ਸਿਹਤ ਖੋਜ: ਐਡੇਨੋਮਾ ਤੇ ਸੈਰੇਟੇਡ ਪਾਲੀਪਸ ਵਧਾ ਸਕਦੇ ਹਨ ਅੰਤੜੀ ਦੇ ਕੈਂਸਰ ਦਾ ਖ਼ਤਰਾ; 5 ਗੁਣਾ ਵੱਧ ਹੈ ਜੋਖਮ
ਆਸਟ੍ਰੇਲੀਆ ’ਚ ਇਹ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਤੇ ਚੌਥਾ ਸਭ ਤੋਂ ਵੱਧ ਪਤਾ ਲੱਗਣ ਵਾਲਾ ਕੈਂਸਰ ਹੈ। ਕਈ ਕੋਲੋਰੈਕਟਲ ਕੈਂਸਰ ਪਾਲੀਪਸ ਦੇ ਤੌਰ ’ਤੇ ਸ਼ੁਰੂ ਹੁੰਦੇ ਹਨ, ਜੋ ਅੰਤੜੀ ਦੀ ਅੰਦਰੂਨੀ ਪਰਤ ’ਤੇ ਵਿਕਸਿਤ ਹੋਣ ਵਾਲੀਆਂ ਗੰਢਾਂ ਹੁੰਦੀਆਂ ਹਨ। ਇਨ੍ਹਾਂ ਗੰਢਾਂ ਨਾਲ ਤੁਰੰਤ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ, ਦੋ ਵਿਲੱਖਣ ਤਰ੍ਹਾਂ ਦੇ ਪਾਲੀਪਸ, ਐਡੇਨੋਮਾ ਤੇ ਸੈਰੇਟੇਡ, ਸਮੇਂ ਨਾਲ ਕੈਂਸਰ ’ਚ ਵਿਕਸਿਤ ਹੋਣ ਦੀ ਸਮਰੱਥਾ ਰੱਖਦੇ ਹਨ।
Publish Date: Mon, 18 May 2026 08:26 AM (IST)
Updated Date: Mon, 18 May 2026 08:27 AM (IST)
ਕੈਨਬਰਾ (ਏਐੱਨਆਈ) : ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਦੋ ਤਰ੍ਹਾਂ ਦੇ ਕੋਲੋਨ ਪਾਲੀਪਸ (ਐਡੇਨੋਮਾ ਤੇ ਸੈਰੇਟੇਡ) ਅੰਤੜੀ ਦੇ ਕੈਂਸਰ ਦੇ ਖ਼ਤਰੇ ਨੂੰ ਪੰਜ ਗੁਣਾ ਤੱਕ ਵਧਾ ਸਕਦੇ ਹਨ•। ਲਗਪਗ ਅੱਧੇ ਸੈਰੇਟੇਡ ਪਾਲੀਪਸ ਵਾਲੇ ਮਰੀਜ਼ਾਂ ’ਚ ਐਡੇਨੋਮਾ ਵੀ ਪਾਏ ਗਏ, ਜਿਸ ਨਾਲ ਇਹ ਉੱਚ ਖ਼ਤਰੇ ਵਾਲਾ ਸੰਜੋਗ ਉਮੀਦ ਤੋਂ ਕਿਤੇ ਵੱਧ ਆਮ ਹੋ ਗਿਆ ਹੈ। ਇਸ ਅਧਿਐਨ ਦਾ ਨਤੀਜਾ ਛੇਤੀ ਪਤਾ ਲਗਾਉਣ ਤੇ ਰੈਗੂਲਰ ਕੋਲੋਨੋਸਕੋਪੀ ਨਿਗਰਾਨੀ ਦੀ ਅਹਿਮੀਅਤ ’ਤੇ ਜ਼ੋਰ ਦਿੰਦੇ ਹਨ।
