ਅਮਰੀਕੀ ਜਰਨਲ 'ਪਬਲਿਕ ਲਾਇਬ੍ਰੇਰੀ ਆਫ਼ ਸਾਇੰਸ' ਵਿੱਚ ਪਬਲਿਸ਼ (ਪ੍ਰਕਾਸ਼ਿਤ) ਇਕ ਸਟੱਡੀ ਦੇ ਅਨੁਸਾਰ, ਦਿਨਭਰ ਵਿੱਚ ਲਿਆ ਗਿਆ ਇੱਕ ਛੋਟਾ ਜਿਹਾ ਬ੍ਰੇਕ ਵੀ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਰੀਸੈੱਟ ਕਰ ਸਕਦਾ ਹੈ। ਇਸ ਨੂੰ ਹੀ 'ਮਾਈਕਰੋ ਵੇਕੇਸ਼ਨ' ਦਾ ਨਾਮ ਦਿੱਤਾ ਗਿਆ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਕੰਮ ਦਾ ਵਧਦਾ ਪ੍ਰੈਸ਼ਰ ਸਿਰਫ਼ ਸਰੀਰਕ ਹੀ ਨਹੀਂ, ਬਲਕਿ ਮਾਨਸਿਕ ਥਕਾਵਟ ਦੀ ਵੀ ਵਜ੍ਹਾ ਬਣ ਰਿਹਾ ਹੈ। ਅਜਿਹੇ ਵਿਚ ਅਕਸਰ ਸੋਚਦੇ ਹਾਂ ਕਿ ਇਸ ਤੋਂ ਉਭਰਨ ਲਈ ਸਾਨੂੰ ਲੰਬੀ ਛੁੱਟੀ ਦੀ ਲੋੜ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਤਰੋਤਾਜ਼ਾ ਤੇ ਊਰਜਾਵਾਨ ਬਣੇ ਰਹਿਣ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀਆਂ ਲੰਬੀਆਂ ਛੁੱਟੀਆਂ 'ਤੇ ਜਾਣ ਦੀ ਲੋੜ ਨਹੀਂ ਹੈ।
ਅਮਰੀਕੀ ਜਰਨਲ 'ਪਬਲਿਕ ਲਾਇਬ੍ਰੇਰੀ ਆਫ਼ ਸਾਇੰਸ' 'ਚ ਪਬਲਿਸ਼ (ਪ੍ਰਕਾਸ਼ਿਤ) ਇਕ ਸਟੱਡੀ ਅਨੁਸਾਰ, ਦਿਨਭਰ 'ਚ ਲਿਆ ਗਿਆ ਇਕ ਛੋਟਾ ਜਿਹਾ ਬ੍ਰੇਕ ਵੀ ਤੁਹਾਡੇ ਦਿਮਾਗ ਤੇ ਸਰੀਰ ਨੂੰ ਪੂਰੀ ਤਰ੍ਹਾਂ ਰੀਸੈੱਟ ਕਰ ਸਕਦਾ ਹੈ। ਇਸ ਨੂੰ ਹੀ 'ਮਾਈਕਰੋ ਵੇਕੇਸ਼ਨ' ਦਾ ਨਾਂ ਦਿੱਤਾ ਗਿਆ ਹੈ।
ਇਸ ਆਦਤ ਨੂੰ ਅਪਣਾਉਣਾ ਬੇਹੱਦ ਆਸਾਨ ਹੈ। ਇਸਦੇ ਲਈ ਤੁਹਾਨੂੰ ਦਿਨਭਰ 'ਚ ਸਿਰਫ਼ 20 ਤੋਂ 30 ਮਿੰਟਾਂ ਲਈ ਖੁਦ ਨੂੰ ਆਪਣੇ ਕੰਮ, ਮੋਬਾਈਲ ਫੋਨ ਤੇ ਹਰ ਤਰ੍ਹਾਂ ਦੀ ਸਕ੍ਰੀਨ ਤੋਂ ਪੂਰੀ ਤਰ੍ਹਾਂ ਦੂਰ ਕਰਨਾ ਹੋਵੇਗਾ। ਇਸ ਸਮੇਂ ਦੌਰਾਨ ਤੁਸੀਂ ਆਰਾਮ ਨਾਲ ਲੇਟ ਸਕਦੇ ਹੋ, ਕੋਈ ਹਲਕਾ ਮਿਊਜ਼ਿਕ ਸੁਣ ਸਕਦੇ ਹੋ ਜਾਂ ਫਿਰ ਬਿਨਾਂ ਕੁਝ ਕੀਤੇ ਬੱਸ ਚੁੱਪਚਾਪ ਬੈਠ ਕੇ ਆਪਣੇ ਦਿਮਾਗ ਨੂੰ ਆਰਾਮ ਦੇ ਸਕਦੇ ਹੋ।
