Water Chestnuts side effects : ਕੁਝ ਲੋਕਾਂ ਨੂੰ ਸੰਘਾੜੇ ਖਾਣ ਨਾਲ ਸਮੱਸਿਆ ਹੋ ਸਕਦੀ ਹੈ। ਇਸ ਲਈ, ਇਨ੍ਹਾਂ ਲੋਕਾਂ ਨੂੰ ਇਸਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣੀਏ ਕਿ ਕਿਹੜੇ ਲੋਕਾਂ ਲਈ ਸੰਘਾੜੇ ਖਾਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੰਘਾੜੇ ਕਈ ਵਿਟਾਮਿਨ, ਮਿਨਰਲ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਨਾਲ ਹੀ, ਇਨ੍ਹਾਂ ਦਾ ਸਵਾਦ ਵੀ ਕਾਫੀ ਚੰਗਾ ਹੁੰਦਾ ਹੈ, ਜਿਸ ਕਰਕੇ ਲੋਕ ਇਸਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਹਾਲਾਂਕਿ, ਹਰ ਕਿਸੇ ਲਈ ਸੰਘਾੜੇ ਫਾਇਦੇਮੰਦ (Who Should Avoid Water Chestnuts) ਨਹੀਂ ਹੁੰਦੇ।
ਹਾਂ, ਕੁਝ ਲੋਕਾਂ ਨੂੰ ਸੰਘਾੜੇ ਖਾਣ ਨਾਲ ਸਮੱਸਿਆ ਹੋ ਸਕਦੀ ਹੈ। ਇਸ ਲਈ, ਇਨ੍ਹਾਂ ਲੋਕਾਂ ਨੂੰ ਇਸਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣੀਏ ਕਿ ਕਿਹੜੇ ਲੋਕਾਂ ਲਈ ਸੰਘਾੜੇ ਖਾਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।
ਹਾਲਾਂਕਿ ਅਜਿਹਾ ਘੱਟ ਹੁੰਦਾ ਹੈ, ਪਰ ਕੁਝ ਲੋਕਾਂ ਨੂੰ ਸੰਘਾੜੇ ਤੋਂ ਐਲਰਜੀ ਹੋ ਸਕਦੀ ਹੈ। ਐਲਰਜੀ ਦੇ ਲੱਛਣਾਂ 'ਚ ਸਕਿੰਨ 'ਤੇ ਚੱਕਤੇ, ਖੁਜਲੀ, ਸੋਜ਼ਿਸ਼, ਪੇਟ ਦਰਦ, ਉਲਟੀ, ਦਸਤ ਜਾਂ ਸਾਹ ਲੈਣ 'ਚ ਮੁਸ਼ਕਲ ਸ਼ਾਮਲ ਹੋ ਸਕਦੇ ਹਨ।
ਇਸ ਲਈ, ਜੇਕਰ ਸੰਘਾੜੇ ਖਾਣ ਤੋਂ ਬਾਅਦ ਤੁਹਾਨੂੰ ਕੋਈ ਵੀ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਇਸਨੂੰ ਖਾਣਾ ਬੰਦ ਕਰ ਦਿਉ ਤੇ ਡਾਕਟਰ ਤੋਂ ਸਲਾਹ ਲਓ। ਜੇਕਰ ਤੁਹਾਨੂੰ ਕਿਸੇ ਹੋਰ ਫਲ ਜਾਂ ਮਠਿਆਈ ਤੋਂ ਐਲਰਜੀ ਹੈ ਤਾਂ ਪਹਿਲੀ ਵਾਰੀ ਸੰਘਾੜੇ ਘੱਟ ਮਾਤਰਾ 'ਚ ਹੀ ਖਾਓ।
ਸੰਘਾੜਾ ਕਾਰਬੋਹਾਈਡ੍ਰੇਟਸ ਦਾ ਬਿਹਤਰੀਨ ਸੋਰਸ ਹੈ ਤੇ ਇਸ ਵਿਚ ਕੁਦਰਤੀ ਸ਼ੂਗਰ ਵੀ ਹੁੰਦੀ ਹੈ। ਹਾਲਾਂਕਿ, ਇਸ ਦਾ ਗਲਾਈਸੈਮਿਕ ਇੰਡੈਕਸ ਮੀਡਿਅਮ ਮੰਨਿਆ ਜਾਂਦਾ ਹੈ ਪਰ ਜ਼ਿਆਦਾ ਮਾਤਰਾ 'ਚ ਇਸਨੂੰ ਖਾਣਾ ਬਲੱਡ ਸ਼ੁਗਰ ਦਾ ਲੈਵਲ ਵਧਾ ਸਕਦਾ ਹੈ।