ਫਲਿੰਡਰਸ ਯੂਨੀਵਰਸਿਟੀ ਤੇ ਫਲਿੰਡਰਸ ਮੈਡੀਕਲ ਸੈਂਟਰ ਦੇ ਖੋਜੀਆਂ ਨੇ ਅੰਤੜੀ ਪਾਲੀਪਸ ਦੇ ਦੋ ਆਮ ਤਰ੍ਹਾਂ ਤੇ ਕੈਂਸਰ ਦੇ ਵਧਦੇ ਖ਼ਤਰੇ ਵਿਚਾਲੇ ਇਕ ਅਹਿਮ ਸਬੰਧ ਦੀ ਪਛਾਣ ਕੀਤੀ ਹੈ। ਉਨ੍ਹਾਂ ਦੇ ਸਿੱਟੇ ਕਲੀਨਿਕਲ ਗੈਸਟ੍ਰੋਐਂਟਰੋਲਾਜੀ ਐਂਡ ਹੈਪੇਟੋਲਾਜੀ (ਸੀਜੀਐੱਚ) ਮੈਗ਼ਜ਼ੀਨ ’ਚ ਪ੍ਰਕਾਸ਼ਿਤ ਹੋਏ ਹਨ। ਅੰਤੜੀ ਦੇ ਕੈਂਸਰ, ਜਿਸ ਨੂੰ ਕੋਲੋਰੈਕਟਲ ਕੈਂਸਰ ਵੀ ਕਿਹਾ ਜਾਂਦਾ ਹੈ, ਇਕ ਗੰਭੀਰ ਸਿਹਤ ਸਮੱਸਿਆ ਹੈ। ਆਸਟ੍ਰੇਲੀਆ ’ਚ ਇਹ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਤੇ ਚੌਥਾ ਸਭ ਤੋਂ ਵੱਧ ਪਤਾ ਲੱਗਣ ਵਾਲਾ ਕੈਂਸਰ ਹੈ। ਕਈ ਕੋਲੋਰੈਕਟਲ ਕੈਂਸਰ ਪਾਲੀਪਸ ਦੇ ਤੌਰ ’ਤੇ ਸ਼ੁਰੂ ਹੁੰਦੇ ਹਨ, ਜੋ ਅੰਤੜੀ ਦੀ ਅੰਦਰੂਨੀ ਪਰਤ ’ਤੇ ਵਿਕਸਿਤ ਹੋਣ ਵਾਲੀਆਂ ਗੰਢਾਂ ਹੁੰਦੀਆਂ ਹਨ। ਇਨ੍ਹਾਂ ਗੰਢਾਂ ਨਾਲ ਤੁਰੰਤ ਕੋਈ ਨੁਕਸਾਨ ਨਹੀਂ ਹੁੰਦਾ। ਹਾਲਾਂਕਿ, ਦੋ ਵਿਲੱਖਣ ਤਰ੍ਹਾਂ ਦੇ ਪਾਲੀਪਸ, ਐਡੇਨੋਮਾ ਤੇ ਸੈਰੇਟੇਡ, ਸਮੇਂ ਨਾਲ ਕੈਂਸਰ ’ਚ ਵਿਕਸਿਤ ਹੋਣ ਦੀ ਸਮਰੱਥਾ ਰੱਖਦੇ ਹਨ।
ਇਸ ਖ਼ਤਰੇ ਨੂੰ ਬਿਹਤਰ ਢੰਗ ਨਾਲ ਸਮਝਣ ਲਈ 8400 ਤੋਂ ਵੱਧ ਕੋਲੋਨੋਸਕੋਪੀ ਰਿਕਾਰਡ ਦੀ ਸਮੀਖਿਆ ਕੀਤੀ ਗਈ। ਪਤਾ ਲੱਗਾ ਕਿ ਅਸਲ ’ਚ ਸਿਰਫ ਇਕ ਤਰ੍ਹਾਂ ਦੇ ਪਾਲੀਪ ਵਾਲੇ ਲੋਕਾਂ ਦੇ ਮੁਕਾਬਲੇ ਇਹ ਖ਼ਤਰਾ ਪੰਜ ਗੁਣਾ ਤੱਕ ਵੱਧ ਸੀ।