Curry Leaves 'ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ-ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕੜ੍ਹੀ ਪੱਤਾ ਸਿਹਤ ਲਈ ਕਿਵੇਂ ਫਾਇਦੇਮੰਦ ਹੈ।

Curry Leaves Benefits : ਕੜ੍ਹੀ ਪੱਤੇ ਵਿਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਇਹ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਸ 'ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ-ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕੜ੍ਹੀ ਪੱਤਾ ਸਿਹਤ ਲਈ ਕਿਵੇਂ ਫਾਇਦੇਮੰਦ ਹੈ।
ਪਾਚਨ ਸਬੰਧੀ ਸਮੱਸਿਆ ਲਈ
ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ, ਕਬਜ਼, ਦਸਤ ਆਦਿ ਤੋਂ ਪਰੇਸ਼ਾਨ ਹੋ ਤਾਂ ਕੜ੍ਹੀ ਪੱਤਾ ਬੇਹੱਦ ਕਾਰਗਰ ਸਾਬਿਤ ਹੋ ਸਕਦਾ ਹੈ। ਇਹ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਨਾਲ-ਨਾਲ ਮੈਟਾਬੋਲਿਜ਼ਮ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਪਾਚਨ ਸ਼ਕਤੀ ਵਧਾਉਣ ਲਈ ਤੁਸੀਂ ਸੁੱਕੀਆਂ ਕੜ੍ਹੀ ਪੱਤੀਆਂ ਨੂੰ ਇਕ ਗਲਾਸ ਲੱਸੀ ਜਾਂ ਦਹੀਂ ਵਿੱਚ ਮਿਲਾ ਕੇ ਖਾ ਸਕਦੇ ਹੋ ਜਾਂ ਤੁਸੀਂ ਖਾਲੀ ਪੇਟ ਕੁਝ ਤਾਜ਼ੇ ਪੱਤੇ ਵੀ ਚਬਾ ਸਕਦੇ ਹੋ।
ਭਾਰ ਘਟਾਉਣ 'ਚ ਮਦਦਗਾਰ
ਬੇਸ਼ੱਕ ਤੁਸੀਂ ਭਾਰ ਘਟਾਉਣ ਲਈ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਇਸ 'ਚ ਮੌਜੂਦ ਕਾਰਬਾਜ਼ੋਲ ਐਲਕਾਲਾਇਡ ਨਾਂ ਦਾ ਤੱਤ ਸਰੀਰ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ 'ਚ ਮਦਦਗਾਰ ਹੁੰਦਾ ਹੈ, ਨਾਲ ਹੀ ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੁੰਦਾ ਹੈ। ਭਾਰ ਘਟਾਉਣ ਦੇ ਸਫ਼ਰ ਵਿਚ ਤੁਸੀਂ ਸਵੇਰੇ ਸੁੱਕੀਆਂ ਕੜ੍ਹੀ ਪੱਤੀਆਂ ਜਾਂ ਤਾਜ਼ੇ ਪੱਤੇ ਵੀ ਖਾ ਸਕਦੇ ਹੋ। ਤੁਸੀਂ ਇਸ ਨੂੰ ਸਲਾਦ 'ਚ ਵੀ ਸ਼ਾਮਲ ਕਰ ਸਕਦੇ ਹੋ।
ਮੂੰਹ ਦੇ ਛਾਲੇ ਦੂਰ ਕਰਨ 'ਚ ਅਸਰਦਾਰ
ਜੇਕਰ ਤੁਸੀਂ ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੜ੍ਹੀ ਪੱਤੇ ਦਾ ਕਾੜ੍ਹਾ ਬਣਾ ਕੇ ਗਰਾਰੇ ਕਰੋ। ਇਸ ਨਾਲ ਤੁਸੀਂ ਛਾਲਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਅੱਖਾਂ ਲਈ ਫਾਇਦੇਮੰਦ
ਕੜ੍ਹੀ ਪੱਤੇ ਵਿਚ ਵਿਟਾਮਿਨ-ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੜ੍ਹੀ ਪੱਤੇ ਦੇ ਸੇਵਨ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ।
ਮੈਮਰੀ ਬੂਸਟਰ
ਕੜ੍ਹੀ ਪੱਤੇ ਯਾਦਦਾਸ਼ਤ ਵਧਾਉਣ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਯਾਦਦਾਸ਼ਤ ਵਿੱਚ ਸੁਧਾਰ ਹੋ ਸਕਦਾ ਹੈ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।