Deficiency of Zinc : ਸਰੀਰ 'ਚ ਜ਼ਿੰਕ ਦੀ ਘਾਟ ਨਾਲ ਵਧਣਗੀਆਂ ਪਰੇਸ਼ਾਨੀਆਂ, ਇਨ੍ਹਾਂ ਲੱਛਣਾਂ ਨਾਲ ਕਰੋ ਦੀ ਪਛਾਣ
Deficiency of Zinc : ਜ਼ਿੰਕ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਦੇ ਜ਼ਰੀਏ ਡੀਐਨਏ ਬਣਦਾ ਹੈ, ਸੈੱਲ ਵਿਕਸਿਤ ਹੁੰਦੇ ਹਨ ਤੇ ਪ੍ਰੋਟੀਨ ਪੈਦਾ ਹੁੰਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵੀ ਵਧਾਉਂਦਾ ਹੈ। ਇਸ ਦੀ ਕਮੀ ਨਾਲ ਸਰੀਰ 'ਚ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
Publish Date: Fri, 15 Mar 2024 12:54 PM (IST)
Updated Date: Sat, 16 Mar 2024 02:26 PM (IST)
Deficiency of Zinc : ਹੈਲਥ ਡੈਸਕ, ਨਈ ਦੁਨੀਆ : ਸਰੀਰ ਨੂੰ ਸਿਹਤਮੰਦ ਬਣਾਉਣ ਲਈ ਸਾਨੂੰ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਅਜਿਹੇ 'ਚ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਣੇ ਚਾਹੀਦੇ ਹਨ। ਜ਼ਿੰਕ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਦੇ ਜ਼ਰੀਏ ਡੀਐਨਏ ਬਣਦਾ ਹੈ, ਸੈੱਲ ਵਿਕਸਿਤ ਹੁੰਦੇ ਹਨ ਤੇ ਪ੍ਰੋਟੀਨ ਪੈਦਾ ਹੁੰਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵੀ ਵਧਾਉਂਦਾ ਹੈ। ਇਸ ਦੀ ਕਮੀ ਨਾਲ ਸਰੀਰ 'ਚ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਇਸ ਲੇਖ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਜ਼ਿੰਕ ਦੀ ਕਮੀ ਨਾਲ ਸਰੀਰ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਮਜ਼ੋਰ ਇਮਿਊਨਿਟੀ
ਜ਼ਿੰਕ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਇਸ ਦੀ ਕਮੀ ਕਾਰਨ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ 'ਚ ਅਸਮਰਥ ਹੁੰਦਾ ਹੈ। ਵਿਅਕਤੀ ਵਾਰ-ਵਾਰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਪਰੇਸ਼ਾਨ ਰਹਿੰਦਾ ਹੈ। ਸੱਟ ਲੱਗਣ ਤੋਂ ਬਾਅਦ ਜ਼ਖ਼ਮ ਭਰਨ ਵਿੱਚ ਦੇਰੀ ਹੁੰਦੀ ਹੈ।
ਭੁੱਖ ਨਾ ਲੱਗਣਾ
ਸਰੀਰ 'ਚ ਜ਼ਿੰਕ ਦੀ ਕਮੀ ਹੋਣ 'ਤੇ ਭੁੱਖ ਨਹੀਂ ਲੱਗਦੀ। ਜੇਕਰ ਤੁਹਾਨੂੰ ਭੁੱਖ ਨਹੀਂ ਲੱਗ ਰਹੀ ਹੈ ਤਾਂ ਇਸ ਦਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ। ਜ਼ਿੰਕ ਦੀ ਕਮੀ ਪੂਰੀ ਨਾ ਹੋਣ 'ਤੇ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।
ਵਾਲ਼ਾਂ ਦਾ ਝੜਨਾ
ਜ਼ਿੰਕ ਦੀ ਘਾਟ ਨਾਲ ਸਾਡੇ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਵਾਲ ਪਤਲੇ ਹੋ ਜਾਂਦੇ ਹਨ ਤਾਂ ਇਹ ਟੁੱਟਣ ਲੱਗਦੇ ਹਨ। ਅਜਿਹੀ ਸਥਿਤੀ 'ਚ ਜ਼ਿੰਕ ਦਾ ਸੇਵਨ ਕਰ ਕੇ ਵਾਲ਼ਾ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ।
ਸਕਿਨ ਸਬੰਧੀ ਸਮੱਸਿਆਵਾਂ
ਸਰੀਰ 'ਚ ਜ਼ਿੰਕ ਦੀ ਘਾਟ ਨਾਲ ਸਕਿਨ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਖੁਸ਼ਕ ਚਮੜੀ, ਮੁਹਾਸੇ ਅਤੇ ਐਗਜ਼ੀਮਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਸਿਹਤਮੰਦ ਸਕਿਨ ਚਾਹੁੰਦੇ ਹੋ, ਤਾਂ ਜ਼ਿੰਕ ਦੀ ਕਮੀ ਨੂੰ ਪੂਰਾ ਕਰੋ।