ਜੇ ਤੁਸੀਂ ਹੁਣ ਤਕ ਇਨ੍ਹਾਂ ਨੂੰ ਸਿਰਫ਼ ਇਕ 'ਟਾਈਮ-ਪਾਸ ਸਨੈਕ' ਸਮਝਿਆ ਹੈ ਤਾਂ ਹੁਣ ਆਪਣੀ ਸੋਚ ਬਦਲ ਲਓ। ਹਰ ਰੋਜ਼ ਸਿਰਫ਼ ਇਕ ਮੁੱਠੀ ਬੀਜ ਖਾਣ ਦੀ ਆਦਤ ਬਣਾਓ, ਅਤੇ ਕੁਝ ਹੀ ਹਫ਼ਤਿਆਂ 'ਚ ਤੁਸੀਂ ਆਪਣੇ ਸਰੀਰ ਵਿਚ ਹੈਰਾਨ ਕਰਨ ਵਾਲੇ ਫਾਇਦੇ ਦੇਖੋਗੇ। ਆਓ ਜਾਣੀਏ, ਇਹ ਚਮਤਕਾਰੀ ਬੀਜ ਤੁਹਾਡੇ ਸਿਹਤ ਲਈ 'ਸੁਪਰਹੀਰੋ' ਕਿਵੇਂ ਬਣ ਸਕਦੇ ਹਨ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜ਼ਰਾ ਸੋਚੋ, ਕੀ ਕੋਈ ਛੋਟੀ-ਜਿਹੀ ਚੀਜ਼ ਤੁਹਾਡੇ ਦਿਲ ਨੂੰ ਫੌਲਾਦ ਵਾਂਗ ਮਜ਼ਬੂਤ ਬਣਾ ਸਕਦੀ ਹੈ, ਤੁਹਾਡੇ ਤਣਾਅ ਨੂੰ ਦੂਰ ਕਰ ਸਕਦੀ ਹੈ ਤੇ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾ ਸਕਦੀ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੂਰਜਮੁਖੀ ਦੇ ਬੀਜਾਂ ਦੀ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਹਲਕੇ 'ਚ ਲੈਂਦੇ ਹਨ। ਇਹ ਸਿਰਫ਼ ਖਾਣੇ 'ਚ ਕਰੰਚੀ ਅਤੇ ਮਜ਼ੇਦਾਰ ਨਹੀਂ ਹੁੰਦੇ, ਸਗੋਂ ਪੋਸ਼ਣ ਤੇ ਫਾਇਦਿਆਂ ਦਾ ਖਜ਼ਾਨਾ ਹੁੰਦੇ ਹਨ।
ਜੇ ਤੁਸੀਂ ਹੁਣ ਤਕ ਇਨ੍ਹਾਂ ਨੂੰ ਸਿਰਫ਼ ਇਕ 'ਟਾਈਮ-ਪਾਸ ਸਨੈਕ' ਸਮਝਿਆ ਹੈ ਤਾਂ ਹੁਣ ਆਪਣੀ ਸੋਚ ਬਦਲ ਲਓ। ਹਰ ਰੋਜ਼ ਸਿਰਫ਼ ਇਕ ਮੁੱਠੀ ਬੀਜ ਖਾਣ ਦੀ ਆਦਤ ਬਣਾਓ, ਅਤੇ ਕੁਝ ਹੀ ਹਫ਼ਤਿਆਂ 'ਚ ਤੁਸੀਂ ਆਪਣੇ ਸਰੀਰ ਵਿਚ ਹੈਰਾਨ ਕਰਨ ਵਾਲੇ ਫਾਇਦੇ ਦੇਖੋਗੇ। ਆਓ ਜਾਣੀਏ, ਇਹ ਚਮਤਕਾਰੀ ਬੀਜ ਤੁਹਾਡੇ ਸਿਹਤ ਲਈ 'ਸੁਪਰਹੀਰੋ' ਕਿਵੇਂ ਬਣ ਸਕਦੇ ਹਨ।
ਸੂਰਜਮੁਖੀ ਦੇ ਬੀਜਾਂ 'ਚ ਵਿਟਾਮਿਨ-ਈ ਅਤੇ ਵਧੀਆ ਮਾਤਰਾ 'ਚ ਚੰਗੇ ਫੈਟਸ ਹੁੰਦੇ ਹਨ। ਇਹ ਦੋਵੇਂ ਚੀਜ਼ਾਂ ਤੁਹਾਡੇ ਦਿਲ ਦੀ ਸਿਹਤ ਲਈ ਜਾਦੂ ਵਾਂਗ ਕੰਮ ਕਰਦੀਆਂ ਹਨ। ਇਹ ਖਰਾਬ ਕੋਲੇਸਟਰੋਲ ਨੂੰ ਘਟਾਉਣ 'ਚ ਮਦਦ ਕਰਦੀਆਂ ਹਨ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੀਆਂ ਹਨ, ਜਿਸ ਨਾਲ ਤੁਹਾਡਾ ਦਿਲ ਮਜ਼ਬੂਤ ਬਣਿਆ ਰਹਿੰਦਾ ਹੈ।
ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਤਣਾਅ ਮਹਿਸੂਸ ਕਰਦੇ ਹੋ ਤਾਂ ਇਹ ਬੀਜ ਤੁਹਾਡੇ ਲਈ ਹਨ। ਇਨ੍ਹਾਂ ਵਿਚ ਮੈਗਨੀਸ਼ੀਅਮ ਹੁੰਦਾ ਹੈ ਜੋ ਦਿਮਾਗ ਨੂੰ ਸ਼ਾਂਤ ਰੱਖਣ ਅਤੇ ਨਸਾਂ ਨੂੰ ਛੁੱਟੀ ਦੇਣ 'ਚ ਮਦਦ ਕਰਦਾ ਹੈ। ਹਰ ਰੋਜ਼ ਥੋੜ੍ਹੇ ਬੀਜ ਖਾਣ ਨਾਲ ਤੁਹਾਡਾ ਮੂਡ ਬਿਹਤਰ ਹੁੰਦਾ ਹੈ ਤੇ ਤੁਸੀਂ ਚੰਗੀ ਨੀਂਦ ਲੈ ਸਕਦੇ ਹੋ।
ਸੂਰਜਮੁਖੀ ਦੇ ਬੀਜਾਂ 'ਚ ਪ੍ਰੋਟੀਨ ਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਪ੍ਰੋਟੀਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਬਣਾਉਣ ਤੇ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ ਜਦਕਿ ਕੈਲਸ਼ੀਅਮ ਹੱਡੀਆਂ ਨੂੰ ਤਾਕਤ ਦਿੰਦਾ ਹੈ। ਜਿਮ ਜਾਣ ਵਾਲਿਆਂ ਜਾਂ ਐਕਟਿਵ ਰਹਿਣ ਵਾਲਿਆਂ ਲਈ ਇਹ ਇਕ ਬਿਹਤਰ ਸਨੈਕ ਹੈ।
ਸਿਰਫ਼ ਸਿਹਤ ਹੀ ਨਹੀਂ, ਇਹ ਬੀਜ ਤੁਹਾਡੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਇਨ੍ਹਾਂ ਵਿਚ ਮੌਜੂਦ ਐਂਟੀਆਕਸੀਡੈਂਟਸ ਤੁਹਾਡੇ ਚਿਹਰੇ ਨੂੰ ਜਵਾਨ ਬਣਾਈ ਰੱਖਣ 'ਚ ਮਦਦ ਕਰਦੇ ਹਨ। ਨਾਲ ਹੀ, ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਤੁਹਾਡੇ ਵਾਲ ਘਣੇ ਤੇ ਚਮਕਦਾਰ ਬਣਦੇ ਹਨ।
ਕੀ ਤੁਹਾਨੂੰ ਦੁਪਹਿਰ ਵੇਲੇ ਆਲਸ ਮਹਿਸੂਸ ਹੁੰਦਾ ਹੈ? ਇਕ ਮੁੱਠੀ ਸੂਰਜਮੁਖੀ ਦੇ ਬੀਜ ਤੁਹਾਨੂੰ ਤੁਰੰਤ ਕੁਦਰਤੀ ਊਰਜਾ ਦੇ ਸਕਦੇ ਹਨ। ਇਨ੍ਹਾਂ ਵਿਚ ਮੌਜੂਦ ਵਿਟਾਮਿਨ-ਬੀ ਤੇ ਮਿਨਰਲਸ ਸਰੀਰ ਨੂੰ ਊਰਜਾ ਵਿਚ ਬਦਲਣ 'ਚ ਮਦਦ ਕਰਦੇ ਹਨ, ਜਿਸ ਨਾਲ ਤੁਸੀਂ ਪੂਰਾ ਦਿਨ ਤਾਜ਼ਗੀ ਮਹਿਸੂਸ ਕਰਦੇ ਹੋ।
ਤੁਸੀਂ ਇਨ੍ਹਾਂ ਬੀਜਾਂ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ:
- ਸਵੇਰੇ ਨਾਸ਼ਤੇ 'ਚ : ਦਲੀਆ, ਓਟਸ ਜਾਂ ਦਹੀਂ ਵਿਚ ਮਿਲਾ ਕੇ ਖਾਓ।
- ਸਨੈਕ ਦੇ ਰੂਪ 'ਚ : ਇਨ੍ਹਾਂ ਨੂੰ ਹਲਕਾ ਭੁੰਨ ਕੇ ਸਿੱਧਾ ਖਾਓ।
- ਸਲਾਦ ਵਿੱਚ: ਸਲਾਦ ਦੇ ਉੱਪਰ ਪਾ ਕੇ ਖਾਣ ਨਾਲ ਕਰੰਚ ਆਉਂਦਾ ਹੈ।