ਸਿਹਤ ਮਾਹਰ ਦੱਸਦੇ ਹਨ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਸੰਕੇਤ (Heart Attack Warning Signs) ਦੇਣ ਲੱਗਦਾ ਹੈ, ਜਿਨ੍ਹਾਂ ਨੂੰ ਪਛਾਣ ਕੇ ਤੁਰੰਤ ਮਦਦ ਲਈ ਜਾਵੇ, ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਕਦੇ ਸਪਸ਼ਟ ਤਾਂ ਕਦੇ ਬਹੁਤ ਮਾਮੂਲੀ ਹੁੰਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿਲ ਦੇ ਦੌਰੇ ਨੂੰ ਅਕਸਰ ਅਚਾਨਕ ਤੇ ਬਿਨਾਂ ਚਿਤਾਵਨੀ ਵਾਲੀ ਘਟਨਾ ਮੰਨਿਆ ਜਾਂਦਾ ਹੈ, ਪਰ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਸਿਹਤ ਮਾਹਰ ਦੱਸਦੇ ਹਨ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਸੰਕੇਤ (Heart Attack Warning Signs) ਦੇਣ ਲੱਗਦਾ ਹੈ ਜਿਨ੍ਹਾਂ ਨੂੰ ਪਛਾਣ ਕੇ ਤੁਰੰਤ ਮਦਦ ਲਈ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਸਪਸ਼ਟ ਤਾਂ ਕਦੇ ਬਹੁਤ ਮਾਮੂਲੀ ਹੁੰਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਆਓ ਜਾਣਦੇ ਹਾਂ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਿਵੇਂ ਸੰਕੇਤ (Heart Attack Symptoms) ਦੇਣਾ ਸ਼ੁਰੂ ਕਰ ਦਿੰਦਾ ਹੈ।
ਸਾਧਾਰਨ ਕੰਮ ਕਰਦੇ ਸਮੇਂ, ਜਿਵੇਂ ਤੁਰਨਾ, ਪੌੜੀਆਂ ਚੜ੍ਹਨਾ ਜਾਂ ਹਲਕਾ ਫਰਸ਼ ਸਾਫ਼ ਕਰਨ 'ਤੇ ਜੇਕਰ ਸਾਹ ਫੁੱਲਣ ਲੱਗੇ ਤੇ ਇਹ ਸਮੱਸਿਆ ਹੁਣੇ-ਹੁਣੇ ਸ਼ੁਰੂ ਹੋਈ ਹੈ ਤਾਂ ਇਹ ਦਿਲ ਦੀ ਕਮਜ਼ੋਰੀ ਦਾ ਸੰਕੇਤ ਹੋ ਸਕਦਾ ਹੈ। ਜਦੋਂ ਦਿਲ ਠੀਕ ਤਰ੍ਹਾਂ ਨਾਲ ਖੂਨ ਪੰਪ ਨਹੀਂ ਕਰ ਪਾਉਂਦਾ ਤਾਂ ਫੇਫੜਿਆਂ ਤਕ ਜ਼ਰੂਰੀ ਮਾਤਰਾ 'ਚ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ। ਇਸ ਨੂੰ "ਡਿਸਪਨੀਆ" ਕਹਿੰਦੇ ਹਨ ਤੇ ਇਹ ਦਿਲ ਦੀ ਅਸਫਲਤਾ (Heart Failure) ਜਾਂ ਕੋਰੋਨਰੀ ਆਰਟਰੀ ਡਿਜ਼ੀਜ਼ ਦਾ ਲੱਛਣ ਹੋ ਸਕਦਾ ਹੈ।
