ਕੋਲੇਜਨ ਸਕਿਨ ਲਈ ਬਹੁਤ ਜ਼ਰੂਰੀ ਹੈ। ਇਹ ਸਕਿਨ ਦੇ ਮ੍ਰਿਤ ਸੈੱਲਾਂ ਨੂੰ ਹਟਾਉਣ, ਉਨ੍ਹਾਂ ਦੀ ਥਾਂ ਨਵੇਂ ਸੈੱਲ ਲਿਆਉਣ, ਨਵੇਂ ਸੈੱਲ ਬਣਾਉਣ ਤੇ ਸਕਿਨ ਨੂੰ ਲਚਕੀਲਾਪਣ ਦੇਣ 'ਚ ਮਦਦ ਕਰਦਾ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡਾ ਸਰੀਰ ਘੱਟ ਕੋਲੇਜਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਝੁਰੜੀਆਂ, ਅੱਖਾਂ ਦੇ ਨੇੜੇ ਟੋਏ, ਸਕਿਨ ਦਾ ਢਿੱਲਾਪਨ ਆਦਿ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Collagen: ਉਮਰ ਵਧਣ ਦੇ ਨਾਲ-ਨਾਲ, ਸਕਿਨਦੇ ਢਿੱਲੇਪਣ ਤੇ ਝੁਰੜੀਆਂ ਦੀ ਸਮੱਸਿਆ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕੋਲੇਜਨ ਦੀ ਕਮੀ ਹੋਣਾ। ਕੋਲੇਜੇਨ ਇਕ ਕਿਸਮ ਦਾ ਪ੍ਰੋਟੀਨ ਹੈ, ਜੋ ਸਕਿਨ, ਮਾਸਪੇਸ਼ੀਆਂ ਤੇ ਟੈਂਡਨਸ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਲੀਵਲੈਂਡ ਕਲੀਨਿਕ ਅਨੁਸਾਰ ਕੋਲੇਜਨ ਪ੍ਰੋਲਿਨ, ਗਲਾਈਸਿਨ ਤੇ ਹਾਈਡ੍ਰੋਕਸਾਈਪ੍ਰੋਲਿਨ ਐਮੀਨੋ ਐਸਿਡ ਤੋਂ ਬਣਦਾ ਹੈ। ਇਹ ਸਰੀਰ ਦੇ ਕੁੱਲ ਪ੍ਰੋਟੀਨ ਦਾ 30 ਪ੍ਰਤੀਸ਼ਤ ਹਿੱਸਾ ਹੁੰਦਾ ਹੈ ਜੋ ਸਰੀਰ ਨੂੰ ਸਹਾਇਤਾ ਅਤੇ ਤਾਕਤ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
ਸਕਿਨ ਲਈ ਕਿਉਂ ਜ਼ਰੂਰੀ ਹੈ ਕੋਲੇਜਨ ?
ਕੋਲੇਜਨ ਸਕਿਨ ਲਈ ਬਹੁਤ ਜ਼ਰੂਰੀ ਹੈ। ਇਹ ਸਕਿਨ ਦੇ ਮ੍ਰਿਤ ਸੈੱਲਾਂ ਨੂੰ ਹਟਾਉਣ, ਉਨ੍ਹਾਂ ਦੀ ਥਾਂ ਨਵੇਂ ਸੈੱਲ ਲਿਆਉਣ, ਨਵੇਂ ਸੈੱਲ ਬਣਾਉਣ ਤੇ ਸਕਿਨ ਨੂੰ ਲਚਕੀਲਾਪਣ ਦੇਣ 'ਚ ਮਦਦ ਕਰਦਾ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡਾ ਸਰੀਰ ਘੱਟ ਕੋਲੇਜਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕਾਰਨ ਝੁਰੜੀਆਂ, ਅੱਖਾਂ ਦੇ ਨੇੜੇ ਟੋਏ, ਸਕਿਨ ਦਾ ਢਿੱਲਾਪਨ ਆਦਿ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਲਈ ਵਧਦੀ ਉਮਰ ਦੇ ਨਾਲ ਲੋਕ ਆਪਣੀ ਸਕਿਨ ਦੀ ਦੇਖਭਾਲ ਤੇ ਖੁਰਾਕ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰਦੇ ਹਨ, ਜੋ ਕੋਲੇਜਨ ਬਣਾਉਣ 'ਚ ਮਦਦ ਕਰਦੀਆਂ ਹਨ।
