ਹਰ ਕੋਈ ਬਿਮਾਰੀ ਦੇ ਦੁਬਾਰਾ ਮੁੜ ਆਉਣ ਤੋਂ ਤੰਗ ਆ ਚੁੱਕਿਆ ਹੈ, ਇਸ ਲਈ ਹੋਮਿਓਪੈਥੀ ਦੀ ਚੋਣ ਕੀਤੀ ਜਾ ਰਹੀ ਹੈ। ਹੋਮਿਓਪੈਥੀ ਨਾ ਸਿਰਫ਼ ਸੁਰੱਖਿਅਤ ਹੈ ਸਗੋਂ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਤੇ ਲੰਬੇ ਸਮੇਂ ਤਕ ਰਾਹਤ ਪ੍ਰਦਾਨ ਕਰਦੀ ਹੈ, ਨਾਲ ਹੀ ਬਿਮਾਰੀ ਦੇ ਦੁਬਾਰਾ ਹੋਣ ਦੀ ਸੰਭਾਵਨਾ ਨੂੰ ਬਹੁਤ ਘਟਾਉਂਦੀ ਹੈ।

ਹਰ ਕੋਈ ਬਿਮਾਰੀ ਦੇ ਦੁਬਾਰਾ ਮੁੜ ਆਉਣ ਤੋਂ ਤੰਗ ਆ ਚੁੱਕਿਆ ਹੈ, ਇਸ ਲਈ ਹੋਮਿਓਪੈਥੀ ਦੀ ਚੋਣ ਕੀਤੀ ਜਾ ਰਹੀ ਹੈ। ਹੋਮਿਓਪੈਥੀ ਨਾ ਸਿਰਫ਼ ਸੁਰੱਖਿਅਤ ਹੈ ਸਗੋਂ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਤੇ ਲੰਬੇ ਸਮੇਂ ਤਕ ਰਾਹਤ ਪ੍ਰਦਾਨ ਕਰਦੀ ਹੈ, ਨਾਲ ਹੀ ਬਿਮਾਰੀ ਦੇ ਦੁਬਾਰਾ ਹੋਣ ਦੀ ਸੰਭਾਵਨਾ ਨੂੰ ਬਹੁਤ ਘਟਾਉਂਦੀ ਹੈ।

ਬਿਮਾਰੀ ਤੋਂ ਨਹੀ ਦਵਾਈ ਤੋਂ ਵੀ ਮਿਲਦੈ ਛੁਟਕਾਰਾ
ਹੋਮਿਓਪੈਥਿਕ ਦਵਾਈ ਨਾਲ ਮਰੀਜ਼ਾਂ ਨੂੰ ਨਾ ਸਿਰਫ਼ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਸਗੋਂ ਦਵਾਈ ਤੋਂ ਵੀ ਛੁਟਕਾਰਾ ਮਿਲਦਾ ਹੈ, ਜੋ ਅਸਲ ’ਚ ਪੂਰੀ ਤਰ੍ਹਾਂ ਠੀਕ ਹੋਣਾ (TOTAL CURE) ਹੈ। ਠੀਕ ਹੋਣ ਉਪਰੰਤ ਨਾ ਤਾਂ ਮਰੀਜ਼ ਨੂੰ ਲਗਾਤਾਰ ਦਵਾਈ ਲੈਣ ਦੀ ਲੋੜ ਹੁੰਦੀ ਹੈ ਤੇ ਨਾ ਹੀ ਉਸ ਨੂੰ ਬਿਮਾਰੀ ਮੁੜ-ਮੁੜ ਹੁੰਦੀ ਹੈ। ਹੁਣ ਕੁਝ ਅਜਿਹੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਵਿਚ ਜੇ ਮਰੀਜ਼ ਨੂੰ ਇਕ ਵਾਰ ਬਿਮਾਰੀ ਲੱਗ ਜਾਂਦੀ ਹੈ ਤਾਂ ਇਹ ਕਈ ਸਾਲਾਂ ਤਕ ਲਗਾਤਾਰ ਹੁੰਦੀ ਰਹਿੰਦੀ ਹੈ ਅਤੇ ਹਰ ਵਾਰ ਤਾਕਤਵਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਮਰੀਜ਼ ਹਰ ਵਾਰ ਇਲਾਜ ਕਰਵਾ ਲੈਂਦਾ ਹੈ ਪਰ ਉਹ ਕਦੇ ਵੀ ਪੂਰਾ ਠੀਕ ਨਹੀਂ ਹੁੰਦਾ।
ਯੂਟੀਆਈ (ਪਿਸ਼ਾਬ ਨਾਲੀ ਦੀ ਲਾਗ)
ਇਹ ਸਭ ਤੋਂ ਆਮ ਰੋਗਾਂ ਵਿੱਚੋਂ ਇਕ ਹੈ, ਜਿਸ ’ਚ ਵਿਅਕਤੀ ਹਰ ਵਾਰ ਮਜ਼ਬੂਤ ਐਂਟੀਬਾਇਓਟਿਕਸ ਲੈਂਦਾ ਹੈ।
