Fruits for Summer : ਇਸ ਮੌਸਮ ਵਿਚ ਕਈ ਤਰ੍ਹਾਂ ਦੇ ਫਲ ਵੀ ਮਿਲਦੇ ਹਨ। ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ 'ਚ ਪਾਣੀ ਦੀ ਪੂਰਤੀ ਹੋ ਸਕਦੀ ਹੈ, ਨਾਲ ਹੀ ਇਹ ਗਰਮੀਆਂ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ 'ਚ ਵੀ ਮਦਦ ਮਿਲਦੀ ਹੈ। ਇਸ ਮੌਸਮ 'ਚ ਥਕਾਵਟ ਤੇ ਸੁਸਤੀ ਵੀ ਮਹਿਸੂਸ ਹੁੰਦੀ ਹੈ ਪਰ ਇਨ੍ਹਾਂ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਕੇ ਤੁਸੀਂ ਊਰਜਾਵਾਨ ਰਹਿ ਸਕਦੇ ਹੋ।

Fruits for Summer : ਗਰਮੀਆਂ ਦੇ ਮੌਸਮ 'ਚ ਸਰੀਰ ਵਿਚ ਪਾਣੀ ਦੀ ਕਮੀ ਇਕ ਆਮ ਸਮੱਸਿਆ ਹੈ ਪਰ ਇਸ ਮੌਸਮ ਵਿਚ ਕਈ ਤਰ੍ਹਾਂ ਦੇ ਫਲ ਵੀ ਮਿਲਦੇ ਹਨ। ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ 'ਚ ਪਾਣੀ ਦੀ ਪੂਰਤੀ ਹੋ ਸਕਦੀ ਹੈ, ਨਾਲ ਹੀ ਇਹ ਗਰਮੀਆਂ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ 'ਚ ਵੀ ਮਦਦ ਮਿਲਦੀ ਹੈ। ਇਸ ਮੌਸਮ 'ਚ ਥਕਾਵਟ ਤੇ ਸੁਸਤੀ ਵੀ ਮਹਿਸੂਸ ਹੁੰਦੀ ਹੈ ਪਰ ਇਨ੍ਹਾਂ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਕੇ ਤੁਸੀਂ ਊਰਜਾਵਾਨ ਰਹਿ ਸਕਦੇ ਹੋ। ਆਓ ਜਾਣਦੇ ਹਾਂ ਗਰਮੀਆਂ 'ਚ ਕਿਹੜੇ ਫਲਾਂ ਦਾ ਸੇਵਨ ਕਰਨਾ ਫਾਇਦੇਮੰਦ ਹੋਵੇਗਾ।
ਅਨਾਨਾਸ
ਅਨਾਨਾਸ ਇਕ ਖੱਟਾ-ਮਿੱਠਾ ਤੇ ਰਸੀਲਾ ਫਲ ਹੈ। ਇਸ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ 'ਚ ਮਦਦਗਾਰ ਸਾਬਿਤ ਹੁੰਦਾ ਹੈ, ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਫਲ ਵਿੱਚ ਮੌਜੂਦ ਗੁਣ ਹੱਡੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਹ ਫਾਈਬਰ ਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਲਈ ਮਦਦਗਾਰ ਹੈ। ਇਸ ਲਈ ਗਰਮੀਆਂ 'ਚ ਸਿਹਤਮੰਦ ਰਹਿਣ ਲਈ ਅਨਾਨਾਸ ਦਾ ਸੇਵਨ ਜ਼ਰੂਰ ਕਰੋ।
ਤਰਬੂਜ
ਗਰਮ ਹਵਾਵਾਂ ਨੂੰ ਮਾਤ ਦੇਣ ਲਈ ਤਰਬੂਜ ਦਾ ਸੇਵਨ ਬਹੁਤ ਜ਼ਰੂਰੀ ਹੈ। ਇਹ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਪਾਣੀ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫਾਈਬਰ, ਪੋਟਾਸ਼ੀਅਮ, ਆਇਰਨ ਤੇ ਹੋਰ ਕਈ ਤੱਤਾਂ ਨਾਲ ਭਰਪੂਰ ਹੁੰਦਾ ਹੈ। ਤਰਬੂਜ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੁੰਦੀ ਹੈ ਅਤੇ ਪੇਟ 'ਚ ਠੰਡਕ ਬਣੀ ਰਹਿੰਦੀ ਹੈ।
ਅੰਬ
ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਲੋਕ ਫਲਾਂ ਦੇ ਰਾਜੇ ਅੰਬ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ। ਇਹ ਫਲ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਵਰਤਿਆ ਜਾਂਦਾ ਹੈ। ਮੈਂਗੋ ਸ਼ੇਕ ਤੇ ਖੱਟੀ-ਮਿੱਠੀ ਚਟਨੀ ਤੋਂ ਲੈ ਕੇ ਸਲਾਦ ਵੀ ਬਣਾਏ ਜਾਂਦੇ ਹਨ। ਇਸ ਫਲ ਵਿਚ ਫਾਈਬਰ, ਵਿਟਾਮਿਨ-ਏ, ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਕਾਪਰ ਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਮੌਸਮ 'ਚ ਅੰਬ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਨਾਰਮਲ ਕੀਤਾ ਜਾ ਸਕਦਾ ਹੈ, ਇਹ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੈ।
ਖਰਬੂਜਾ
ਇਹ ਫਲ ਸਿਹਤ ਦਾ ਖਜ਼ਾਨਾ ਹੈ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਦੋਵੇਂ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਖਰਬੂਜੇ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਲਈ ਮਦਦਗਾਰ ਹੁੰਦਾ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਇਹ ਫਲ ਕਈ ਤਰ੍ਹਾਂ ਦੀਆਂ ਮਠਿਆਈਆਂ ਵਿੱਚ ਵੀ ਵਰਤਿਆ ਜਾਂਦਾ ਹੈ।
ਬੇਲ
ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਬੇਲ ਖਾ ਸਕਦੇ ਹੋ ਜਾਂ ਇਸ ਦਾ ਸ਼ਰਬਤ ਵੀ ਪੀ ਸਕਦੇ ਹੋ। ਜੀ ਹਾਂ, ਇਸ ਮੌਸਮ ਵਿਚ ਬੇਲ ਖਾਣ ਦੇ ਬਹੁਤ ਫਾਇਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਹ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੈ। ਇਸ ਫਲ ਵਿੱਚ ਫਾਈਬਰ, ਵਿਟਾਮਿਨ ਅਤੇ ਹੋਰ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਜ਼ਰੂਰੀ ਹਨ।
ਅੰਗੂਰ
ਅੰਗੂਰ ਬਹੁਤ ਹੀ ਸੁਆਦੀ ਫਲ ਹਨ। ਗਰਮੀਆਂ 'ਚ ਇਸ ਦਾ ਸੇਵਨ ਕਰਨ ਦੇ ਕਈ ਸਿਹਤ ਲਾਭ ਹਨ। ਇਹ ਬਾਜ਼ਾਰ ਵਿਚ ਕਈ ਰੰਗਾਂ ਵਿੱਚ ਉਪਲਬਧ ਹਨ। ਇਸ ਫਲ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਇਸਦੀ ਵਰਤੋਂ ਸਨੈਕਸ ਵਿੱਚ ਵੀ ਕੀਤੀ ਜਾਂਦੀ ਹੈ।
ਲੀਚੀ
ਲੀਚੀ ਗਰਮੀਆਂ ਦੇ ਖਾਸ ਫਲਾਂ 'ਚੋਂ ਇਕ ਹੈ। ਇਹ ਬਹੁਤ ਹੀ ਸੁਆਦੀ ਰਸਦਾਰ ਫਲ ਹੈ। ਇਸ ਵਿਚ ਭਰਪੂਰ ਪਾਣੀ ਹੁੰਦਾ ਹੈ। ਲੀਚੀ ਵਿੱਚ ਵਿਟਾਮਿਨ-ਸੀ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਨੂੰ ਪਾਚਨ ਕਿਰਿਆ ਲਈ ਵੀ ਚੰਗਾ ਫਲ ਮੰਨਿਆ ਜਾਂਦਾ ਹੈ।
ਜਾਮੁਨ
ਜਾਮੁਨ ਖਾਣ ਦੇ ਅਣਗਿਣਤ ਫਾਇਦੇ ਹਨ। ਇਹ ਗਰਮੀਆਂ ਵਿਚ ਖਾਧਾ ਜਾਣ ਵਾਲਾ ਇੱਕ ਖਾਸ ਫਲ ਹੈ। ਇਹ ਸਵਾਦ ਦੇ ਨਾਲ-ਨਾਲ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ ਅਤੇ ਆਇਰਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ 'ਚ ਅਨੀਮੀਆ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।