ਇਹ ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਹੈ, ਪਰ ਇਸ ਨੂੰ ਹਮੇਸ਼ਾ ਤੇਜ਼ ਦਰਦ ਦੇ ਰੂਪ 'ਚ ਮਹਿਸੂਸ ਨਹੀਂ ਕੀਤਾ ਜਾਂਦਾ। ਕਈ ਵਾਰ ਛਾਤੀ 'ਚ ਭਾਰੀਪਨ, ਜਲਨ, ਕਸਾਵ ਜਾਂ ਦਬਾਅ ਜਿਹਾ ਮਹਿਸੂਸ ਹੁੰਦਾ ਹੈ। ਇਹ ਦਰਦ ਕਦੇ-ਕਦੇ ਖੱਬੇ ਹੱਥ, ਜਬਾੜੇ, ਗਰਦਨ ਜਾਂ ਪਿੱਠ ਤਕ ਫੈਲ ਸਕਦਾ ਹੈ। ਇਹ ਆਰਾਮ ਕਰਨ 'ਤੇ ਘੱਟ ਹੋ ਸਕਦਾ ਹੈ ਅਤੇ ਸਰੀਰਕ ਜਾਂ ਭਾਵਨਾਤਮਕ ਤਣਾਅ 'ਚ ਵੱਧ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਦਿਲ ਦੇ ਕਮਜ਼ੋਰ ਹੋਣ 'ਤੇ ਸਰੀਰ ਵਿੱਚ ਤਰਲ ਪਦਾਰਥ (Fluids) ਜਮ੍ਹਾਂ ਹੋਣ ਲੱਗਦੇ ਹਨ, ਜਿਸ ਨਾਲ ਪੈਰਾਂ, ਗਿੱਟਿਆਂ ਅਤੇ ਪੰਜਿਆਂ 'ਚ ਸੋਜ (ਐਡੀਮਾ) ਆ ਜਾਂਦੀ ਹੈ। ਨਾਲ ਹੀ, ਬਿਨਾਂ ਕਿਸੇ ਕਾਰਨ ਦੇ ਕੁਝ ਦਿਨਾਂ 'ਚ ਹੀ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇਹ ਦਿਲ ਦੀ ਅਸਫਲਤਾ ਦਾ ਆਮ ਸੰਕੇਤ ਹੈ ਕਿਉਂਕਿ ਦਿਲ ਸਰੀਰ ਦੇ ਅੰਗਾਂ ਤੋਂ ਖੂਨ ਨੂੰ ਸਹੀ ਤਰੀਕੇ ਨਾਲ ਵਾਪਸ ਨਹੀਂ ਖਿੱਚ ਪਾਉਂਦਾ।
ਬਿਨਾਂ ਕਿਸੇ ਕਾਰਨ ਦੇ ਚੱਕਰ ਆਉਣਾ, ਸਿਰ ਹਲਕਾ ਹੋਣਾ ਜਾਂ ਬੇਹੋਸ਼ ਹੋ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਦਿਮਾਗ ਤਕ ਸਹੀ ਮਾਤਰਾ 'ਚ ਖੂਨ ਨਹੀਂ ਪਹੁੰਚ ਪਾ ਰਿਹਾ। ਇਸੇ ਤਰ੍ਹਾਂ, ਦਿਲ ਦੀ ਧੜਕਣ ਦਾ ਅਚਾਨਕ ਵਧਣਾ, ਹੌਲੀ ਜਾਂ ਅਨਿਯਮਿਤ (Irregular) ਹੋ ਜਾਣਾ ਵੀ ਦਿਲ ਦੀ ਇਲੈਕਟ੍ਰਿਕ ਰਿਦਮ 'ਚ ਗੜਬੜੀ ਵੱਲ ਇਸ਼ਾਰਾ ਕਰਦਾ ਹੈ। ਇਹ ਲੱਛਣ ਐਰੀਥਮੀਆ (Arrhythmia) ਨਾਲ ਜੁੜੇ ਹੋ ਸਕਦੇ ਹਨ।
ਬਿਨਾਂ ਮਿਹਨਤ ਦੇ ਹੀ ਬਹੁਤ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ, ਖਾਸ ਕਰਕੇ ਔਰਤਾਂ 'ਚ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ। ਇਹ ਥਕਾਵਟ ਆਰਾਮ ਕਰਨ 'ਤੇ ਵੀ ਦੂਰ ਨਹੀਂ ਹੁੰਦੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਦੀਆਂ ਮਾਸਪੇਸ਼ੀਆਂ ਨੂੰ ਸਹੀ ਮਾਤਰਾ 'ਚ ਖ਼ੂਨ ਨਹੀਂ ਮਿਲ ਪਾ ਰਿਹਾ ਹੁੰਦਾ ਹੈ ਅਤੇ ਸਰੀਰ ਦੇ ਹੋਰ ਅੰਗਾਂ ਤਕ ਵੀ ਘੱਟ ਆਕਸੀਜਨ ਪਹੁੰਚਦੀ ਹੈ ਜਿਸ ਨਾਲ ਵਿਅਕਤੀ ਸੁਸਤ ਅਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ।