ਕੋਵਿਡ-19 ਪਾਜ਼ੇਟਿਵ ਮਾਤਾ-ਪਿਤਾ ਕਿਵੇਂ ਸੰਭਾਲਣ ਘਰ ’ਚ ਮੌਜੂਦ ਬੱਚਿਆਂ ਨੂੰ? ਜਾਣੋ ਐਕਸਪਰਟ ਦੀ ਰਾਏ
ਸੀਕੇ ਬਿੜਲਾ ਹਸਪਤਾਲ ਦੀ ਪੀਡੀਆਟ੍ਰੀਸ਼ੀਅਨ ਡਾ. ਸ਼੍ਰੇਆ ਦੂਬੇ ਦਾ ਕਹਿਣਾ ਹੈ, ਮਾਤਾ-ਪਿਤਾ ਨੂੰ ਕੋਰੋਨਾ ਹੋਣ ’ਤੇ ਸਥਿਤੀ ਭਾਵੇਂ ਖ਼ਰਾਬ ਹੋ ਜਾਂਦੀ ਹੈ, ਪਰ ਅਜਿਹੇ ’ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪੈਨਿਕ ਨਾ ਹੋਈਏ। ਨਾਲ ਹੀ ਡਾ. ਸ਼੍ਰੇਆ ਦੂਬੇ ਕਹਿੰਦੀ ਹੈ ਕਿ ਇਸ ਸਥਿਤੀ ਨਾਲ ਲੜਨ ਲਈ ਕੁਝ ਜ਼ਰੂਰੀ ਟਿਪਸ ਵੀ ਸ਼ੇਅਰ ਕੀਤੇ।
Publish Date: Fri, 23 Apr 2021 04:33 PM (IST)
Updated Date: Fri, 23 Apr 2021 05:22 PM (IST)
ਓਨਲੀ ਮਾਈ ਹੈਲਥ : ਦੇਸ਼ ’ਚ ਵੱਧ ਰਹੇ ਕੋਵਿਡ-19 ਮਾਮਲਿਆਂ ਦੇ ਨਾਲ, ਬੱਚਿਆਂ, ਬਜ਼ੁਰਗਾਂ ਤੇ ਆਮ ਇਨਸਾਨ ਹਰ ਕੋਈ ਇਸਦਾ ਸ਼ਿਕਾਰ ਹੋ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਚਿੰਤਾਜਨਕ ਸਥਿਤੀ ਬੱਚਿਆਂ ਲਈ ਹੋ ਰਹੀ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਕੋਰੋਨਾ ਨਾਲ ਲੜਨ ਲਈ ਇੰਨਾ ਮਜ਼ਬੂਤ ਨਹੀਂ ਹੈ। ਉਥੇ ਹੀ ਇਕ ਹੋਰ ਪਰੇਸ਼ਾਨੀ ਉਦੋਂ ਹੋਰ ਵੱਧ ਜਾਂਦੀ ਹੈ, ਜਦੋਂ ਘਰ ’ਚ ਛੋਟੇ-ਛੋਟੇ ਬੱਚੇ ਹੋਣ ਅਤੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਹੋ ਜਾਣ। ਇਸ ਸਥਿਤੀ ਨੂੰ ਲੈ ਕੇ ਹੁਣ ਕਈ ਮਾਤਾ-ਪਿਤਾ ਬੁਰੀ ਤਰ੍ਹਾਂ ਚਿੰਤਿਤ ਹਨ। ਚਿੰਤਾ ਇਸ ਗੱਲ ਦੀ ਹੈ ਕਿ ਕੋਰੋਨਾ ਹੋਣ ਕਾਰਨ ਬੱਚਿਆਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਪਣੇ-ਆਪ ਤੋਂ ਦੂਰ ਰੱਖਦੇ ਹੋਏ ਇਸ ਮਹਾਮਾਰੀ ਤੋਂ ਕਿਵੇਂ ਬਚਾਇਆ ਜਾਵੇ। ਇਸਨੂੰ ਲੈ ਕੇ ਸੀਕੇ ਬਿੜਲਾ ਹਸਪਤਾਲ ਦੀ ਪੀਡੀਆਟ੍ਰੀਸ਼ੀਅਨ ਡਾ. ਸ਼੍ਰੇਆ ਦੂਬੇ ਦਾ ਕਹਿਣਾ ਹੈ, ਮਾਤਾ-ਪਿਤਾ ਨੂੰ ਕੋਰੋਨਾ ਹੋਣ ’ਤੇ ਸਥਿਤੀ ਭਾਵੇਂ ਖ਼ਰਾਬ ਹੋ ਜਾਂਦੀ ਹੈ, ਪਰ ਅਜਿਹੇ ’ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪੈਨਿਕ ਨਾ ਹੋਈਏ। ਨਾਲ ਹੀ ਡਾ. ਸ਼੍ਰੇਆ ਦੂਬੇ ਕਹਿੰਦੀ ਹੈ ਕਿ ਇਸ ਸਥਿਤੀ ਨਾਲ ਲੜਨ ਲਈ ਕੁਝ ਜ਼ਰੂਰੀ ਟਿਪਸ ਵੀ ਸ਼ੇਅਰ ਕੀਤੇ, ਜੋ ਕਿ ਮਾਤਾ-ਪਿਤਾ ਦੀ ਕਾਫੀ Parenting With Coronavirus ਮਦਦ ਕਰ ਸਕਦੇ ਹਨ।
ਕੋਵਿਡ ਪਾਜ਼ੇਟਿਵ ਮਾਤਾ-ਪਿਤਾ ਕਿਵੇਂ ਸੰਭਾਲਣ ਬੱਚੇ?
