ਪੇਟ ਦੀ ਪਰੇਸ਼ਾਨੀ ਹੋਵੇ ਜਾਂ ਚਮੜੀ ਸਬੰਧੀ ਸਮੱਸਿਆ, ਇਕ ਟੁਕੜਾ ਐਲੋਵੇਰਾ ਹੈ ਇਨ੍ਹਾਂ 10 ਸਮੱਸਿਆਵਾਂ ਦਾ ਆਸਾਨ ਇਲਾਜ
ਐਲੋਵੇਰਾ ਸਿਹਤ ਦੇ ਨਾਲ-ਨਾਲ ਤੁਹਾਡੀ ਖ਼ੂਬਸੂਰਤੀ ਲਈ ਵੀ ਫਾਇਦੇਮੰਦ ਹੈ। ਐਲੋਵੇਰਾ 'ਚ ਮੌਜੂਦ ਗੁਣ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਆਓ ਜਾਣਦੇ ਹਾਂ ਐਲੋਵੇਰਾ ਦੇ ਅਣਗਿਣਤ ਫਾਇਦਿਆਂ ਬਾਰੇ...।
Publish Date: Mon, 20 Jan 2020 03:22 PM (IST)
Updated Date: Sat, 01 Feb 2020 09:52 AM (IST)
ਜੇਐੱਨਐੱਨ, ਨਵੀਂ ਦਿੱਲੀ : ਐਲੋਵੇਰਾ ਨੂੰ ਸਿਹਤ ਦੇ ਨਾਲ-ਨਾਲ ਚਮੜੀ ਤੇ ਵਾਲ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਉਂਝ ਤਾਂ ਸ਼ਾਇਦ ਹੀ ਕੋਈ ਐਲੋਵੇਰਾ ਦੇ ਫਾਇਦਿਆਂ ਤੋਂ ਅਣਜਾਣ ਹੋਵੇਗਾ ਪਰ ਫਿਰ ਵੀ ਤੁਹਾਨੂੰ ਦੱਸ ਦੇਈਏ ਕਿ ਐਲੋਵੇਰਾ 'ਚ ਐਮੀਨੋ ਐਸਿਡ ਤੇ 12 ਵਿਟਾਮਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਕਿ ਤੁਹਾਡਾ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਐਲੋਵੇਰਾ ਦਾ ਇਸਤੇਮਾਲ ਬਹੁਤ ਸਾਰੇ ਬਿਊਟੀ ਪ੍ਰੋਡਕਟਸ 'ਚ ਬਿਊਟੀ ਟ੍ਰੀਟਮੈਂਟ ਦੇ ਤੌਰ 'ਤੇ ਵੀ ਕੀਤਾ ਜਾਣ ਲੱਗਾ ਹੈ ਕਿਉਂਕਿ ਇਹ ਤੁਹਾਡੀ ਚਮੜੀ ਤੇ ਵਾਲ਼ਾਂ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦਗਾਰ ਹੁੰਦੀ ਹੈ। ਆਓ ਜਾਣੀਏ ਐਲੋਵੇਰਾ ਤੁਹਾਡੇ ਲਈ ਕਿੰਨਾ ਫਾਇਦੇਮੰਦ ਤੇ ਗੁਣਕਾਰੀ ਹੈ।
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਏ
ਐਲੋਵੇਰਾ ਦਾ ਰਸ ਸਨਸਕ੍ਰੀਨ ਦਾ ਕੰਮ ਕਰਦਾ ਹੈ। ਧੁੱਪ 'ਚ ਨਿਕਲਣ ਤੋਂ ਪਹਿਲਾਂ ਐਲੋਵੇਰਾ ਦਾ ਰਸ ਚੰਗੀ ਤਰ੍ਹਾਂ ਆਪਣੀ ਸਕਿੱਨ 'ਤੇ ਲਾਉਣ ਨਾਲ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੁਹਾਡੀ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ।
