Green Peas Side Effects : ਹਰੇ ਮਟਰ ਜ਼ਿਆਦਾਤਰ ਲੋਕਾਂ ਦੇ ਪਸੰਦੀਦਾ ਹੁੰਦੇ ਹਨ। ਇਸ ਦੀ ਵਰਤੋਂ ਸਬਜ਼ੀ ਤੋਂ ਲੈ ਕੇ ਛੋਲੇ, ਪੁਰੀ, ਪਰਾਠੇ ਤੱਕ ਕਈ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਅਸੀਂ ਹਰੇ ਮਟਰ ਦੇ ਫਾਇਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਜੋ ਸਵਾਦ ਵਿਚ ਬਹੁਤ ਵਧੀਆ ਹੁੰਦੇ ਹਨ, ਪਰ ਕੀ ਤੁਸੀਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਦੇ ਹੋ? ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ ਐਸੀਡਿਟੀ, ਬਲੋਟਿੰਗ, ਗੈਸ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਵਧ ਸਕਦੀਆਂ ਹਨ।

ਹਰੇ ਮਟਰਾਂ ਦੇ ਨੁਕਸਾਨ

ਐਸੀਡਿਟੀ : ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਹਰੇ ਮਟਰ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੁੰਦੇ। ਇਸ ਕਾਰਨ ਛਾਤੀ ਵਿਚ ਜਲਣ ਤੇ ਖੱਟੇ ਡਕਾਰ ਆਉਂਦੇ ਰਹਿੰਦੇ ਹਨ।

ਗੁਰਦੇ ਦੀ ਸਮੱਸਿਆ : ਜੇਕਰ ਤੁਸੀਂ ਕਿਡਨੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਵੀ ਹਰੇ ਮਟਰ ਦਾ ਸੇਵਨ ਨਾ ਕਰੋ ਕਿਉਂਕਿ ਇਸ 'ਚ ਪ੍ਰੋਟੀਨ ਹੁੰਦਾ ਹੈ, ਜਿਸ ਕਾਰਨ ਕਿਡਨੀ ਫੰਕਸ਼ਨ 'ਚ ਸਮੱਸਿਆ ਹੁੰਦੀ ਹੈ। ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ।

ਫੈਟ ਵਧਣਾ : ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਹਰੇ ਮਟਰਾਂ ਨੂੰ ਆਪਣੀ ਡਾਈਟ 'ਚੋਂ ਕੱਢ ਦਿਓ ਕਿਉਂਕਿ ਇਨ੍ਹਾਂ ਵੀਚ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਹੁੰਦੇ ਹਨ, ਜੋ ਚਰਬੀ ਵਧਾਉਂਦੇ ਹਨ।

ਹਾਈ ਯੂਰਿਕ ਐਸਿਡ : ਜੇਕਰ ਤੁਹਾਡਾ ਯੂਰਿਕ ਐਸਿਡ ਹਾਈ ਹੈ ਤਾਂ ਵੀ ਤੁਹਾਨੂੰ ਹਰੇ ਮਟਰਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਵਿੱਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਡੀ ਤੇ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਯੂਰਿਕ ਐਸਿਡ ਨੂੰ ਟ੍ਰਿਗਰ ਕਰ ਸਕਦੀ ਹੈ।

ਪੇਟ ਫੁੱਲਣਾ : ਬਹੁਤ ਜ਼ਿਆਦਾ ਹਰੇ ਮਟਰ ਖਾਣ ਨਾਲ ਪੇਟ ਫੁੱਲ ਸਕਦਾ ਹੈ। ਕਿਉਂਕਿ ਇਸ 'ਚ ਐਂਟੀ ਨਿਊਟ੍ਰੈਂਟ ਵਾਲੇ ਤੱਤ ਫਾਈਟਿਕ ਐਸਿਡ ਤੇ ਲੈਕਟਿਨ ਪਾਏ ਜਾਂਦੇ ਹਨ। ਜੋ ਪਾਚਨ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਨੁਕਸਾਨਦੇਹ ਹੈ। ਸਿਹਤਮੰਦ ਲੋਕਾਂ ਨੂੰ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ।

Posted By: Seema Anand