ਐਂਟੀਆਕਸੀਡੈਂਟ ਨਾਲ ਭਰਪੂਰ ਧਨੀਏ ਦੇ ਦਾਣੇ ਤੁਹਾਨੂੰ ਕਈ ਰੋਗਾਂ ਤੋਂ ਬਚਾਉਂਦੇ ਹਨ। ਇਨ੍ਹਾਂ ਦਾਣਿਆਂ ਦਾ ਪਾਣੀ ਪੀਣ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਜਿਸ ਨਾਲ ਕਈ ਤਰ੍ਹਾ ਦੇ ਲਾਗ ਤੋਂ ਬਚ ਸਕਦੇ ਹਨ....

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਹਰ ਰਸੋਈ ’ਚ ਧਨੀਆ ਆਸਾਨੀ ਨਾਲ ਮਿਲ ਜਾਵੇਗਾ। ਖਾਣੇ ’ਚ ਇਸ ਦੀ ਵਰਤੋਂ ਮਸਾਲੇ ਦੇ ਰੂਪ ’ਚ ਕੀਤੀ ਜਾਂਦੀ ਹੈ। ਇਹ ਖਾਣੇ ਨੂੰ ਸਵਾਦ ਤੇ ਸੁਗੰਧਿਤ ਬਣਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਧਨੀਏ ਦੇ ਦਾਣੇ ਸਿਹਤ ਲਈ ਭਰਪੂਰ ਹਨ। ਇਹ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਣ ’ਚ ਮਦਦ ਕਰਦਾ ਹੈ। ਧਨੀਏ ਦੇ ਦਾਣਿਆਂ ’ਚ ਵਿਟਾਮਿਨ-ਸੀ, ਵਿਟਾਮਿਨ-ਕੇ ਤੇ ਐਂਟੀ ਆਕਸੀਡੇਂਟ ਗੁਣ ਪਾਏ ਜਾਂਦੇ ਹਨ। ਜੇ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਧਨੀਏ ਦਾ ਪਾਣੀ ਪੀਓਗੇ ਤਾਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਦੇ ਫ਼ਾਇਦੇ ਤੇ ਬਣਾਉਣ ਦਾ ਤਰੀਕਾ-
ਇਮਿਊਨਿਟੀ ਹੁੰਦੀ ਹੈ ਮਜ਼ਬੂਤ
ਐਂਟੀਆਕਸੀਡੈਂਟ ਨਾਲ ਭਰਪੂਰ ਧਨੀਏ ਦੇ ਦਾਣੇ ਤੁਹਾਨੂੰ ਕਈ ਰੋਗਾਂ ਤੋਂ ਬਚਾਉਂਦੇ ਹਨ। ਇਨ੍ਹਾਂ ਦਾਣਿਆਂ ਦਾ ਪਾਣੀ ਪੀਣ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਜਿਸ ਨਾਲ ਕਈ ਤਰ੍ਹਾਂ ਦੇ ਲਾਗ ਤੋਂ ਬਚਿਆ ਜਾ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਧਨੀਏ ਦਾ ਪਾਣੀ ਕਾਫ਼ੀ ਕਾਰਗਾਰ ਸਾਬਤ ਹੋ ਸਕਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੈ।
ਭਾਰ ਘਟਾਉਣ ’ਚ ਸਹਾਇਕ
ਆਪਣੀ ਵੇਟ ਲਾਸ ਡਾਈਟ ’ਚ ਧਨੀਏ ਦਾ ਪਾਣੀ ਸ਼ਾਮਿਲ ਕਰ ਸਕਦੇ ਹੋ। ਇਸ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ। ਤੁਸੀਂ ਇਸ ਨੂੰ ਡਿਟਾਕਸ ਵਾਟਰ ਦੇ ਰੂਪ ’ਚ ਪੀ ਸਕਦੇ ਹਨ। ਇਹ ਜੂਸ ਭਾਰ ਘਟਾਉਣ ’ਚ ਕਾਫ਼ੀ ਹੱਦ ਤਕ ਮਦਦਗਾਰ ਸਾਬਤ ਹੋ ਸਕਦਾ ਹੈ।
ਅੱਖਾਂ ਲਈ ਫ਼ਾਇਦੇਮੰਦ
ਧਨੀਏ ’ਚ ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ-ਈ ਵਰਗੇ ਬਹੁਤ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਂਦੇ ਹਨ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਧਨੀਏ ਦਾ ਪਾਣੀ ਪੀ ਸਕਦੇ ਹੋ।
ਵਾਲਾਂ ਨੂੰ ਬਣਾਉਂਦਾ ਹੈ ਮਜ਼ਬੂਤ
ਧਨੀਆ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ’ਚ ਵਿਟਾਮਿਨ-ਸੀ, ਵਿਟਾਮਿਨ-ਕੇ ਤੇ ਹੋਰ ਤੱਤ ਪਾਏ ਜਾਂਦੇ ਹਨ। ਜੋ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਸਵੇਰੇ ਧਨੀਏ ਦਾ ਪਾਣੀ ਪੀਣ ਨਾਲ ਵਾਲਾਂ ਦਾ ਝੜਨਾ ਤੇ ਟੁੱਟਣਾ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਧਨੀਏ ਦਾ ਤੇਲ ਜਾਂ hair mask ਦੀ ਵੀ ਵਰਤੋਂ ਕਰ ਸਕਦੇ ਹੋ।
ਇਸ ਤਰ੍ਹਾਂ ਬਣਾਓ ਧਨੀਏ ਦਾ ਪਾਣੀ
ਇਕ ਬਾਊਲ ’ਚ ਪਾਣੀ ਲਓ, ਇਸ ’ਚ ਇੱਕ ਚਮਚ ਧਨੀਏ ਦੇ ਦਾਣੇ ਪਾਓ।
ਹੁਣ ਇਸ ਪਾਣੀ ਨੂੰ ਉਬਾਲ ਲਵੋਂ।
ਜਦੋਂ ਪਾਣੀ ਅੱਧਾ ਹੋ ਜਾਵੇ ਤਾਂ ਗੈਸ ਬੰਦ ਕਰੋ।
ਹੁਣ ਇਸ ਨੂੰ ਛਾਣ ਲਓ ਤੇ ਗੁਣਗੁਣਾ ਹੋਣ ’ਤੇ ਪੀਓ।