1. ਬੱਚਿਆਂ ਨੂੰ ਖ਼ੁਦ ਤੋਂ ਅਲੱਗ ਨਾ ਕਰੋ
ਡਾ. ਸ਼੍ਰੇਆ ਦੂਬੇ ਦੀ ਮੰਨੀਏ ਤਾਂ ਕੋਰੋਨਾ ਹੋਣ ’ਤੇ ਜ਼ਰੂਰੀ ਨਹੀਂ ਕਿ ਤੁਸੀਂ ਬੱਚਿਆਂ ਨੂੰ ਖ਼ੁਦ ਤੋਂ ਦੂਰ ਕਰ ਦਿਓ। ਜੇਕਰ ਤੁਸੀਂ ਬਹੁਤ ਬਿਮਾਰ ਹੋ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਜਿੰਨਾ ਵੀ ਠੀਕ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਖ਼ੁਦ ਤੋਂ ਅਲੱਗ ਕਰ ਸਕਦੇ ਹਨ।
2. ਘਰ ’ਚ ਵੀ ਮਾਸਕ ਪਾਓ
ਮਾਤਾ-ਪਿਤਾ ਨੂੰ ਕੋਰੋਨਾ ਹੋਣ ’ਤੇ ਸਭ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਕ੍ਰਮਿਤ ਹੋਣ ਤੋਂ ਬਚਾਓ। ਇਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਘਰ ਵੀ ਹਰ ਸਮੇਂ ਮਾਸਕ ਪਾ ਕੇ ਰੱਖੋ। ਇਸ ਨਾਲ ਤੁਸੀਂ ਸੰਕ੍ਰਮਣ ਨੂੰ ਰੋਕ ਸਕਦੇ ਹੋ। ਨਾਲ ਹੀ ਬੱਚਿਆਂ ਨੂੰ ਵੀ ਮਾਸਕ ਪਾ ਕੇ ਰੱਖਣ ਲਈ ਕਹੋ, ਪਰ ਜੇਕਰ ਤੁਹਾਡੇ ਬੱਚੇ 2 ਸਾਲ ਦੇ ਹਨ ਜਾਂ ਇਸਤੋਂ ਵੀ ਛੋਟੇ ਹਨ, ਤਾਂ ਉਨ੍ਹਾਂ ਨੂੰ ਜ਼ਬਰਦਸਤੀ ਮਾਸਕ ਨਾ ਪਹਿਨਾਓ।
3. ਵਾਰ-ਵਾਰ ਹੱਥ ਧੋਂਦੇ ਰਹੋ
ਕੋਰੋਨਾ ਮਹਾਮਾਰੀ ਬਹੁਤ ਜ਼ਿਆਦਾ ਸੰਕ੍ਰਮਕ ਹੈ ਅਜਿਹੇ ’ਚ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਲਈ ਵਾਰ-ਵਾਰ ਹੱਥ ਧੋਵੋ ਜਾਂ 60 ਫ਼ੀਸਦ ਅਲਕੋਹਲ ਨਾਲ ਭਰੇ ਸੈਨੇਟਾਈਜ਼ਰ ਨਾਲ ਹੱਥਾਂ ਦੀ ਸਫ਼ਾਈ ਕਰਦੇ ਰਹੋ। ਨਾਲ ਹੀ ਆਸ-ਪਾਸ ਇਸਤੇਮਾਲ ਹੋਣ ਵਾਲੀ ਥਾਂ ਦੀ ਵੀ ਸਫ਼ਾਈ ਕਰਦੇ ਰਹੋ।
4. ਘਰ ਦਾ ਵੈਂਟੀਲੇਸ਼ਨ ਸਹੀ ਰੱਖੋ
ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਘਰ ਦਾ ਵੈਂਟੀਲੇਸ਼ਨ ਸਹੀ ਰੱਖੋ। ਖਿੜਕੀ ਅਤੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖੋ ਅਤੇ ਸੂਰਜ ਦੀ ਰੋਸ਼ਨੀ ਅਤੇ ਹਵਾ ਨੂੰ ਆਉਣ-ਜਾਣ ਦਿਓ। ਇਸ ਨਾਲ ਸੰਕ੍ਰਮਣ ਦੇ ਖ਼ਤਰੇ ਨੂੰ ਘੱਟ ਕਰਨ ’ਚ ਮਦਦ ਮਿਲੇਗੀ।
5. ਖਾਣਾ ਤੇ ਬਾਕੀ ਚੀਜ਼ਾਂ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੋ
