ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਖਾਣ-ਪੀਣ ਦੀਆਂ ਆਦਤਾਂ ਬਦਲੋ: ਤਾਜ਼ਾ ਖੋਜ 'ਚ ਹੋਇਆ ਖ਼ੁਲਾਸਾ
ਖੋਜੀਆਂ ਨੇ ਗਲੋਬਲ ਬਰਡਨ ਆਫ ਡਿਸੀਜ਼ ਸਟੱਡੀ (2023) ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਪਤਾ ਲੱਗਾ ਕਿ 2023 ’ਚ ਘੱਟ ਪੌਸ਼ਟਿਕ ਖ਼ੁਰਾਕ ਇਸਕੈਮਿਕ ਦਿਲ ਦੀ ਬਿਮਾਰੀ ਦੇ ਕਾਰਨ ਮੌਤਾਂ ਲਈ ਜ਼ਿੰਮੇਵਾਰ ਸੀ। ਖੋਜੀਆਂ ਦਾ ਕਹਿਣਾ ਸੀ ਕਿ ਖ਼ੁਰਾਕ ਸਬੰਧੀ ਕਾਰਨਾਂ ’ਚ ਡਰਾਈ ਫਰੂਟ, ਸਾਬਤ ਅਨਾਜ ਤੇ ਫਲਾਂ ਦੀ ਘੱਟ ਵਰਤੋਂ ਤੇ ਸੋਡੀਅਮ ਦੀ ਵੱਧ ਮਾਤਰਾ ਆਈਐੱਚਡੀ ਨਾਲ ਹੋਣ ਵਾਲੀਆਂ ਮੌਤਾਂ ਦੇ ਅਹਿਮ ਕਾਰਨ ਸਨ।
Publish Date: Tue, 12 May 2026 10:28 AM (IST)
Updated Date: Tue, 12 May 2026 10:32 AM (IST)
ਵਾਸ਼ਿੰਗਟਨ (ਪੀਟੀਆਈ) : ਅੱਜਕਲ੍ਹ ਲੋਕਾਂ ’ਚ ਦਿਲ ਦੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ। ਅਜਿਹੀ ਉਮਰ ’ਚ ਦਿਲ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਜੋ ਪਹਿਲਾਂ ਕਦੀ ਨਹੀਂ ਦੇਖੇ ਜਾਂਦੇ ਸਨ। ਇਸਦੇ ਲਈ ਸੈਂਡੈਂਟਰੀ ਲਾਈਫ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਨਾਲ ਹੀ ਲੋਕ ਅਕਸਰ ਪੌਸ਼ਟਿਕ ਖ਼ੁਰਾਕ ਦੀ ਥਾਂ ਬਾਹਰ ਤਲਿਆ-ਭੁੰਨਿਆ ਖਾਣਾ ਖਾਣ ਨੂੰ ਤਰਜੀਹ ਦਿੰਦੇ ਹਨ। ਅਸੀਂ ਚਾਹੀਏ ਤਾਂ ਲਾਈਫ ਸਟਾਈਲ ਤੇ ਖਾਣਪੀਣ ’ਚ ਬਦਲਾਅ ਕਰ ਕੇ ਇਨ੍ਹਾਂ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹਾਂ।
ਹਾਲ ਹੀ ਵਿਚ ਹੋਏ ਇਕ ਵਿਸ਼ਲੇਸ਼ਣ ’ਚ ਸਾਹਮਣੇ ਆਇਆ ਹੈ ਕਿ ਘੱਟ ਪੌਸ਼ਟਿਕ ਖ਼ੁਰਾਕ, ਜਿਵੇਂ ਕਿ ਸਾਬਤ ਅਨਾਜ ਦੀ ਘਾਟ ਜਾਂ ਸੋਡੀਅਮ ਦੀ ਵੱਧ ਮਾਤਰਾ ਕਾਰਨ 2023 ’ਚ ਵਿਸ਼ਵ ਪੱਧਰ ’ਤੇ ਇਸਕੈਮਿਕ ਦਿਲ ਦੀ ਬਿਮਾਰੀ ਨਾਲ 40 ਲੱਖ ਤੋਂ ਵੱਧ ਮੌਤਾਂ ਹੋਈਆਂ ਹੋਣਗੀਆਂ। ਇਸਕੈਮਿਕ ਦਿਲ ਦੀ ਬਿਮਾਰੀ ਜਾਂ ਕੋਰੋਨਰੀ ਰੋਗ, ਇਕ ਅਜਿਹੀ ਹਾਲਤ ਹੈ, ਜਿਸ ਵਿਚ ਦਿਲ ਦੀਆਂ ਮਾਸਪੇਸ਼ੀਆਂ ਤੱਕ ਆਕਸੀਜਨ ਵਾਲੇ ਖ਼ੂਨ ਦਾ ਪਰਵਾਹ ਘੱਟ ਹੋ ਜਾਂਦਾ ਹੈ ਕਿਉਂਕਿ ਪਲਾਕ ਦੇ ਜਮ੍ਹਾਂ ਹੋਣ ਕਾਰਨ ਕੋਰੋਨਰੀ ਨਾੜਾਂ ਸੁੰਘੜ ਜਾਂਦੀਆਂ ਹਨ।