Health Tips : ਸਵੇਰੇ ਖ਼ਾਲੀ ਪੇਟ ਗੁਣਗੁਣਾ ਪਾਣੀ ਪੀਣ ਦੇ ਕਈ ਲਾਭ, ਦਿਨ ਦੀ ਚੰਗੀ ਸ਼ੁਰੂਆਤ
Health Tips : ਜੇਕਰ ਤੁਸੀਂ ਸਰੀਰ ਨੂੰ ਬਿਮਾਰੀਆਂ ਦੀ ਪਕੜ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੋਸੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਾਡੇ ਮੂੰਹ ਵਿੱਚ ਮੌਜੂਦ ਲਾਰ ਅਤੇ ਹਾਨੀਕਾਰਕ ਬੈਕਟੀਰੀਆ ਪਾਣੀ ਦੇ ਨਾਲ ਸਾਡੇ ਪੇਟ ਵਿਚ ਚਲੇ ਜਾਂਦੇ ਹਨ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਮਦਦ ਕਰ ਸਕਦੇ ਹਨ।
Publish Date: Sat, 11 Mar 2023 10:31 AM (IST)
Updated Date: Wed, 15 Mar 2023 01:50 PM (IST)
Health Tips : ਜੇਕਰ ਦਿਨ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਅਸੀਂ ਦਿਨ ਭਰ ਸਿਹਤਮੰਦ ਤੇ ਊਰਜਾਵਾਨ ਮਹਿਸੂਸ ਕਰਦੇ ਹਾਂ। ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਗਰਮ ਕੌਫੀ ਜਾਂ ਚਾਹ ਦੇ ਕੱਪ ਨਾਲ ਕਰਦੇ ਹਨ ਅਤੇ ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰਦੇ ਹਨ। ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੋ ਸਕਦੇ ਹਨ।
ਜੇਕਰ ਤੁਸੀਂ ਸਰੀਰ ਨੂੰ ਬਿਮਾਰੀਆਂ ਦੀ ਪਕੜ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੋਸੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਾਡੇ ਮੂੰਹ ਵਿੱਚ ਮੌਜੂਦ ਲਾਰ ਅਤੇ ਹਾਨੀਕਾਰਕ ਬੈਕਟੀਰੀਆ ਪਾਣੀ ਦੇ ਨਾਲ ਸਾਡੇ ਪੇਟ ਵਿਚ ਚਲੇ ਜਾਂਦੇ ਹਨ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਮਦਦ ਕਰ ਸਕਦੇ ਹਨ। ਇੰਨਾ ਹੀ ਨਹੀਂ, ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਮਿਲ ਸਕਦੀ ਹੈ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਇਸ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ ਕੋਸਾ ਪਾਣੀ ਪੀਂਦੇ ਹੋ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ।
ਐਸਿਡਿਟੀ
ਭਾਰੀ ਜਾਂ ਤੇਲ ਵਾਲੀ ਕੋਈ ਵੀ ਚੀਜ਼ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਓ, ਇਹ ਪੇਟ 'ਚ ਮੌਜੂਦ ਐਸਿਡ ਨੂੰ ਪਤਲਾ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਹੈਲਦੀ ਸਕਿੰਨ
ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਕਿੰਨ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ। ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਗਰਮ ਪਾਣੀ ਪੀਣ ਨਾਲ ਸਰੀਰ ਡੀਟੌਕਸਫਾਈ ਹੁੰਦਾ ਹੈ, ਜੋ ਕੋਲੇਜਨ ਦੇ ਉਤਪਾਦਨ ਨੂੰ ਵਧਾ ਕੇ ਸਕਿੰਨ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰ ਸਕਦਾ ਹੈ।
ਬੰਦ ਨੱਕ
ਜ਼ੁਕਾਮ ਕਾਰਨ ਬੰਦ ਨੱਕ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਕੋਸਾ ਪਾਣੀ ਤੁਹਾਡੀ ਸਾਹ ਨਲੀ, ਨੱਕ ਦੇ ਰਸਤੇ ਆਦਿ ਵਿਚ ਸੋਜ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਬੰਦ ਨੱਕ ਨੂੰ ਖੋਲ੍ਹਣ 'ਚ ਮਦਦ ਕਰ ਸਕਦਾ ਹੈ।