Flax Seeds ਨੂੰ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ 'ਚ ਜ਼ਰੂਰਤ ਤੋਂ ਜ਼ਿਆਦਾ ਸ਼ਾਮਲ ਕਰਦੇ ਹੋ ਤਾਂ ਫਾਇਦੇ ਦੀ ਬਜਾਏ ਕਈ ਵੱਡੇ ਨੁਕਸਾਨ ਹੋ ਸਕਦੇ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Flax Seeds Side Effects: ਪੋਸ਼ਕ ਤੱਤਾਂ ਨਾਲ ਭਰਪੂਰ ਫਲੈਕਸਸੀਡ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਨ੍ਹਾਂ ਬੀਜਾਂ 'ਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਕਾਪਰ, ਮੈਂਗਨੀਜ਼ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਬੀਜ ਭਾਰ ਘਟਾਉਣ ਲਈ ਸਭ ਤੋਂ ਵੱਧ ਮਸ਼ਹੂਰ ਹਨ।
ਹਾਲਾਂਕਿ ਇਨ੍ਹਾਂ ਬੀਜਾਂ ਨੂੰ ਖਾਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਜੇਕਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ 'ਚ ਜ਼ਰੂਰਤ ਤੋਂ ਜ਼ਿਆਦਾ ਸ਼ਾਮਲ ਕਰਦੇ ਹੋ ਤਾਂ ਫਾਇਦੇ ਦੀ ਬਜਾਏ ਕਈ ਵੱਡੇ ਨੁਕਸਾਨ ਹੋ ਸਕਦੇ ਹਨ।
ਹੋ ਸਕਦੀ ਹੈ ਐਲਰਜੀ
ਬਹੁਤ ਸਾਰੇ ਲੋਕਾਂ ਨੂੰ ਫਲੈਕਸ ਦੇ ਬੀਜਾਂ ਤੇ ਤੇਲ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ ਤੇ ਤੁਹਾਨੂੰ ਖੁਜਲੀ, ਸੋਜ, ਲਾਲੀ ਆਦਿ ਵਰਗੀਆਂ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ ਤਾਂ ਤੁਹਾਨੂੰ ਇਨ੍ਹਾਂ ਬੀਜਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ।
ਲੂਜ਼ ਮੋਸ਼ਨ ਦੀ ਸਮੱਸਿਆ
ਜੇਕਰ ਤੁਸੀਂ ਬਹੁਤ ਜ਼ਿਆਦਾ ਫਲੈਕਸ ਬੀਜ ਖਾਂਦੇ ਹੋ ਤਾਂ ਇਸ ਨਾਲ ਲੂਜ਼ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ, ਪਰ ਜੇਕਰ ਤੁਸੀਂ ਇਸ ਨੂੰ ਸੀਮਤ ਮਾਤਰਾ 'ਚ ਖਾਂਦੇ ਹੋ ਤਾਂ ਤੁਹਾਨੂੰ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਪੇਟ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਅਲਸੀ ਦੇ ਬੀਜ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਗਰਭ ਅਵਸਥਾ ਦੌਰਾਨ ਅਸੁਰੱਖਿਅਤ
ਅਲਸੀ ਦੇ ਬੀਜਾਂ 'ਚ ਮੌਜੂਦ ਐਸਟ੍ਰੋਜਨ ਗਰਭਵਤੀ ਔਰਤਾਂ ਲਈ ਨੁਕਸਾਨਦੇਹ ਹੈ। ਇਹ ਬੱਚੇ ਤੇ ਮਾਂ ਦੋਵਾਂ ਨੂੰ ਖਤਰੇ 'ਚ ਪਾ ਸਕਦਾ ਹੈ। ਜੇਕਰ ਤੁਸੀਂ ਮਾਂ ਬਣਨ ਜਾ ਰਹੇ ਹੋ ਤਾਂ ਮਾਹਿਰ ਦੀ ਸਲਾਹ ਤੋਂ ਬਿਨਾਂ ਫਲੈਕਸ ਦੇ ਬੀਜ ਨਾ ਖਾਓ।
ਅੰਤੜੀਆਂ 'ਚ ਸਮੱਸਿਆਵਾਂ
ਫਲੈਕਸ ਦੇ ਬੀਜਾਂ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਪਦਾਰਥ ਨਾਲ ਖਾਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਬਿਨਾਂ ਕਿਸੇ ਤਰਲ ਦੇ ਖਾਂਦੇ ਹੋ ਤਾਂ ਤੁਹਾਨੂੰ ਅੰਤੜੀਆਂ ਵਿਚ ਬਲਾਕੇਜ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਨਾ ਕਰੋ।
ਸਰੀਰ 'ਚ ਵਧ ਸਕਦੀ ਹੈ ਸੋਜ
ਅਲਸੀ ਦੇ ਬੀਜਾਂ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਸੋਜ ਨੂੰ ਘਟਾਉਣ 'ਚ ਮਦਦ ਕਰਦਾ ਹੈ ਪਰ ਖੋਜ ਮੁਤਾਬਕ ਜੇਕਰ ਫਲੈਕਸ ਦੇ ਬੀਜ ਜ਼ਿਆਦਾ ਮਾਤਰਾ 'ਚ ਖਾਏ ਜਾਣ ਤਾਂ ਇਹ ਸਰੀਰ 'ਚ ਸੋਜ ਵਧਾ ਸਕਦੇ ਹਨ।
Disclaimer:ਲੇਖ ਵਿੱਚ ਦਰਸਾਈ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ ਅਤੇ ਇਸ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।