ਕੋਰੋਨਾ ਮਹਾਮਾਰੀ ਦਾ ਜਿਸ ਤਰ੍ਹਾਂ ਨਾਲ ਸੰਕ੍ਰਮਣ ਦਰ ਤੇਜ਼ ਹੈ, ਅਜਿਹੇ ’ਚ ਬੱਚਿਆਂ ਨੂੰ ਇਸਤੋਂ ਬਚਣ ਲਈ ਖਾਣਾ ਅਤੇ ਬਾਕੀ ਚੀਜ਼ਾਂ ਦੀ ਸਾਫ਼-ਸਫਾਈ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਅਜਿਹੇ ’ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਖਾਣਾ ਬਣਾਉਂਦੇ ਸਮੇਂ ਬਹੁਤ ਜ਼ਿਆਦਾ ਧਿਆਨ ਰੱਖੋ। ਉਸਤੋਂ ਬਾਅਦ ਜਿਸ ਥਾਂ ’ਤੇ ਤੁਸੀਂ ਖਾਂਦੇ ਹੋ ਜਾਂ ਖਾਣਾ ਰੱਖਦੇ ਹੋ, ਉÎਥੋਂ ਦੀ ਸਫ਼ਾਈ ਅਤੇ ਸੈਨੀਟਾਈਜੇਸ਼ਨ ਦਾ ਖ਼ਾਸ ਖ਼ਿਆਲ ਰੱਖੋ।
6. ਬੱਚਿਆਂ ਨੂੰ ਹਾਈਡ੍ਰੇਟਿਡ ਰੱਖੋ
ਕੋਰੋਨਾ ਮਹਾਮਾਰੀ ਜਿਸ ਤਰ੍ਹਾਂ ਫੈਲ ਰਹੀ ਹੈ, ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਹਾਈਡ੍ਰੇਟਿਡ ਰੱਖੋ। ਉਨ੍ਹਾਂ ’ਚ ਪਾਣੀ ਦੀ ਕਮੀ ਨਾ ਹੋਣ ਦਿਓ। ਇਸ ਲਈ ਉਨ੍ਹਾਂ ਨੂੰ ਖ਼ੂਬ ਪਾਣੀ ਪਿਲਾਓ ਅਤੇ ਜੂਸ ਤੇ ਡਰਿੰਕ ਦਿਓ।
7. ਬੱਚਿਆਂ ਦਾ ਟੈਂਪਰੇਚਰ ਲੈਂਦੇ ਰਹੋ
ਜੇਕਰ ਘਰ ’ਚ ਮਾਤਾ-ਪਿਤਾ ਸੰਕ੍ਰਮਿਤ ਹੁੰਦੇ ਹਨ, ਤਾਂ ਅਜਿਹੇ ’ਚ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ ਕਿ ਕਿਤੇ ਬੱਚੇ ਵੀ ਸੰਕ੍ਰਮਿਤ ਨਾ ਹੋ ਜਾਣ। ਅਜਿਹੇ ’ਚ ਬੱਚਿਆਂ ਨੂੰ ਸੰਕ੍ਰਮਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਦਿਨ ਭਰ ’ਚ ਦੋ ਵਾਰ ਉਨ੍ਹਾਂ ਦਾ ਤਾਪਮਾਨ ਜ਼ਰੂਰ ਜਾਂਚੋ। ਨਾਲ ਹੀ ਗਲ਼ੇ ’ਚ ਖਰਾਸ਼, ਲਾਲ ਅੱਖਾਂ ਅਤੇ ਬੱਚਿਆਂ ’ਚ ਥਕਾਨ ਤੇ ਆਲਸ ਨਾਲ ਭਰੀਆਂ ਗਤੀਵਿਧੀਆਂ ’ਤੇ ਜ਼ਰੂਰ ਧਿਆਨ ਦਿਓ। ਜੇਕਰ ਤੁਹਾਡੇ ਬੱਚਿਆਂ ’ਚ ਕੋਰੋਨਾ ਦੇ ਕੋਈ ਵੀ ਲੱਛਣ ਨਜ਼ਰ ਆਉਂਦੇ ਹਨ, ਤਾਂ ਥੋੜ੍ਹਾ ਸੁਚੇਤ ਹੋ ਜਾਓ ਅਤੇ ਬੱਚਿਆਂ ਦਾ ਧਿਆਨ ਰੱਖਦੇ ਹੋਏ ਇਸ ਬਾਰੇ ’ਚ ਡਾਕਟਰ ਨਾਲ ਗੱਲ ਕਰੋ।
ਇਸਤੋਂ ਇਲਾਵਾ ਇਸ ਸਥਿਤੀ ਤੋਂ ਬਚਣ ਦਾ ਇਕ ਉਪਾਅ ਇਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਮਾਨਸਿਕ ਰੂਪ ਨਾਲ ਤਿਆਰ ਕਰੋ ਅਤੇ ਬਿਮਾਰ ਪੈਣ ਦੌਰਾਨ ਤਮਾਮ ਸਥਿਤੀਆਂ ਨਾਲ ਜੁੜੀ ਜਾਣਕਾਰੀ ਦਿਓ।