਵਿਚ ਤੁਹਾਡੇ ਸਾਹ ਤੇ ਮਾਸਪੇਸ਼ੀਆਂ ਸ਼ਾਮਲ ਹਨ। ਜੇਕਰ ਤੁਸੀਂ ਪਹਿਲੀ ਵਾਰ ਅਜਿਹਾ ਕਰ ਰਹੇ ਹੋ ਤਾਂ ਇਸ ਤਰੀਕੇ ਨੂੰ ਕਰਨ 'ਚ ਤੁਹਾਨੂੰ ਦੋ ਮਿੰਟ ਲੱਗਣਗੇ। ਇਸ ਤਰੀਕੇ ਦਾ ਨਾਂ 4-7-8 ਬ੍ਰੀਥਿੰਗ ਮੈਥਡ। ਇਸ ਤਰੀਕੇ 'ਚ ਤੁਹਾਨੂੰ ਧਿਆਨ ਤੇ ਕਲਪਨਾ ਨਾਲ ਸਾਥ ਮਿਲਾਉਣਾ ਪਵੇਗਾ ਅਤੇ ਇਹ ਤਰੀਕਾ ਤੁਹਾਡੇ ਲਈ ਸਭ ਤੋਂ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਧਿਆਨ ਲਗਾਉਣ ਦੇ ਕਈ ਫਾਇਦੇ ਹੁੰਦੇ ਹਨ। ਇਸ ਲਈ ਤੁਹਾਨੂੰ ਇਹ ਹੇਠ ਲਿਖੀਆਂ ਗੱਲਾਂ ਕਰਨੀਆਂ ਹੋਣਗੀਆਂ।
- ਆਪਣੇ ਬੁੱਲ੍ਹ ਹਲਕਾ ਜਿਹਾ ਖੋਲ੍ਹੋ ਤੇ ਸਾਹ ਛੱਡਦੇ ਸਮੇਂ ਹੌਲੀ-ਹੌਲੀ ਆਵਾਜ਼ ਕੱਢੋ।
- ਉਸ ਤੋਂ ਬਾਅਦ ਬੁੱਲ੍ਹ ਬੰਦ ਕਰ ਕੇ ਨੱਕ ਜ਼ਰੀਏ ਸਾਹ ਲਓ। ਆਪਣੇ ਮਨ 'ਚ ਚਾਰ ਤਕ ਗਿਣਤੀ ਗਾਓ।
- ਇਸ ਤੋਂ ਬਾਅਦ ਸੱਤ ਸਕਿੰਟਾਂ ਤਕ ਆਪਣਾ ਸਾਹ ਰੋਕੋ।
- ਇਸ ਤੋਂ ਬਾਅਦ ਅੱਠ ਸਕਿੰਟਾਂ ਲਈ ਸਾਹ ਛੱਡੋ।
- ਅਜਿਹਾ ਕਰਦੇ ਸਮੇਂ ਬਹੁਤਾ ਨਾ ਸੋਚੋ।
- ਚਾਰ ਵਾਰ ਸਾਹ ਲੈਣ ਤੋਂ ਬਾਅਦ ਇਹ ਪ੍ਰਕਿਰਿਆ ਪੂਰੀ ਕਰੋ।
120 ਸਕਿੰਟਾਂ 'ਚ ਕਿਵੇਂ ਨੀਂਦ ਆਵੇਗੀ
ਜੇਕਰ ਪਿਛਲਾ ਤਰੀਕਾ ਕੰਮ ਕਾਰਗਰ ਸਾਬਿਤ ਨਹੀਂ ਹੋ ਸਕਿਆ ਤਾਂ ਬਹੁਤਾ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਤਕਨੀਕ ਦੀ ਵਰਤੋਂ ਕਰੋ। ਇਸ ਤਕਨੀਕ 'ਚ ਤੁਹਾਨੂੰ ਆਪਣੇ-ਆਪ ਨੂੰ ਕਹਿਣਾ ਪਵੇਗਾ ਕਿ ਤੁਸੀਂ ਜਾਗ ਰਹੇ ਹੋ। ਅਜਿਹਾ ਕਰਨਾ ਜਲਦੀ ਨੀਂਦ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਤੇ ਤੁਹਾਨੂੰ ਵਧੀਆ ਨੀਂਦ ਲੈਣ ਲਈ ਇਹ ਤਰੀਕੇ ਅਪਣਾਉਣੇ ਚਾਹੀਦੇ ਹਨ। ਚੰਗੀ ਨੀਂਦ ਲਈ ਤੁਸੀਂ ਕਿਸੇ ਸ਼ਾਂਤ ਜਗ੍ਹਾ ਬਾਰੇ ਸੋਚੋ। ਜੇਕਰ ਤੁਹਾਡੇ ਦਿਮਾਗ਼ 'ਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹਨ ਤਾਂ ਆਪਣੀ ਕਲਪਨਾ ਨਾਲ ਜੁੜਨ ਦਾ ਯਤਨ ਕਰੋ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਚੀਜ਼ ਬਾਰੇ ਕਲਪਨਾ ਕਰਨ ਨਾਲ ਉਹ ਚੀਜ਼ ਹਕੀਕਤ ਲੱਗਣ ਲਗਦੀ ਹੈ ਤੇ ਅਜਿਹਾ ਕਰਨ ਨਾਲ ਨੀਂਦ ਆਉਣੀ ਸੰਭਵ ਹੋ ਜਾਂਦੀ ਹੈ। 2002 'ਚ ਯੂਨੀਵਰਸਿਟੀ ਆਫ ਆਕਸਫੋਰਡ ਵਲੋਂ ਕੀਤੇ ਗਏ ਇਕ ਅਧਿਐਨ 'ਚ ਖੋਜੀਆਂ ਨੇ ਵੇਖਿਆ ਸੀ ਕਿ ਲੋਕ ਜਿਹੜੀਆਂ ਚੀਜ਼ਾਂ ਦੀ ਕਲਪਨਾ ਕਰਦੇ ਹਨ , ਉਨ੍ਹਾਂ ਨੂੰ ਅਜਿਹਾ ਨਾ ਕਰਨ ਵਾਲਿਆਂ ਦੇ ਮੁਕਾਬਲੇ ਛੇਤੀ ਨੀਂਦ ਆ ਜਾਂਦੀ ਹੈ।