Chronic Neurological Symptoms : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ਤਾਂ ਹੋ ਸਕਦੀ ਹੈ ਨਰਵਸ ਸਿਸਟਮ ਦੀ ਸਮੱਸਿਆ, ਇਨ੍ਹਾਂ ਲੱਛਣਾਂ ਨੂੰ ਬਿਲਕੁਲ ਨਾ ਕਰਿਓ ਨਜ਼ਰਅੰਦਾਜ਼
ਜੇਕਰ ਦਿਮਾਗੀ ਪ੍ਰਣਾਲੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਸਰੀਰ ਕੁਝ ਸ਼ੁਰੂਆਤੀ ਸੰਕੇਤ ਦਿੰਦਾ ਹੈ ਜਿਸ ਦੇ ਜ਼ਰੀਏ ਅਸੀਂ ਸਮਝ ਸਕਦੇ ਹਾਂ ਕਿ ਕੋਈ ਨਿਊਰੋਲੌਜੀਕਲ ਸਮੱਸਿਆ ਹੈ ਜਾਂ ਨਹੀਂ। ਬਾਬੂ ਈਸ਼ਵਰ ਸ਼ਰਨ ਹੌਸਪਟਿਲ ਦੇ ਸੀਨੀਅਰ ਫਿਜੀਸ਼ੀਅਨ ਡਾ. ਸਮੀਰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹਨ।
Publish Date: Wed, 03 Apr 2024 01:38 PM (IST)
Updated Date: Wed, 03 Apr 2024 05:02 PM (IST)
ਲਾਈਫਸਟਾਈਲ ਡੈਸਕ, ਨਈ ਦੁਨੀਆ : ਅੱਜਕੱਲ੍ਹ ਅਨਿਯਮਤ ਰੁਟੀਨ ਤੇ ਭੱਜਦੌੜ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕ ਛੋਟੀ ਉਮਰੇ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਲੋਕ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਅਜਿਹੀ ਸਥਿਤੀ 'ਚ ਜੇਕਰ ਦਿਮਾਗੀ ਪ੍ਰਣਾਲੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਸਰੀਰ ਕੁਝ ਸ਼ੁਰੂਆਤੀ ਸੰਕੇਤ ਦਿੰਦਾ ਹੈ ਜਿਸ ਦੇ ਜ਼ਰੀਏ ਅਸੀਂ ਸਮਝ ਸਕਦੇ ਹਾਂ ਕਿ ਕੋਈ ਨਿਊਰੋਲੌਜੀਕਲ ਸਮੱਸਿਆ ਹੈ ਜਾਂ ਨਹੀਂ। ਬਾਬੂ ਈਸ਼ਵਰ ਸ਼ਰਨ ਹੌਸਪਟਿਲ ਦੇ ਸੀਨੀਅਰ ਫਿਜੀਸ਼ੀਅਨ ਡਾ. ਸਮੀਰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹਨ।
ਅਚਾਨਕ ਸਿਰਦਰਦ ਹੋਣਾ
ਡਾਕਟਰ ਸਮੀਰ ਮੁਤਾਬਕ ਨਰਵਸ ਸਿਸਟਮ ਦੀ ਖਰਾਬੀ ਦਾ ਪਹਿਲਾ ਲੱਛਣ ਵਾਰ-ਵਾਰ ਸਿਰਦਰਦ ਹੋਣਾ ਹੈ। ਅਜਿਹੇ ਲੋਕਾਂ 'ਚ ਸਿਰਦਰਦ ਆਮ ਹੁੰਦਾ ਹੈ ਤੇ ਚੱਕਰ ਆਉਣ ਦੇ ਨਾਲ-ਨਾਲ ਬੇਹੋਸ਼ੀ ਵੀ ਹੋ ਸਕਦੀ ਹੈ। ਚੰਗੀ ਨੀਂਦ ਲੈਣ ਤੇ ਭੋਜਨ ਖਾਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਹੁੰਦੀ ਹੈ।
ਨਿਊਰੋਲੋਜੀਕਲ ਸਮੱਸਿਆ ਕਾਰਨ ਮਰੀਜ਼ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਜਾਂਦਾ ਹੈ ਤੇ ਹੀਟ ਸਟ੍ਰੋਕ ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਸਮੱਸਿਆ ਨੂੰ ਵਿਜ਼ੂਅਲ ਬਲੈਕ ਆਊਟ ਤੇ ਵਿਜ਼ੂਅਲ ਡਿਸਟਰਬੈਂਸ ਵੀ ਕਿਹਾ ਜਾਂਦਾ ਹੈ। ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੁਝ ਲੋਕਾਂ 'ਚ ਆਤਮਹੱਤਿਆ ਦੀ ਭਾਵਨਾ
ਕ੍ਰੋਨਿਕ ਨਿਊਰੋਲੌਜਿਕਲ ਕੰਡੀਸ਼ਨ ਦੇ ਮਾਮਲੇ 'ਚ ਕੁਝ ਲੋਕਾਂ 'ਚ ਆਤਮਹੱਤਿਆ ਦੀ ਭਾਵਨਾ ਵੀ ਪੈਦਾ ਹੋ ਸਕਦੀ ਹੈ। ਅਜਿਹੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੁੰਦੀ ਹੈ ਤਾਂ ਤੁਰੰਤ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਨਿਊਰੋਲੌਜੀਕਲ ਸਮੱਸਿਆਵਾਂ ਤੋਂ ਇੰਝ ਕਰੋ ਬਚਾਅ
ਰੋਜ਼ਾਨਾ ਕਸਰਤ ਤੇ ਯੋਗ ਕਰਨ ਨਾਲ ਕ੍ਰੋਨਿਕ ਨਿਊਰੋਲੌਜਿਕਲ ਕੰਡੀਸ਼ਨ ਸਬੰਧੀ ਸਥਿਤੀਆਂ ਨੂੰ ਘਟਾਉਣ 'ਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ। ਬਹੁਤ ਜ਼ਿਆਦਾ ਚਰਬੀ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਹਰ ਰੋਜ਼ ਘੱਟੋ-ਘੱਟ 30 ਮਿੰਟ ਮੈਡੀਟੇਸ਼ਨ ਕਰਦੇ ਹੋ, ਤਾਂ ਇਹ ਬਹੁਤ ਲਾਭਦਾਇਕ ਹੈ।