ਡਿਪ੍ਰੈਸ਼ਨ ਤੇ ਦਿਲ ਦੀ ਬਿਮਾਰੀ ਦਾ ਹੈ ਡੂੰਘਾ ਸਬੰਧ
ਇਹ ਖੋਜ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਰਨਲ 'ਚ ਛਪੀ ਹੋਈ ਹੈ। ਖੋਜ ਦੇ ਲੇਖਕ ਯੁਸੂਫ਼ ਐੱਮ ਖਾਨ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਸਿਹਤ ਦੇ ਵੱਖ ਵੱਖ ਪਹਿਲੂਆਂ ਨਾਲ ਸਬੰਧਤ ਹਨ।
Publish Date: Tue, 12 Nov 2019 07:06 PM (IST)
Updated Date: Tue, 12 Nov 2019 07:11 PM (IST)
v>
ਇਕ ਨਵੇਂ ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਡਿਪ੍ਰੈਸ਼ਨ ਨਾਲ ਪਰੇਸ਼ਾਨ ਹੈ ਤਾਂ ਉਸ ਵਿਚ ਦਿਲ ਦੀ ਬਿਮਾਰੀ ਜਾਂ ਸਟ੍ਰੋਕ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਖੋਜ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਰਨਲ 'ਚ ਛਪੀ ਹੋਈ ਹੈ। ਖੋਜ ਦੇ ਲੇਖਕ ਯੁਸੂਫ਼ ਐੱਮ ਖਾਨ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਸਿਹਤ ਦੇ ਵੱਖ ਵੱਖ ਪਹਿਲੂਆਂ ਨਾਲ ਸਬੰਧਤ ਹਨ। ਟੈਕਸਾਸ ਦੇ ਡਲਾਸ 'ਚ ਹੈਲਥ ਇੰਫਾਰਮੇਟਿਕਸ ਐਂਡ ਐਨਾਲਿਟਿਕਸ ਫਾਰ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਨੈਸ਼ਨਲ ਡਾਇਰੈਕਟਰ ਖ਼ਾਨ ਨੇ ਕਿਹਾ ਕਿ ਸਾਡੀ ਖੋਜ 'ਚ ਡਿਪ੍ਰਰੈਸ਼ਨ ਦਾ ਸਬੰਧ ਦਿਲ ਦੀ ਬਿਮਾਰੀ ਤੇ ਸਟ੍ਰੋਕ ਨਾਲ ਜੁੜਿਆ ਪਾਇਆ ਗਿਆ ਹੈ। ਖੋਜਕਰਤਾਵਾਂ ਨੇ ਇਸਦੇ ਲਈ 20 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਬਾਲਿਗਾਂ 'ਚ ਡਿਪ੍ਰੈਸ਼ਨ ਤੇ ਦਿਲ ਦੀ ਘੱਟ ਗੰਭੀਰ ਬਿਮਾਰੀਆਂ ਦਾ ਅਧਿਐਨ ਕੀਤਾ।