ਬ੍ਰੋਕਲੀ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਲਈ ਜ਼ਰੂਰੀ ਤੱਤ ਹਨ। ਬ੍ਰੋਕਲੀ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਹੈ। ਇਸ 'ਚ ਮੌਜੂਦ ਸਲਫੋਰਾਫੇਨ ਤਣਾਅ ਅਤੇ ਸੋਜ ਨੂੰ ਘੱਟ ਕਰਨ 'ਚ ਮਦਦਗਾਰ ਹੈ। ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿਚ ਬ੍ਰੋਕਲੀ ਨੂੰ ਸ਼ਾਮਲ ਕਰ ਕੇ ਦਿਲ ਦੇ ਰੋਗ, ਕੈਂਸਰ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਬ੍ਰੋਕਲੀ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਹ ਜ਼ਰੂਰੀ ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਵਿਟਾਮਿਨ-ਸੀ, ਵਿਟਾਮਿਨ-ਕੇ, ਫੋਲੇਟ, ਪੋਟਾਸ਼ੀਅਮ ਤੇ ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਬ੍ਰੋਕਲੀ ਖਾਂਦੇ ਹੋ ਤਾਂ ਤੁਹਾਡੀ ਸਿਹਤ 'ਤੇ ਕੀ ਅਸਰ ਪਵੇਗਾ। ਆਓ ਜਾਣਦੇ ਹਾਂ...
ਬ੍ਰੋਕਲੀ 'ਚ ਫਾਈਬਰ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਲਈ ਜ਼ਰੂਰੀ ਤੱਤ ਹਨ। ਬ੍ਰੋਕਲੀ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਹੈ। ਇਸ 'ਚ ਮੌਜੂਦ ਸਲਫੋਰਾਫੇਨ ਤਣਾਅ ਅਤੇ ਸੋਜ ਨੂੰ ਘੱਟ ਕਰਨ 'ਚ ਮਦਦਗਾਰ ਹੈ। ਤੁਸੀਂ ਆਪਣੀ ਰੋਜ਼ਾਨਾ ਖੁਰਾਕ ਵਿਚ ਬ੍ਰੋਕਲੀ ਨੂੰ ਸ਼ਾਮਲ ਕਰ ਕੇ ਦਿਲ ਦੇ ਰੋਗ, ਕੈਂਸਰ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ।
ਬ੍ਰੋਕਲੀ ਖਾਣ ਦੇ ਹਨ ਇਹ ਫਾਇਦੇ
ਪਾਚਨ ਤੰਤਰ 'ਚ ਸੁਧਾਰ
ਬ੍ਰੋਕਲੀ 'ਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਪਾਚਨ ਵਿਚ ਸਹਾਇਤਾ ਕਰਦੀ ਹੈ ਤੇ ਅੰਤੜੀਆਂ ਦੀ ਸਿਹਤ ਨੂੰ ਵਧਾਵਾ ਦਿੰਦੀ ਹੈ। ਇਹ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਆਸਾਨ ਬਣਾ ਕੇ ਕਬਜ਼ ਤੋਂ ਵੀ ਰਾਹਤ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਬ੍ਰੋਕਲੀ 'ਚ ਇਕ ਖਾਸ ਕਿਸਮ ਦਾ ਫਾਈਬਰ ਹੁੰਦਾ ਹੈ ਜਿਸ ਨੂੰ ਗਲੂਕੋਸੀਨੋਲੇਟਸ ਕਿਹਾ ਜਾਂਦਾ ਹੈ, ਜੋ ਅੰਤੜੀਆਂ ਲਈ ਚੰਗੇ ਬੈਕਟੀਰੀਆ ਦਾ ਕੰਮ ਕਰਦਾ ਹੈ। ਇਸ ਨਾਲ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।
ਹੱਡੀਆਂ ਦੀ ਸਿਹਤ ਲਈ ਫਾਇਦੇਮੰਦ
ਬ੍ਰੋਕਲੀ 'ਚ ਵਿਟਾਮਿਨ-ਕੇ ਅਤੇ ਕੈਲਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਜਿਸ ਨਾਲ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਬ੍ਰੋਕਲੀ ਖਾਂਦੇ ਹੋ ਤਾਂ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਸਥਿਤੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਭਾਰ ਘਟਾਉਣ ਲਈ ਸਹਾਇਤਾ
ਜੋ ਲੋਕ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ, ਉਹ ਆਪਣੀ ਡਾਈਟ 'ਚ ਬਰੋਕਲੀ ਨੂੰ ਸ਼ਾਮਲ ਕਰ ਸਕਦੇ ਹਨ। ਇਸ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਕਾਫੀ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ, ਅਜਿਹੇ 'ਚ ਤੁਸੀਂ ਜ਼ਿਆਦਾ ਖਾਣ ਤੋਂ ਬਚੋ। ਇਸ ਨਾਲ ਭਾਰ ਕੰਟਰੋਲ 'ਚ ਮਦਦ ਮਿਲਦੀ ਹੈ।
ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ
ਬ੍ਰੋਕਲੀ 'ਚ ਲਿਊਟਿਨ, ਜ਼ੈਕਸੈਂਥਿਨ ਤੇ ਵਿਟਾਮਿਨ-ਸੀ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਮੋਤੀਆਬਿੰਦ ਦੀ ਸਮੱਸਿਆ ਨੂੰ ਰੋਕਣ ਵਿਚ ਵੀ ਮਦਦਗਾਰ ਹੈ। ਉਮਰ ਦੇ ਨਾਲ ਅੱਖਾਂ ਦੀਆਂ ਸਮੱਸਿਆਵਾਂ ਵੀ ਵਧਦੀਆਂ ਹਨ, ਇਸ ਲਈ ਤੁਸੀਂ ਬ੍ਰੋਕਲੀ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹੋ।
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਬ੍ਰੋਕਲੀ ਖਾਂਦੇ ਹੋ ਤਾਂ ਇਹ ਤੁਹਾਨੂੰ ਸਿਹਤਮੰਦ ਰੱਖੇਗਾ। ਇਸ ਵਿਚ ਫਾਈਬਰ, ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਜੋ ਪਾਚਨ ਕਿਰਿਆ ਨੂੰ ਸੁਧਾਰਦੇ ਹਨ, ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ ਤੇ ਹੋਰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਹ ਪੁਰਾਣੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ। ਤੁਸੀਂ ਆਪਣੀ ਡਾਈਟ 'ਚ ਬ੍ਰੋਕਲੀ ਨੂੰ ਨਿਯਮਿਤ ਤੌਰ 'ਤੇ ਸ਼ਾਮਲ ਕਰ ਸਕਦੇ ਹੋ ਜਾਂ ਇਸ ਦੇ ਲਈ ਤੁਸੀਂ ਕਿਸੇ ਮਾਹਰ ਦੀ ਸਲਾਹ ਵੀ ਲੈ ਸਕਦੇ ਹੋ।