ਲੱਛਣ
- ਬਹੁਤ ਜ਼ਿਆਦਾ ਤੇ ਵਾਰ-ਵਾਰ ਪਿਸ਼ਾਬ ਆਉਣਾ।
- ਪਿਸ਼ਾਬ ਕਰਦੇ ਸਮੇਂ ਜਲਣ ਹੋ ਸਕਦੀ ਹੈ।
- ਪਿਸ਼ਾਬ ਕਰਨ ਦੀ ਲਗਾਤਾਰ ਇੱਛਾ।
- ਬੁਖ਼ਾਰ ਤੇ ਠੰਢ ਵੀ ਨਾਲ ਲੱਗਣਾ।
ਕਾਰਨ
- ਮੂਤਰ ਨਲੀ ਜਾਂ ਗੁਰਦੇ ਦੀ ਪੱਥਰੀ।
- ਜੀਆਈਟੀ ਲਾਗ ਕਾਰਨ।
- ਅਸੁਰੱਖਿਅਤ ਸਰੀਰਕ ਸਬੰਧ।
- ਗੰਦਾ ਵਾਤਾਵਰਨ।
- ਪਿਸ਼ਾਬ ਨੂੰ ਲੰਬੇ ਸਮੇਂ ਤਕ ਰੋਕ ਕੇ ਰੱਖਣਾ।
- ਸ਼ੂਗਰ।
ਸਾਵਧਾਨੀਆਂ ਤੇ ਪ੍ਰਬੰਧਨ
- ਬਹੁਤ ਸਾਰੇ ਤਰਲ ਪਦਾਰਥ, ਖ਼ਾਸ ਕਰਕੇ 2 ਗਲਾਸ ਕੱਚੀ ਲੱਸੀ (1/4ਵਾਂ ਦੁੱਧ ਅਤੇ 3/4ਵਾਂ ਪਾਣੀ), ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਲਓ।
- ਲੱਛਣਾਂ ਤੋਂ ਜਲਦੀ ਰਾਹਤ ਲਈ ਅਲਕੋਹਲ, ਸੁੱਕੇ ਮੇਵੇ, ਕੌਫੀ, ਚਾਕਲੇਟ ਤੇ ਬਹੁਤ ਸਾਰੇ ਮਸਾਲਿਆਂ ਤੋਂ ਬਚੋ।
- ਖੱਟੇ ਫਲ ਖਾਓ ਤੇ ਖ਼ੁਰਾਕ ’ਚ ਵਿਟਾਮਿਨ-ਸੀ ਸ਼ਾਮਲ ਕਰੋ।
- ਜੇ ਮੁਹੱਈਆ ਹੋਵੇ ਤਾਂ ਕਰੈਨਬੇਰੀ ਦਾ ਜੂਸ ਪੀਓ।
- ਖੇਤਰ ਨੂੰ ਖ਼ੁਸ਼ਕ ਤੇ ਸਾਫ਼ ਰੱਖੋ।
ਇਲਾਜ
ਹੋਮਿਓਪੈਥੀ ਇਲਾਜ ਲਈ ਬਹੁਤ ਪ੍ਰਭਾਵਸ਼ਾਲੀ ਹੈ। ਹੋਮਿਓਪੈਥੀ ਸਿਰਫ਼ ਇਲਾਜ ਨਹੀਂ ਕਰਦੀ ਸਗੋਂ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਕੰਮ ਵੀ ਕਰਦੀ ਹੈ। ਇਹ ਬੱਚਿਆਂ ’ਚ ਵੀ ਬਹੁਤ ਸੁਰੱਖਿਅਤ ਹੈ।
ਯੂਟੀਆਈ ਦੇ ਗੰਭੀਰ ਤੇ ਦੁਬਾਰਾ ਹੋਣ ਵਾਲੇ ਕੇਸ
ਯੂਟੀਆਈ ਵਿਚ ਪਿਸ਼ਾਬ ਦਾ ਕਲਚਰ ਟੈਸਟ ਕਿਸੇ ਖ਼ਾਸ ਬੈਕਟੀਰੀਆ ਦੁਆਰਾ ਵਿਕਾਸ ਜਾਂ ਸੰਕ੍ਰਮਣ ਨੂੰ ਦਿਖਾ ਸਕਦਾ ਹੈ ਤੇ ਦਵਾਈਆਂ ਉਸ ਅਨੁਸਾਰ ਹੀ ਤਜਵੀਜ਼ ਕੀਤੀਆਂ ਜਾ ਸਕਦੀਆਂ ਹਨ। ਵਾਰ-ਵਾਰ ਇਨਫੈਕਸ਼ਨ ਹੋਣ ਤੋਂ ਬਾਅਦ ਮਰੀਜ਼ ਉਨ੍ਹਾਂ ਦੇ ਪ੍ਰਤੀਰੋਧਕ ਹੋ ਜਾਂਦਾ ਹੈ ਤੇ ਇਹ ਜਾਰੀ ਰਹਿੰਦਾ ਹੈ। ਲੰਬੇ ਸਮੇਂ ਤਕ ਤੇ ਇਲਾਜ ਨਾ ਕੀਤੇ ਜਾਣ ਨਾਲ ਗੁਰਦੇ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਪੂਰਨ ਇਲਾਜ ਲਈ ਕਿਸੇ ਯੋਗ ਹੋਮਿਓਪੈਥ ਦੀ ਸਲਾਹ ਲਵੋ।
- ਡਾ. ਰਵਿੰਦਰ ਕੌਰ ਬਾਵਾ
98159-17844