ਹਾਲਾਂਕਿ ਕੋਲੇਜਨ ਘਟਣ ਦੀ ਇਕ ਵਜ੍ਹਾ ਏਜਿੰਗ ਹੈ, ਪਰ ਕਈ ਵਾਰ ਸਾਡੀ ਜੀਵਨ ਸ਼ੈਲੀ ਨਾਲ ਜੁੜੀਆਂ ਕੁਝ ਆਦਤਾਂ ਕਾਰਨ ਵੀ ਕੋਲੇਜਨ ਘੱਟ ਹੋਣ ਲੱਗਦਾ ਹੈ। ਇਸ ਲਈ ਉਨ੍ਹਾਂ ਆਦਤਾਂ ਨੂੰ ਜਾਣਨਾ ਤੇ ਉਨ੍ਹਾਂ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਤੁਹਾਡੀਆਂ ਕਿਹੜੀਆਂ ਆਦਤਾਂ ਕੋਲੇਜਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਸਨਸਕ੍ਰੀਨ ਤੋਂ ਬਿਨਾਂ ਧੁੱਪ 'ਚ ਜਾਣਾ
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਵਿਚ ਸਮੇਂ ਤੋਂ ਪਹਿਲਾਂ ਬੁਢਾਪਾ ਵੀ ਸ਼ਾਮਲ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਯੂਵੀ ਕਿਰਨਾਂ ਕਾਰਨ ਕੋਲੇਜਨ ਘੱਟ ਪੈਦਾ ਹੁੰਦਾ ਹੈ ਤੇ ਆਕਸੀਕਰਨ ਕਾਰਨ ਉਹ ਜਲਦੀ ਟੁੱਟ ਜਾਂਦੇ ਹਨ। ਇਸ ਲਈ ਸਨਸਕ੍ਰੀਨ ਲਗਾਏ ਬਿਨਾਂ ਬਾਹਰ ਨਾ ਨਿਕਲੋ। ਸਨਸਕ੍ਰੀਨ ਦੀ ਚੋਣ ਕਰਦੇ ਸਮੇਂ ਧਿਆਨ ਰੱਖੋ ਕਿ ਇਹ SPF 30+ ਹੋਵੇ ਤੇ PA++++ ਹੋਵੇ।
ਸਿਗਰਟਨੋਸ਼ੀ
ਸਿਗਰਟਨੋਸ਼ੀ ਨਾਲ ਕੋਲੇਜਨ ਦੀ ਮਾਤਰਾ ਘੱਟ ਜਾਂਦੀ ਹੈ। ਇਸ ਕਾਰਨ ਸਕਿਨ ਤਕ ਆਕਸੀਜਨ ਦੀ ਸਹੀ ਮਾਤਰਾ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਸਕਿਨ ਕਾਫੀ ਖਰਾਬ ਹੋ ਜਾਂਦੀ ਹੈ। ਸਿਗਰਟਨੋਸ਼ੀ ਕਾਰਨ ਝੁਰੜੀਆਂ ਤੇ ਫਾਈਨ ਲਾਈਨਾਂ ਜਲਦੀ ਦਿਖਾਈ ਦੇਣ ਲੱਗਦੀਆਂ ਹਨ। ਇਸ ਲਈ ਸਿਗਰਟ ਨਾ ਪੀਓ ਤੇ ਪੈਸਿਵ ਸਮੋਕ ਤੋਂ ਦੂਰ ਰਹੋ।
ਪ੍ਰੋਸੈਸਡ ਭੋਜਨ ਖਾਣਾ
ਭੋਜਨ 'ਚ ਖੰਡ, ਨਮਕ ਜਾਂ ਪ੍ਰੋਸੈਸਡ ਫੂਡ ਦੀ ਜ਼ਿਆਦਾ ਮਾਤਰਾ ਦੇ ਕਾਰਨ ਕੋਲੇਜਨ ਦਾ ਨੁਕਸਾਨ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪ੍ਰੋਸੈਸਡ ਫੂਡਜ਼ 'ਚ ਸ਼ੂਗਰ ਹੁੰਦੀ ਹੈ, ਜੋ ਪ੍ਰੋਟੀਨ ਨਾਲ ਪ੍ਰਤੀਕਿਰਿਆ ਕਰਦੇ ਹੋਏ ਐਡਵਾਂਸਡ ਗਲਾਈਕੇਸ਼ਨ ਅੰਤ ਉਤਪਾਦ ਬਣਾਉਂਦੇ ਹਨ ਜੋ ਕੋਲੇਜਨ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਪ੍ਰੋਸੈਸਡ ਤੇ ਹਾਈ ਸ਼ੂਗਰ ਫੂਡ ਆਈਟਮਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਨਾ ਕਰੋ।
ਪਾਣੀ ਦੀ ਘਾਟ
ਸਰੀਰ 'ਚ ਪਾਣੀ ਦੀ ਘਾਟ ਕਾਰਨ ਸਕਿਨ ਸੈੱਲ ਦੁਬਾਰਾ ਪੈਦਾ ਨਹੀਂ ਹੋ ਪਾਉਂਦੇ ਜਿਸ ਕਾਰਨ ਕੋਲੇਜਨ ਖਰਾਬ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ 7-8 ਗਲਾਸ ਪਾਣੀ ਪੀਓ।
Disclaimer : ਲੇਖ 'ਚ ਦਿੱਤੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।