ਸੜਨ ਜਾਂ ਸੱਟ 'ਚ ਫਾਇਦੇਮੰਦ
ਐਲੋਵੇਰਾ ਆਪਣੇ ਐਂਟੀ ਬੈਕਟੀਰੀਆ ਤੇ ਐਂਟੀ ਫਗਲ ਗੁਣ ਕਾਰਨ ਜ਼ਖ਼ਮ ਜਲਦੀ ਭਰਦਾ ਹੈ। ਸੱਟ ਲੱਗਣ ਜਾਂ ਸੜਨ 'ਤੇ ਇਸ ਦੀ ਜੈੱਲ ਕੱਢ ਕੇ ਲਗਾਉਣ 'ਤੇ ਆਰਾਮ ਮਿਲਦਾ ਹੈ। ਸੜਨ ਦੇ ਤੁਰੰਤ ਬਾਅਦ ਇਸ ਦੀ ਜੈੱਲ ਲਗਾ ਲੈਣ 'ਤੇ ਛਾਲੇ ਨਹੀਂ ਪੈਂਦੇ ਤੇ ਨਾਲ ਹੀ ਸਾੜ ਵੀ ਖ਼ਤਮ ਹੋ ਜਾਂਦਾ ਹੈ।
ਵਜ਼ਨ ਕੰਟਰੋਲ ਕਰਨ 'ਚ ਸਹਾਇਕ
ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤੇ ਇਸ ਕਾਰਨ ਤੁਸੀਂ ਹਮੇਸ਼ਾ ਆਲਸ ਤੇ ਥਕਾਨ ਮਹਿਸੂਸ ਕਰ ਰਹੇ ਹੋ ਤਾਂ ਐਲੋਵੇਰਾ ਜੂਸ ਦਾ ਸੇਵਨ ਕਰੋ। ਐਲੋਵੇਰਾ ਜੂਸ ਨਿਯਮ ਰੂਪ 'ਚ ਪੀਣ ਨਾਲ ਤੁਸੀਂ ਭਰਪੂਰ ਤੰਦਰੁਸਤੀ ਦਾ ਅਹਿਸਾਸ ਕਰਦੇ ਹੋ। ਇਸ ਨਾਲ ਐਨਰਜੀ ਲੈਵਲ ਵੀ ਵਧਦਾ ਹੈ ਤੇ ਭਾਰ ਵੀ ਕੰਟਰੋਲ ਹੁੰਦਾ ਹੈ।
ਪਾਚਨ ਕਿਰਿਆ ਦਰੁਸਤ ਬਣਾਏ
ਐਲੋਵੇਰਾ ਜੂਸ ਪੀਣ ਨਾਲ ਪੇਟ ਸੰਬਧੀ ਕਈ ਰੋਗ ਦੂਰ ਹੁੰਦੇ ਹਨ। ਇਹ ਪਾਚਨ ਤੰਤਰਿਕਾ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਬਦਹਜ਼ਮੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀ ਹੈ। ਪੇਟ 'ਚ ਪੈਦਾ ਹੋਣ ਵਾਲੇ ਅਲਸਰ ਨੂੰ ਵੀ ਇਹ ਠੀਕ ਕਰਦਾ ਹੈ।
ਸਟ੍ਰੈੱਚ ਮਾਰਕ ਹਟਾਓ
ਮੋਟਾਪੇ ਤੇ ਪ੍ਰੈਗਨੈਂਸੀ ਕਾਰਨ ਹੋਏ ਸਟ੍ਰੈੱਚ ਮਾਰਕ 'ਚ ਵੀ ਐਲੋਵੇਰਾ ਉਪਯੋਗੀ ਹੁੰਦਾ ਹੈ। ਸਟ੍ਰੈੱਚ ਮਾਰਕ ਨੂੰ ਹਲਕਾ ਕਰਨ ਲਈ ਰੋਜ਼ ਸਵੇਰੇ ਐਲੋਵੇਰਾ ਜੈੱਲ ਨਾਲ ਮਾਲਿਸ਼ ਕਰੋ। ਇਹ ਕਾਫ਼ੀ ਹੱਦ ਤਕ ਤੁਹਾਡੇ ਸਟ੍ਰੈੱਚ ਮਾਰਕ ਘਟਾ ਦੇਵੇਗਾ।
ਝੁਰੜੀਆਂ ਤੋਂ ਬਚਾਅ
ਝੁਰੜੀਆਂ ਤੁਹਾਨੂੰ ਸਮੇਂ ਤੋਂ ਪਹਿਲਾਂ ਬੁੱਢਾ ਕਰ ਦਿੰਦੀਆਂ ਹਨ ਇਸ ਤੋਂ ਬਚਣ ਲਈ ਰੋਜ਼ਾਨਾ ਐਲੋਵੇਰਾ ਜੈੱਲ ਨਾਲ ਮਾਲਿਸ਼ ਕਰੋ। ਇਹ ਚਮੜੀ ਨੂੰ ਅੰਦਰੋਂ ਮੋਇਸਚਰਾਈਜ਼ ਕਰਦਾ ਹੈ। ਇਸ ਦਾ ਰਸ ਸਕਿੱਨ ਨੂੰ ਟਾਈਟ ਬਣਾਉਂਦਾ ਹੈ ਤੇ ਇਸ ਵਿਚ ਮੌਜੂਦ ਵਿਟਾਮਿਨ ਸੀ ਤੇ ਈ ਕਾਰਨ ਚਮੜੀ ਹਾਈਡ੍ਰੇਟ ਵੀ ਬਣੀ ਰਹਿੰਦੀ ਹੈ।
