- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਸਜੀਨ ਦਾ ਪੱਧਰ ਡਿੱਗਣ ’ਤੇ ਲਾਲ ਖੂਨ ਕੋਸ਼ਿਕਾਵਾਂ ਆਪਣੇ ਮੈਟਾਬੋਲਿਕ ਨੂੰ ਬਦਲ ਸਕਦੀਆਂ ਹਨ। ਇਹ ਬਦਲਾਅ ਕੋਸ਼ਿਕਾਵਾਂ ਨੂੰ ਜ਼ਿਆਦਾ ਉੱਚਾਈ ’ਤੇ ਟਿਸ਼ੂਆਂ ਤੱਕ ਜ਼ਿਆਦਾ ਕੁਸ਼ਲਤਾ ਨਾਲ ਆਕਸੀਜਨ ਪਹੁੰਚਾਉਣ ਦੀ ਇਜਾਜ਼ਤ ਦਿੰਦਾ ਹੈ।

ਏਐੱਨਆਈ, ਲਾਈਫਸਟਾਈਲ ਡੈਸਕ। ਜ਼ਿਆਦਾ ਉੱਚਾਈ (ਹਾਈ ਅਲਟੀਚਿਊਡ) ਵਾਲੇ ਇਲਾਕਿਆਂ ’ਚ ਰਹਿਣ ਵਾਲਿਆਂ ’ਚ ਡਾਇਬਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ। ਅਜਿਹਾ ਕਿਉਂ ਹੁੰਦਾ ਹੈ, ਇਸਦਾ ਜਵਾਬ ਵਿਗਿਆਨੀਆਂ ਨੇ ਲੱਭ ਲਿਆ ਹੈ। ਅਸਲ ’ਚ, ਜਦੋਂ ਆਕਸੀਜਨ ਦਾ ਪੱਧਰ ਡਿੱਗਦਾ ਹੈ , ਤਾਂ ਲਾਲ ਖੂਨ ਕੋਸ਼ਿਕਾਵਾਂ ਇਕ ਨਵੇਂ ਮੈਟਾਬੋਲਿਕ ਮੋਡ ’ਚ ਬਦਲ ਜਾਂਦੀਆਂ ਹਨ ਤੇ ਖੂਨ ਤੋਂ ਵੱਡੀ ਮਾਤਰਾ ’ਚ ਗਲੋਕੋਜ਼ ਨੂੰ ਸੋਕ ਲੈਂਦੀਆਂ ਹਨ। ਇਹ ਪ੍ਰਕਿਰਿਆ ਸਰੀਰ ਨੂੰ ਆਕਸੀਜਨ ਦੀ ਕਮੀ ਨਾਲ ਨਿਪਟਣ ’ਚ ਮਦਦ ਕਰਦੀ ਹੈ ਤੇ ਨਾਲ ਹੀ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰਦੀ ਹੈ। ਇਹ ਖੋਜ ਸੈੱਲ ਮੈਟਾਬੋਲਿਜ਼ਮ ’ਚ ਛਾਪੀ ਗਈ ਹੈ।
ਗਲੈਡਸਟੋਨ ਇੰਸਟਿਚਿਊਟ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਉੱਚਾਈ ਵਾਲੀਆਂ ਥਾਵਾਂ ’ਤੇ ਆਕਸੀਜਨ ਦੀ ਕਮੀ ਹੁੰਦੀ ਹੈ। ਅਜਿਹੇ ਵਾਤਾਵਰਣ ’ਚ ਲਾਲ ਖੂਨ ਕੋਸ਼ਿਕਾਵਾਂ ਖੂਨ ਨਿਕਲਣ ਨਾਲ ਵੱਡੀ ਮਾਤਰਾ ’ਚ ਗਲੂਕੋਜ਼ ਨੂੰ ਸੋਕਣਾ ਸ਼ੁਰੂ ਦਿੰਦੀਆਂ ਹਨ। ਇਸ ਸਥਿਤੀ ’ਚ ਕੋਸ਼ਿਕਾਵਾਂ ਸ਼ੂਗਰ ਸਪੰਜ ਵਾਂਗ ਕੰਮ ਕਰਦੀਆਂ ਹਨ। ਆਕਸਜੀਨ ਦਾ ਪੱਧਰ ਡਿੱਗਣ ’ਤੇ ਲਾਲ ਖੂਨ ਕੋਸ਼ਿਕਾਵਾਂ ਆਪਣੇ ਮੈਟਾਬੋਲਿਕ ਨੂੰ ਬਦਲ ਸਕਦੀਆਂ ਹਨ। ਇਹ ਬਦਲਾਅ ਕੋਸ਼ਿਕਾਵਾਂ ਨੂੰ ਜ਼ਿਆਦਾ ਉੱਚਾਈ ’ਤੇ ਟਿਸ਼ੂਆਂ ਤੱਕ ਜ਼ਿਆਦਾ ਕੁਸ਼ਲਤਾ ਨਾਲ ਆਕਸੀਜਨ ਪਹੁੰਚਾਉਣ ਦੀ ਇਜਾਜ਼ਤ ਦਿੰਦਾ ਹੈ।
ਨਾਲ ਹੀ, ਜੋ ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਨ ਲਈ ਇਕ ਸੰਭਾਵਿਤ ਕਾਰਨ ਪ੍ਰਦਾਨ ਕਰਦਾ ਹੈ। ਸੀਨੀਅਰ ਖੋਜਕਰਤਾ ਈਸ਼ਾ ਜੈਨ ਨੇ ਕਿਹਾ ਕਿ ਇਹ ਅਧਿਐਨ ਸਰੀਰ ਵਿਗਿਆਨ ’ਚ ਇਕ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਵਾਲ ਦਾ ਹੱਲ ਕਰਦਾ ਹੈ। ਜੈਨ ਨੇ ਕਿਹਾ ਕਿ ਲਾਲ ਖੂਨ ਕੋਸ਼ਿਕਾਵਾਂ ਗਲੋਕੋਜ਼ ਮੈਟਾਬੋਲਿਜ਼ਮ ਦੇ ਇਕ ਲੁਕੇ ਹੋਏ ਹਿੱਸੇ ਦੀ ਨੁਮਾਇੰਦਗੀ ਕਰਦੀਆਂ ਹਨ ਜਿਸ ’ਤੇ ਹੁਣ ਤੱਕ ਧਿਆਨ ਨਹੀਂ ਦਿੱਤਾ ਗਿਆ ਸੀ।