ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ, ਪਰ ਗਟ ਹੈਲਥ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗਟ ਹੈਲਥ ਤੁਹਾਡੇ ਦਿਲ ਦੇ ਨਾਲ-ਨਾਲ ਤੁਹਾਡੀ ਸਮੁੱਚੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Constipation: ਦਿਲ ਦੀਆਂ ਬਿਮਾਰੀਆਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਸਮਝਿਆ ਜਾ ਸਕਦਾ ਹੈ ਕਿ ਇਸ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਦਿਲ ਦੀ ਦੇਖਭਾਲ ਲਈ ਸਿਰਫ ਕੋਲੈਸਟ੍ਰੋਲ ਘਟਾਉਣਾ ਕਾਫ਼ੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਕ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਤੁਹਾਡੀ ਗਟ ਹੈਲਥ ਵੀ ਇਸ ਸੂਚੀ 'ਚ ਸ਼ਾਮਲ ਹੈ। ਜੀ ਹਾਂ! ਇਹ ਤੁਹਾਨੂੰ ਹੈਰਾਨ ਕਰ ਸਕਦਾ ਹੈ, ਪਰ ਗਟ ਹੈਲਥ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗਟ ਹੈਲਥ ਤੁਹਾਡੇ ਦਿਲ ਦੇ ਨਾਲ-ਨਾਲ ਤੁਹਾਡੀ ਸਮੁੱਚੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੈ।
ਸਰਦੀਆਂ 'ਚ ਵਧ ਜਾਂਦੀਆਂ ਹਨ ਕਬਜ਼ ਤੇ ਦਿਲ ਦੀਆਂ ਬਿਮਾਰੀਆਂ
ਗਟ ਹੈਲਥ ਨਾਲ ਜੁੜੀ ਸਭ ਤੋਂ ਵੱਡੀ ਤੇ ਆਮ ਸਮੱਸਿਆਵਾਂ 'ਚੋਂ ਇੱਕ ਹੈ ਕਬਜ਼, ਜਿਸ ਤੋਂ ਦੁਨੀਆ ਭਰ 'ਚ ਬਹੁਤ ਸਾਰੇ ਲੋਕ ਪੀੜਤ ਹਨ। ਆਮ ਤੌਰ 'ਤੇ ਕਬਜ਼ ਦੀ ਸਮੱਸਿਆ ਉਦੋਂ ਮੰਨੀ ਜਾਂਦੀ ਹੈ ਜਦੋਂ ਤੁਸੀਂ ਹਫ਼ਤੇ 'ਚ ਤਿੰਨ ਵਾਰ ਤੋਂ ਘੱਟ ਵਾਰ ਮਲ ਤਿਆਗੋ, ਮਲ ਖੁਸ਼ਕ ਹੋਵੇ, ਮਲ ਤਿਆਗਣ 'ਚ ਦਰਦ ਹੋਵੇ ਜਾਂ ਅਜਿਹਾ ਲੱਗਣਾ ਕਿ ਪੂਰੀ ਤਰ੍ਹਾਂ ਨਾਲ ਮਲ ਤਿਆਗਣ 'ਚ ਤਕਲੀਫ ਹੋ ਰਹੀ ਹੈ। ਇਨ੍ਹਾਂ ਲੱਛਣਾਂ ਵਿਚੋਂ ਕੋਈ ਵੀ ਸਮੱਸਿਆ ਹੋਣਾ ਕਬਜ਼ ਹੋਣ ਦਾ ਇਸ਼ਾਹਾ ਹੈ। ਕਬਜ਼ ਦੀ ਇਹ ਸਮੱਸਿਆ ਨਾ ਸਿਰਫ਼ ਪਾਚਨ ਕਿਰਿਆ 'ਚ ਰੁਕਾਵਟ ਪਾਉਂਦੀ ਹੈ, ਸਗੋਂ ਇਹ ਦਿਲ ਦੀਆਂ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਸਰਦੀਆਂ 'ਚ ਪਾਣੀ ਦੀ ਕਮੀ ਤੇ ਹੋਰ ਕਾਰਨਾਂ ਕਰਕੇ ਕਬਜ਼ ਦੀ ਸਮੱਸਿਆ ਵਧ ਜਾਂਦੀ ਹੈ। ਨਾਲ ਹੀ ਇਸ ਮੌਸਮ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਹੁੰਦਾ ਹੈ, ਅਜਿਹਾ ਖੂਨ ਦੀਆਂ ਨਾੜਾਂ ਸੁੰਘੜਨ ਦੀ ਵਜ੍ਹਾ ਨਾਲ ਹੁੰਦਾ ਹੈ।
ਇਸ ਲਈ ਕਬਜ਼ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ...
ਦਰਅਸਲ, ਕਬਜ਼ ਦੇ ਕਾਰਨ ਮਲ ਤਿਆਗਦੇ ਸਮੇਂ ਜ਼ਿਆਦਾ ਪ੍ਰੈਸ਼ਰ ਲਾਉਣਾ ਪੈਂਦਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਖੂਨ ਦੇ ਜੰਮਣ, ਕਿਸੇ ਵੀ ਧਮਣੀ ਦੇ ਫਟਣ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਦਿਲ ਦੀ ਗਤੀ, ਹਾਰਟ ਅਟੈਕ, ਸਟ੍ਰੋਕ ਆਦਿ ਦਾ ਖਤਰਾ ਵਧ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਕਬਜ਼ ਕਾਰਨ ਹੋਣ ਵਾਲੀ ਗੈਸ ਵੀ ਸੀਨੇ 'ਚ ਦਰਦ ਜਾਂ ਜਲਨ ਦਾ ਕਾਰਨ ਬਣ ਸਕਦੀ ਹੈ, ਜਿਸ ਨੂੰ ਕਈ ਵਾਰ ਲੋਕ ਹਾਰਟ ਅਟੈਕ ਦੀ ਗਲਤੀ ਕਰ ਲੈਂਦੇ ਹਨ। ਕਬਜ਼ ਤੋਂ ਇਲਾਵਾ ਸਾਡੀ ਜੀਵਨ ਸ਼ੈਲੀ, ਖੁਰਾਕ ਤੇ ਸਿਹਤ ਦੀਆਂ ਸਥਿਤੀਆਂ ਵੀ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਸਕਦੀਆਂ ਹਨ। ਇਸ ਲਈ ਦਿਲ ਦੀ ਸਿਹਤ ਦਾ ਧਿਆਨ ਰੱਖਣ ਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਬਜ਼ ਤੋਂ ਵੀ ਬਚੋ। ਆਓ ਜਾਣਦੇ ਹਾਂ ਕਿ ਕਿਹੜੇ ਤਰੀਕਿਆਂ ਨਾਲ ਅਸੀਂ ਕਬਜ਼ ਤੋਂ ਬਚ ਸਕਦੇ ਹਾਂ।