ਦੰਦਾਂ ਵਿਚ ਦਰਦ ਇਕ ਆਮ ਸਮੱਸਿਆ ਹੈ ਜੋ ਕਿਸੇ ਵੀ ਵਜ੍ਹਾ ਨਾਲ ਹੋ ਸਕਦੀ ਹੈ। ਮਸੂੜਿਆਂ 'ਚ ਸੋਜ਼ਿਸ਼, ਦੰਦਾਂ 'ਚ ਕਮਜ਼ੋਰੀ ਤੇ ਸੜ੍ਹਨ ਵਰਗੀਆਂ ਕਈ ਵਜ੍ਹਾ ਨਾਲ ਤੁਹਾਡੇ ਦੰਦਾਂ ਵਿਚ ਦਰਦ ਹੋ ਸਕਦੀ ਹੈ। ਇਸ ਦਰਦ ਕਾਰਨ ਨਾ ਸਿਰਫ਼ ਤੁਹਾਨੂੰ ਖਾਣ ਵਿਚ ਪਰੇਸ਼ਾਨੀ ਹੁੰਦੀ ਹੈ, ਬਲਕਿ ਤੁਹਾਡਾ ਬੋਲਣਾ, ਸੌਣਾ ਸਭ ਕੁਝ ਪ੍ਰਭਾਵਿਤ ਹੋ ਸਕਦਾ ਹੈ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Toothache Home Remedies : ਦਰਦ ਭਾਵੇਂ ਜਿਵੇਂ ਦਾ ਵੀ ਹੋਵੇ, ਇਸ ਤੋਂ ਪਰੇਸ਼ਾਨ ਵਿਅਕਤੀ ਹੀ ਸਿਰਫ਼ ਇਸ ਦਾ ਦਰਦ ਜਾਣ ਸਕਦਾ ਹੈ। ਉੱਥੇ ਹੀ ਜੇਕਰ ਗੱਲ ਕਰੀਏ ਦੰਦਾਂ ਵਿਚ ਹੋਣ ਵਾਲੇ ਦਰਦ ਦੀ ਤਾਂ ਇਹ ਕਈ ਵਾਰ ਕਾਫੀ ਅਸਹਿ ਹੋ ਜਾਂਦਾ ਹੈ। ਦੰਦਾਂ ਵਿਚ ਦਰਦ ਇਕ ਆਮ ਸਮੱਸਿਆ ਹੈ ਜੋ ਕਿਸੇ ਵੀ ਵਜ੍ਹਾ ਨਾਲ ਹੋ ਸਕਦੀ ਹੈ। ਮਸੂੜਿਆਂ 'ਚ ਸੋਜ਼ਿਸ਼, ਦੰਦਾਂ 'ਚ ਕਮਜ਼ੋਰੀ ਤੇ ਸੜ੍ਹਨ ਵਰਗੀਆਂ ਕਈ ਵਜ੍ਹਾ ਨਾਲ ਤੁਹਾਡੇ ਦੰਦਾਂ ਵਿਚ ਦਰਦ ਹੋ ਸਕਦੀ ਹੈ। ਇਸ ਦਰਦ ਕਾਰਨ ਨਾ ਸਿਰਫ਼ ਤੁਹਾਨੂੰ ਖਾਣ ਵਿਚ ਪਰੇਸ਼ਾਨੀ ਹੁੰਦੀ ਹੈ, ਬਲਕਿ ਤੁਹਾਡਾ ਬੋਲਣਾ, ਸੌਣਾ ਸਭ ਕੁਝ ਪ੍ਰਭਾਵਿਤ ਹੋ ਸਕਦਾ ਹੈ। ਠੰਢ ਵਿਚ ਅਕਸਰ ਕਈ ਲੋਕਾਂ ਨੂੰ ਦੰਦ ਦਰਦ ਦੀ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਕੁਝ ਘਰੇਲੂ ਨੁਸਖੇ ਅਪਣਾ ਕੇ ਇਸ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਦੰਦਾਂ ਦੇ ਦਰਦ ਤੋਂ ਆਰਾਮ ਦਿਵਾਉਣ ਵਾਲੇ ਕੁਝ ਘਰੇਲੂ ਉਪਾਵਾਂ ਬਾਰੇ...
