Estrogen ਫੀਲ ਗੁਡ ਹਾਰਮੋਨ ਸੈਰੋਟੋਨਿਨ ਤੇ ਡੋਪਾਮਿਨ ਦੀ ਫੰਕਸ਼ਨਿੰਗ ਨੂੰ ਹੱਲਾਸ਼ੇਰੀ ਦਿੰਦਾ ਹੈ। ਇਹ ਐਂਡੋਫਿਰਨ ਦੀ ਪ੍ਰੋਡਕਸ਼ਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਮੀਨੋਪੌਜ 'ਚ ਹੋਣ ਵਾਲੇ ਮੂਡ ਸਵਿੰਗ ਤੇ ਬ੍ਰੇਨ ਫੌਗ 'ਚ ਐਸਟ੍ਰੋਜਨ ਹਿੱਸੇਦਾਰ ਹੁੰਦਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਐਸਟ੍ਰੋਜਨ ਹਾਰਮੋਨ ਇਕ ਸੈਕਸ ਹਾਰਮੋਨ ਹੈ ਜੋ ਔਰਤਾਂ 'ਚ ਪਾਇਆ ਜਾਂਦਾ ਹੈ। ਪੀਰੀਅਡਸ ਦੌਰਾਨ ਐਸਟ੍ਰੋਜਨ ਐਂਬਰੀਓ ਦੇ ਫਰਟੀਲਾਈਜੇਸ਼ਨ, ਇੰਪਲਾਂਟੇਸ਼ਨ ਤੇ ਨਿਊਟ੍ਰੀਸ਼ਨ ਲਈ ਮਾਹੌਲ ਤਿਆਰ ਕਰਦਾ ਹੈ। ਐਸਟ੍ਰੋਜਨ ਐੱਗ ਫੌਲਿਕਲ ਦੇ ਵਿਕਾਸ ਨੂੰ ਹੱਲਾਸ਼ੇਰੀ ਦਿੰਦਾ ਹੈ, ਇਹ ਵਜਾਈਨਾ ਦੇ ਵਿਕਾਸ ਦੇ ਨਾਲ ਇਸ ਦੀ ਐਸੀਡਿਟੀ ਵਧਾਉਂਦਾ ਹੈ ਤੇ ਇਸ ਨੂੰ ਲੁਬਰੀਕੇਟ ਕਰਦਾ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਐਸਟ੍ਰੋਜਨ ਇਕ ਔਰਤ ਲਈ ਕਈ ਮਾਅਨਿਆਂ 'ਚ ਜ਼ਰੂਰੀ ਹੈ।
ਅਜਿਹੀ ਸਥਿਤੀ 'ਚ ਐਸਟ੍ਰੋਜਨ ਦੀ ਘਾਟ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਨ੍ਹਾਂ ਦੀ ਮੁੱਖ ਸਮੱਸਿਆ ਮੂਡ ਸਵਿੰਗ ਤੇ ਡਿਪ੍ਰੈਸ਼ਨ ਹੁੰਦੀ ਹੈ। ਐਸਟ੍ਰੋਜਨ ਫੀਲ ਗੁਡ ਹਾਰਮੋਨ ਸੈਰੋਟੋਨਿਨ ਤੇ ਡੋਪਾਮਿਨ ਦੀ ਫੰਕਸ਼ਨਿੰਗ ਨੂੰ ਹੱਲਾਸ਼ੇਰੀ ਦਿੰਦਾ ਹੈ। ਇਹ ਐਂਡੋਫਿਰਨ ਦੀ ਪ੍ਰੋਡਕਸ਼ਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਲਈ ਮੀਨੋਪੌਜ 'ਚ ਹੋਣ ਵਾਲੇ ਮੂਡ ਸਵਿੰਗ ਤੇ ਬ੍ਰੇਨ ਫੌਗ 'ਚ ਐਸਟ੍ਰੋਜਨ ਹਿੱਸੇਦਾਰ ਹੁੰਦਾ ਹੈ।