ਬਿਹਤਰ ਫੈਸਲੇ ਲੈਣ ਦੀ ਸਮਰੱਥਾ: ਜਦੋਂ ਤੁਸੀਂ ਕੰਮ ਵਿਚਾਲੇ ਇਹ ਛੋਟਾ ਜਿਹਾ ਮਾਈਕਰੋ ਵੇਕੇਸ਼ਨ ਲੈਂਦੇ ਹੋ ਤਾਂ ਇਸਦੇ ਠੀਕ ਬਾਅਦ ਤੁਹਾਡਾ ਦਿਮਾਗ ਬੇਹੱਦ ਤਰੋਤਾਜ਼ਾ ਮਹਿਸੂਸ ਕਰਦਾ ਹੈ। ਦਿਮਾਗ ਦੇ ਸ਼ਾਂਤ ਤੇ ਫ੍ਰੈਸ਼ ਹੋਣ ਦੀ ਵਜ੍ਹਾ ਕਰਕੇ ਤੁਹਾਡੀ ਸੋਚਣ-ਸਮਝਣ ਦੀ ਸ਼ਕਤੀ ਵਧਦੀ ਹੈ ਜਿਸ ਨਾਲ ਸਹੀ ਫੈਸਲੇ ਲੈਣ ਅਤੇ ਕਿਸੇ ਵੀ ਸਮੱਸਿਆ ਨੂੰ ਆਸਾਨੀ ਨਾਲ ਸੁਲਝਾਉਣ ਦੀ ਸਮਰੱਥਾ 'ਚ ਕਾਫ਼ੀ ਸੁਧਾਰ ਹੁੰਦਾ ਹੈ।
ਨੀਂਦ ਦੀ ਗੁਣਵੱਤਾ 'ਚ ਬਿਹਤਰੀਨ ਸੁਧਾਰ: ਦਿਨਭਰ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਕੰਮ ਕਰਦੇ ਰਹਿਣ ਨਾਲ ਸਾਡਾ ਦਿਮਾਗ ਮਾਨਸਿਕ ਥਕਾਵਟ ਦੀ ਲਪੇਟ 'ਚ ਆ ਜਾਂਦਾ ਹੈ। ਇਹੀ ਮਾਨਸਿਕ ਥਕਾਵਟ ਅਕਸਰ ਰਾਤ ਦੀ ਨੀਂਦ ਨੂੰ ਖ਼ਰਾਬ ਕਰਨ ਦਾ ਕਾਰਨ ਬਣਦੀ ਹੈ। ਜੇਕਰ ਤੁਸੀਂ ਦਿਨ ਦੇ ਸਮੇਂ ਛੋਟੇ-ਛੋਟੇ ਬ੍ਰੇਕ ਲੈਣ ਦੀ ਆਦਤ ਪਾਉਂਦੇ ਹੋ ਤਾਂ ਇਹ ਤੁਹਾਡੇ ਦਿਮਾਗ ਨੂੰ ਸਮੇਂ ਸਿਰ ਰਿਕਵਰ (ਠੀਕ) ਹੋਣ ਦਾ ਮੌਕਾ ਦਿੰਦਾ ਹੈ, ਜਿਸ ਨਾਲ ਰਾਤ ਨੂੰ ਨੀਂਦ ਦੀ ਗੁਣਵੱਤਾ ਬਿਹਤਰ ਹੁੰਦੀ ਹੈ।
ਧਿਆਨ ਤੇ ਪਰਫਾਰਮੈਂਸ 'ਚ ਵਾਧਾ: ਸਟੱਡੀ ਦੱਸਦੇ ਹਨ ਕਿ ਸਿਰਫ਼ 20 ਮਿੰਟਾਂ ਦਾ ਇਕ ਛੋਟਾ ਜਿਹਾ ਬ੍ਰੇਕ ਵੀ ਤੁਹਾਡੇ ਫੋਕਸ (ਧਿਆਨ) ਤੇ ਕੰਮ ਕਰਨ ਦੀ ਸਮਰੱਥਾ ਯਾਨੀ ਪਰਫਾਰਮੈਂਸ ਨੂੰ ਕਾਫ਼ੀ ਹੱਦ ਤੱਕ ਸੁਧਾਰ ਸਕਦਾ ਹੈ। ਇਸ ਤੋਂ ਇਲਾਵਾ, ਜਦੋਂ ਤੁਸੀਂ ਇਸ ਬ੍ਰੇਕ ਦੌਰਾਨ ਸਕ੍ਰੀਨ ਤੋਂ ਥੋੜ੍ਹੀ ਦੇਰ ਲਈ ਦੂਰੀ ਬਣਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਵੀ ਵੱਡਾ ਆਰਾਮ ਮਿਲਦਾ ਹੈ ਅਤੇ ਅੱਖਾਂ ਦੀ ਥਕਾਵਟ ਘੱਟ ਹੋ ਜਾਂਦੀ ਹੈ।