ਦਿਲ ਦੀਆਂ ਬਿਮਾਰੀਆਂ 'ਚ ਫਾਇਦੇਮੰਦ
ਐਲੋਵੇਰਾ ਸਰੀਰ 'ਚ ਖ਼ੂਨ ਦੀ ਮਾਤਰਾ ਵਧਾਉਂਦਾ ਹੈ ਤੇ ਨਾਲ ਹੀ ਖ਼ੂਨ ਦੇ ਪ੍ਰਵਾਰ ਨੂੰ ਵੀ ਸੁਚਾਰੂ ਬਣਾਈ ਰੱਖਣ 'ਚ ਮਦਦ ਕਰਦਾ ਹੈ। ਐਲੋਵੇਰਾ ਹਾਈ ਬਲੱਡ ਪ੍ਰੈਸ਼ਰ ਨਾਰਮਲ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰ ਘੱਟ ਹੁੰਦਾ ਹੈ।
ਵਾਲ਼ਾਂ ਦੀਆਂ ਸਮੱਸਿਆਵਾਂ 'ਚ ਫਾਇਦੇਮੰਦ
ਵਾਲ਼ਾਂ ਲਈ ਐਲੋਵੇਰਾ ਚਮਤਕਾਰੀ ਰੂਪ 'ਚ ਅਸਰ ਦਿਖਾਉਂਦਾ ਹੈ। ਵਾਲ਼ਾਂ ਸਬੰਧੀ ਜਿੰਨੀਆਂ ਵੀ ਸਮੱਸਿਆਵਾਂ ਹਨ ਐਲੋਵੇਰਾ ਦੇ ਅਸਰ ਨਾਲ ਦੂਰ ਹੋ ਜਾਂਦੀਆਂ ਹਨ। ਜਿਵੇਂ ਵਾਲ਼ਾਂ ਦਾ ਡਿੱਗਣਾ, ਰੁੱਖੇ ਵਾਲ਼, ਵਾਲ਼ਾਂ 'ਚ ਡੈਂਡਰਫ ਆਦਿ। ਹਫ਼ਤੇ 'ਚ ਦੋ ਵਾਰ ਸ਼ੈਂਪੂ ਕਰਨ ਤੋਂ ਪਹਿਲਾਂ ਚਮੇਲੀ, ਜੋਜੋਵਾ ਜਾਂ ਨਾਰੀਅਲ ਤੇਲ 'ਚ ਐਲੋਵੇਰਾ ਦਾ ਇਹ ਰਸ ਮਿਲਾ ਕੇ ਚੰਗੀ ਤਰ੍ਹਾਂ ਆਪਣੇ ਵਾਲ਼ਾਂ 'ਚ ਲਗਾਓ।
ਵਧਾਏ ਚਮੜੀ ਦੀ ਚਮਕ
ਐਲੋਵੇਰਾ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਦੀ ਅੰਦਰੋਂ ਸਫ਼ਾਈ ਕਰਦਾ ਹੈ। ਇਸ ਨਾਲ ਚਮੜੀ 'ਚ ਚਮਕ ਆਉਂਦੀ ਹੈ ਤੇ ਦਾਗ਼-ਧੱਬੇ ਵੀ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਐਲੋਵੇਰਾ ਦੀ ਜੈੱਲ ਨੂੰ ਚਮੜੀ 'ਤੇ ਲਾਉਣ ਨਾਲ ਐਗਜ਼ੀਮਾ, ਪਿਪੰਲ ਤੇ ਸਿਰੋਸਿਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਸਿਹਤਮੰਦ ਤੇ ਚੰਗੇ ਦੰਦ
ਐਲੋਵੇਰਾ, ਮੂੰਹ ਤੇ ਮਸੂੜਿਆਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਮਸੂੜਿਆਂ ਦੀ ਤਕਲੀਫ਼ ਤੇ ਬਲੱਡ ਆਉਣਾ ਬੰਦ ਹੁੰਦਾ ਹੈ। ਨਾਲ ਹੀ ਮੂੰਹ 'ਚ ਅਲਸਰ ਦੀ ਬਿਮਾਰੀ ਵੀ ਠੀਕ ਹੁੰਦੀ ਹੈ। ਇਸਨਾਲ ਤੁਸੀਂ ਆਪਣੇ ਦੰਦਾਂ ਦੇ ਡਾਕਟਰ ਦੇ ਰੂਪ 'ਚ ਵੀ ਅਪਣਾ ਸਕਦੇ ਹੋ।