ਸੇਂਧਾ ਨਮਕ
ਅਕਸਰ ਵਰਤ ਵਿਚ ਵਰਤਿਆ ਜਾਣ ਵਾਲਾ ਸੇਂਧਾ ਨਮਕ ਕਈ ਤਰੀਕਿਆਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਦੰਦਾਂ ਦੇ ਦਰਦ 'ਚ ਵੀ ਕਾਫੀ ਹੱਦ ਤਕ ਰਾਹਤ ਦਿਵਾਉਂਦਾ ਹੈ। ਜੇਕਰ ਤੁਸੀਂ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਕੋਸੇ ਪਾਣੀ 'ਚ ਸੇਂਧਾ ਨਮਕ ਮਿਲਾ ਕੇ ਚੂਲੀ ਕਰਨ ਨਾਲ ਫਾਇਦਾ ਹੋਵੇਗਾ। ਅਜਿਹਾ ਕਰਨ ਨਾਲ ਮੂੰਹ ਦੇ ਬੈਕਟੀਰੀਆ ਮਰ ਜਾਣਗੇ, ਜਿਸ ਨਾਲ ਦਰਦ 'ਚ ਆਰਾਮ ਮਿਲੇਗਾ।
ਹਿੰਗ ਤੇ ਨਿੰਬੂ
ਪਾਚਨ ਪ੍ਰਣਾਲੀ ਲਈ ਇਕ ਰਾਮਬਾਣ ਉਪਾਅ ਹਿੰਗ ਦੰਦਾਂ ਦੇ ਦਰਦ ਵਿਚ ਵੀ ਮਦਦਗਾਰ ਹੈ। ਦੋ ਚੁਟਕੀ ਹਿੰਗ ਤੇ ਇਕ ਚੱਮਚ ਨਿੰਬੂ ਦਾ ਪੇਸਟ ਬਣਾ ਕੇ ਦਰਦ ਵਾਲੀ ਥਾਂ 'ਤੇ ਰੂੰ ਦੀ ਮਦਦ ਨਾਲ ਲਗਾਓ, ਆਰਾਮ ਮਿਲੇਗਾ। ਦੰਦਾਂ ਦੇ ਦਰਦ 'ਚ ਹਿੰਗ ਅਤੇ ਨਿੰਬੂ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਤੁਰੰਤ ਆਰਾਮ ਮਿਲਦਾ ਹੈ।
ਪਿਆਜ਼ ਨਾਲ ਮਿਲੇਗਾ ਆਰਾਮ
ਦੰਦਾਂ ਦੇ ਦਰਦ ਤੇ ਸੋਜ ਲਈ ਵੀ ਪਿਆਜ਼ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ। ਪਿਆਜ਼ ਵਿਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਤੇ ਐਂਟੀਮਾਈਕ੍ਰੋਬਾਇਲ ਗੁਣ ਬੈਕਟੀਰੀਆ ਨੂੰ ਮਾਰ ਕੇ ਦੰਦਾਂ ਦੇ ਦਰਦ 'ਚ ਆਰਾਮ ਦਿਵਾਉਂਦੇ ਹਨ। ਕੱਚੇ ਪਿਆਜ਼ ਦਾ ਟੁਕੜਾ ਦੰਦਾਂ ਦੇ ਵਿਚਕਾਰ ਰੱਖ ਕੇ ਚਬਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਲੌਂਗ ਦਾ ਤੇਲ
ਲੌਂਗ, ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ, ਦੰਦਾਂ ਦੇ ਦਰਦ 'ਚ ਬੇਹੱਦ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਦੰਦਾਂ ਦੇ ਦਰਦ ਜਾਂ ਮਸੂੜਿਆਂ ਦੀ ਸੋਜ ਤੋਂ ਛੁਟਕਾਰਾ ਪਾਉਣ ਲਈ ਲੌਂਗਾਂ ਦੇ ਤੇਲ ਨੂੰ ਰੂੰ 'ਚ ਡੁਬੋ ਕੇ ਲਗਾਉਣ ਨਾਲ ਆਰਾਮ ਮਿਲੇਗਾ। ਇਸ 'ਚ ਮੌਜੂਦ ਐਂਟੀ-ਫੰਗਲ ਤੇ ਐਂਟੀ-ਇੰਫਲੇਮੇਟਰੀ ਗੁਣ ਬੈਕਟੀਰੀਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ।
ਲਸਣ
ਤੁਸੀਂ ਲਸਣ ਦੀ ਮਦਦ ਨਾਲ ਦੰਦਾਂ ਦੇ ਦਰਦ ਤੋਂ ਵੀ ਛੁਟਕਾਰਾ ਪਾ ਸਕਦੇ ਹੋ ਜਿਸ ਦੇ ਸਿਹਤ ਲਈ ਬਹੁਤ ਸਾਰੇ ਫਾਇਦੇ ਹਨ। ਲਸਣ ਵਿੱਚ ਮੌਜੂਦ ਐਂਟੀ-ਬਾਇਓਟਿਕ ਗੁਣ ਦੰਦਾਂ ਦੇ ਦਰਦ ਵਿਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਅਜਿਹੇ 'ਚ ਲਸਣ ਨੂੰ ਪੀਸ ਕੇ ਉਸ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਅਮਰੂਦ ਦੇ ਪੱਤੇ
ਅਮਰੂਦ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਪੱਤੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਦੰਦਾਂ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਉਬਾਲ ਕੇ ਚੂਲੀ ਕਰਨ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ।
Disclaimer: ਲੇਖ ਵਿਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀਆਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।