ਪੋਸਟਪਾਰਟਮ ਯਾਨੀ ਬੱਚੇ ਦੇ ਜਨਮ ਤੋਂ ਬਾਅਦ ਵੀ ਸਰੀਰ 'ਚ ਐਸਟ੍ਰੋਜਨ ਹਾਰਮੋਨ ਦਾ ਲੈਵਲ ਘੱਟ ਜਾਂਦਾ ਹੈ। ਇਸ ਨਾਲ ਮੂਡ ਹਰ ਵੇਲੇ ਖਰਾਬ ਜਿਹਾ ਲਗਦਾ ਹੈ, ਹੋਪਲੈੱਸ ਮਹਿਸੂਸ ਹੁੰਦਾ ਹੈ ਤੇ ਡਿਪ੍ਰੈਸ਼ਨ ਦੀ ਕੰਡੀਸ਼ਨ ਵੀ ਆ ਸਕਦੀ ਹੈ ਜਿਸ ਨੂੰ ਪੋਸਟਪਾਰਟਮ ਡਿਪ੍ਰੈਸ਼ਨ ਵੀ ਕਹਿੰਦੇ ਹਨ। ਐਸਟ੍ਰੋਜਨ ਲੈਵਲ ਦੇ ਅੰਸਤੁਲਨ ਨਾਲ ਨੀਂਦ ਦੀ ਵੀ ਦਿੱਕਤ ਹੁੰਦੀ ਹੈ ਤੇ ਸੌਂਦੇ ਸਮੇਂ ਬੇਚੈਨੀ ਮਹਿਸੂਸ ਹੁੰਦੀ ਹੈ।
ਇਸ ਤੋਂ ਇਲਾਵਾ ਐਸਟ੍ਰੋਜਨ ਦੀ ਘਾਟ ਹੋਣ 'ਤੇ ਵੇਟ ਗੇਨ, ਫਾਈਬ੍ਰਾਇਡ ਜਾਂ ਸਿਸਟਮ ਦਾ ਵਧਣਾ, ਬ੍ਰੈਸਟ 'ਚ ਦਰਦ, ਲੋ ਲਿਬਿਡੋ ਵਰਗੇ ਲੱਛਣ ਵੀ ਨਜ਼ਰ ਆ ਸਕਦੇ ਹਨ। ਅਜਿਹੇ ਵਿਚ ਐਸਟ੍ਰੋਜਨ ਲੈਵਲ ਨੂੰ ਸੰਤੁਲਿਤ ਰੱਖਣ ਲਈ ਢੁਕਵੇਂ ਕਦਮ ਉਠਾਉਣੇ ਚਾਹੁੰਦੇ ਹਨ।
ਇਸ ਦੇ ਲਈ ਸਭ ਤੋਂ ਪਹਿਲਾਂ ਟੈਸਟ ਕਰਵਾਉਣਾ ਜ਼ਰੂਰੀ ਹੈ। ਇਸ ਗੱਲ ਦਾ ਪਤਾ ਲਾਉਣਾ ਜ਼ਰੂਰੀ ਹੈ ਕਿ ਸਰੀਰ ਵਿਚ ਐਸਟ੍ਰੋਜਨ ਲੈਵਲ ਹਾਈ ਜਾਂ ਲੋਅ ਹੈ ਜਾਂ ਫਿਰ ਪ੍ਰੋਜੈਸਟ੍ਰਾਨ ਹਾਰਮੋਨ ਦਾ ਲੈਵਲ ਅੰਸਤੁਲਿਤ ਹੈ।
ਥਾਇਰਾਈਡ ਚੈੱਕਅਪ ਕਰਵਾਓ ਕਿਉਂਕਿ ਇਹ ਵੀ ਹਾਈ ਐਸਟ੍ਰੋਜਨ ਲੈਵਲ ਲਈ ਜ਼ਿੰਮੇਵਾਰ ਹੁੰਦਾ ਹੈ।
ਲੱਛਣਾਂ ਅਨੁਸਾਰ ਹੋਰ ਚੈਕਅਪ ਵੀ ਕਰਾਓ ਤਾਂ ਜੋ ਸਹੀ ਸਿੱਟੇ 'ਤੇ ਪਹੁੰਚਣ ਵਿਚ ਆਸਾਨੀ ਹੋਵੇ।
ਐਸਟ੍ਰੋਜਨ ਬੈਲੇਂਸਿੰਗ ਫੂਡਜ਼ ਨੂੰ ਖਾਣੇ 'ਚ ਸ਼ਾਮਲ ਕਰੋ ਜੋ ਐਸਟ੍ਰੋਜਨ ਲੈਵਲ ਨੂੰ ਸੰਤੁਲਿਤਨ ਕਰਨ ਜਿਵੇਂ ਕਿ ਅਲਸੀ ਦੇ ਬੀਜ, ਕਰੂਸੀਫਾਇਰਸ ਸਬਜ਼ੀਆਂ, ਸਪਰਾਊਟਸ, ਪਿਸਤਾ, ਟੋਫੂ ਆਦਿ।
ਸ਼ੂਗਰ, ਰਿਫਾਈਨਡ ਅਨਾਜ ਜਾਂ ਤੇਲ, ਪ੍ਰੋਸੈੱਸਡ ਫੈਟੀ ਫੂਟਜ਼, ਅਲਟਰਾ ਪ੍ਰੋਸੈੱਸਡ ਫੂਡਜ਼ ਤੇ ਸ਼ਰਾਬ ਤੋਂ ਦੂਰੀ ਬਣਾਓ।
ਆਪਣੇ ਤਣਾਅ ਨੂੰ ਮੈਨੇਜ ਕਰਨ ਲਈ ਮੈਡੀਟੇਸ਼ਨ ਤੇ ਨਿਯਮਤ ਰੂਪ 'ਚ ਐਕਸਰਸਾਈਜ਼ ਦਾ ਸਹਾਰਾ ਲਓ।
ਲਿਵਲ ਡਿਟੌਕਸ 'ਤੇ ਫੋਕਸ ਕਰੋ।
ਹਾਈ ਫਾਈਬਰ ਡਾਈਟ ਲਓ, ਜਿਸ ਨਾਲ ਨਿਯਮਤ ਰੂਪ 'ਚ ਪੇਟ ਸਾਫ਼ ਹੋਵੇ।