Ginger Tea Side Effects : ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਗਰਮੀਆਂ 'ਚ ਇਸ ਦੀ ਜ਼ਿਆਦਾ ਮਾਤਰਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਗਰਮੀਆਂ 'ਚ ਅਦਰਕ ਦੀ ਚਾਹ ਪੀਣ ਦੇ ਨੁਕਸਾਨ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Ginger Tea Side Effects : ਸਵੇਰੇ-ਸਵੇਰੇ ਚਾਹ ਦਾ ਇਕ ਪਿਆਲਾ ਪੂਰਾ ਦਿਨ ਬਣਾ ਦਿੰਦਾ ਹੈ। ਥਕਾਵਟ ਹੋਵੇ, ਤਣਾਅ ਹੋਵੇ ਜਾਂ ਊਰਜਾ ਦੀ ਕਮੀ ਮਹਿਸੂਸ ਹੋਵੇ, ਚਾਹ ਪੀਣ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਜੇਕਰ ਤੁਹਾਨੂੰ ਅਦਰਕ ਵਾਲੀ ਚਾਹ ਮਿਲ ਜਾਵੇ ਤਾਂ ਫਿਰ ਕੀ ਕਹਿਣੇ। ਅਦਰਕ ਦੀ ਥੋੜ੍ਹੀ ਜਿਹੀ ਮਾਤਰਾ ਚਾਹ ਦੇ ਸਵਾਦ ਤੇ ਫਾਇਦੇ ਨੂੰ ਵਧਾਉਂਦੀ ਹੈ ਪਰ ਜੇਕਰ ਤੁਸੀਂ ਅਦਰਕ ਦੀ ਚਾਹ ਸਵੇਰੇ, ਦੁਪਹਿਰ, ਸ਼ਾਮ ਤੇ ਰਾਤ ਨੂੰ ਵੀ ਪੀਂਦੇ ਹੋ ਤਾਂ ਇਹ ਸਿਹਤ ਨੂੰ ਫਾਇਦਾ ਨਹੀਂ, ਨੁਕਸਾਨ ਪਹੁੰਚਾ ਸਕਦੀ ਹੈ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਗਰਮੀਆਂ 'ਚ ਇਸ ਦੀ ਜ਼ਿਆਦਾ ਮਾਤਰਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਗਰਮੀਆਂ 'ਚ ਅਦਰਕ ਦੀ ਚਾਹ ਪੀਣ ਦੇ ਨੁਕਸਾਨ।
ਅਦਰਕ 'ਚ ਜਿੰਜੇਰੋਲ ਨਾਂ ਦਾ ਤੱਤ ਹੁੰਦਾ ਹੈ, ਜੋ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਪੇਟ 'ਚ ਐਸਿਡ ਪੈਦਾ ਕਰਨ ਦਾ ਕੰਮ ਕਰਦੀ ਹੈ ਜੋ ਜਲਣ ਦੀ ਵਜ੍ਹਾ ਬਣ ਸਕਦੀ ਹੈ।
ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਅਦਰਕ ਦੀ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਕਾਰਨ ਸਰੀਰ 'ਚ ਊਰਜਾ ਮਹਿਸੂਸ ਹੋਣ ਦੀ ਬਜਾਏ ਚੱਕਰ ਆਉਣੇ ਤੇ ਕਮਜ਼ੋਰੀ ਦੀ ਸ਼ਿਕਾਇਤ ਹੋ ਸਕਦੀ ਹੈ, ਉਥੇ ਹੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅਦਰਕ ਦੀ ਚਾਹ ਫਾਇਦੇਮੰਦ ਮੰਨੀ ਜਾਂਦੀ ਹੈ।
ਅਦਰਕ ਦੀ ਚਾਹ ਇਨਸੌਮਨੀਆ ਤੋਂ ਪੀੜਤ ਲੋਕਾਂ ਲਈ ਵੀ ਨੁਕਸਾਨਦੇਹ ਹੈ। ਜ਼ਿਆਦਾ ਅਦਰਕ ਵਾਲੀ ਚਾਹ ਪੀਣ ਨਾਲ ਨੀਂਦ ਖਰਾਬ ਹੋ ਸਕਦੀ ਹੈ। ਨੀਂਦ ਦੀ ਘਾਟ ਪਾਚਨ ਦੇ ਨਾਲ-ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪਾਉਂਦੀ ਹੈ।
ਅਦਰਕ ਦੀ ਜ਼ਿਆਦਾ ਚਾਹ ਪੀਣ ਨਾਲ ਦਸਤ ਵੀ ਲਗ ਸਕਦੇ ਹਨ। ਦਸਤ ਸਰੀਰ ਨੂੰ ਕਮਜ਼ੋਰ ਬਣਾ ਦਿੰਦੇ ਹਨ ਤੇ ਗਰਮੀਆਂ 'ਚ ਦਸਤ ਦੀ ਸਮੱਸਿਆ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ।
ਖੂਨ ਰਿਸਾਅ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਵੀ ਅਦਰਕ ਨੂੰ ਸੰਜਮ 'ਚ ਵਰਤਣਾ ਚਾਹੀਦਾ ਹੈ, ਕਿਉਂਕਿ ਇਹ ਖੂਨ ਵਹਿਣ ਦੇ ਜੋਖ਼ਮ ਨੂੰ ਵਧਾ ਸਕਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਪਹਿਲਾਂ ਹੀ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ।
Disclaimer : ਲੇਖ 'ਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।