ਇਸ ਲਈ, ਡਾਇਬਟੀਜ਼ ਦੇ ਮਰੀਜ਼ਾਂ ਨੂੰ ਸੰਘਾੜੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਸਮੇਂ ਮਾਤਰਾ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਸੰਘਾੜੇ ਦੇ ਆਟੇ ਦੀ ਵੀ ਇਹੀ ਸਥਿਤੀ ਹੈ। ਬਿਹਤਰ ਹੋਵੇਗਾ ਕਿ ਖਾਣ ਤੋਂ ਬਾਅਦ ਆਪਣੇ ਬਲੱਡ ਸ਼ੁਗਰ ਲੈਵਲ ਦੀ ਨਿਗਰਾਨੀ ਕਰੋ ਤੇ ਕਿਸੇ ਡਾਕਟਰ ਨਾਲ ਸਲਾਹ ਲੈ ਕੇ ਹੀ ਇਸਨੂੰ ਡਾਇਟ ਵਿਚ ਸ਼ਾਮਲ ਕਰੋ।
ਸੰਘਾੜਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਆਮ ਤੌਰ 'ਤੇ ਪਚਾਉਣ ਲਈ ਚੰਗਾ ਮੰਨਿਆ ਜਾਂਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਇਰੀਟੇਬਲ ਬਾਊਲ ਸਿੰਡਰੋਮ ਜਾਂ ਪਾਚਣ ਤੰਤਰ ਦੀਆਂ ਹੋਰ ਸਮੱਸਿਆਵਾਂ ਜਿਵੇਂ ਕਿ ਬਲੋਟਿੰਗ, ਗੈਸ ਜਾਂ ਅਕੜਾਅ ਹੁੰਦਾ ਹੈ, ਉਨ੍ਹਾਂ ਲਈ ਇਹ ਸਮੱਸਿਆ ਵਧਾ ਸਕਦਾ ਹੈ।
ਇਸ ਦਾ ਕਾਰਨ ਇਹ ਹੈ ਕਿ ਸੰਘਾੜਿਆਂ 'ਚ ਮੌਜੂਦ ਕੁਝ ਕਾਰਬੋਹਾਈਡ੍ਰੇਟ ਤੇ ਉੱਚ ਫਾਈਬਰ ਗੈਸ, ਸੋਜ਼ਿਸ਼ ਤੇ ਪੇਟਦਰਦ ਦਾ ਕਾਰਨ ਬਣ ਸਕਦੇ ਹਨ।
ਇਸ ਲਈ, ਜੇਕਰ ਤੁਹਾਡਾ ਡਾਈਜੈਸ਼ਨ ਸੰਵੇਦਨਸ਼ੀਲ ਹੈ ਤਾਂ ਸੰਘਾੜਿਆਂ ਦੀ ਥੋੜ੍ਹੀ ਮਾਤਰਾ ਨਾਲ ਸ਼ੁਰੂਆਤ ਕਰੋ। ਜੇਕਰ ਇਸ ਨਾਲ ਤੁਹਾਡੀ ਤਕਲੀਫ਼ ਵਧਦੀ ਹੈ ਤਾਂ ਇਸਨੂੰ ਨਾ ਖਾਓ।
ਇਹ ਇਕ ਬਹੁਤ ਹੀ ਜ਼ਰੂਰੀ ਬਿੰਦੂ ਹੈ। ਸੰਘਾੜੇ ਵਿਟਾਮਿਨ-ਕੇ ਦਾ ਇਕ ਚੰਗਾ ਸਰੋਤ ਹਨ। ਸਰੀਰ 'ਚ ਖੂਨ ਦੇ ਥੱਕੇ ਬਣਾਉਣ ਦੀ ਪ੍ਰਕਿਰਿਆ ਲਈ ਵਿਟਾਮਿਨ-ਕੇ ਜ਼ਰੂਰੀ ਹੁੰਦਾ ਹੈ। ਬਲੱਡ ਥਿਨਰ ਦਵਾਈਆਂ ਵਿਟਾਮਿਨ-ਕੇ ਦੀ ਇਸ ਪ੍ਰਕਿਰਿਆ ਨੂੰ ਰੋਕ ਕੇ ਕੰਮ ਕਰਦੀਆਂ ਹਨ ਤਾਂ ਜੋ ਖ਼ੂਨ ਪਤਲਾ ਰਹੇ ਤੇ ਥੱਕਾ ਨਾ ਜੰਮ ਸਕੇ। ਅਚਾਨਕ ਜ਼ਿਆਦਾ ਮਾਤਰਾ 'ਚ ਵਿਟਾਮਿਨ-ਕੇ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਦਵਾਈਆਂ ਆਪਣਾ ਅਸਰ ਖੋ ਸਕਦੀਆਂ ਹਨ, ਜਿਸ ਨਾਲ ਥੱਕੇ ਬਣਨ ਦਾ ਖ਼ਤਰਾ ਵਧ ਸਕਦਾ ਹੈ।