ਜੇਕਰ ਚਿਕਨ ਨੂੰ ਜ਼ਿਆਦਾ ਤੇਲ 'ਚ ਤਲਿਆ ਜਾਂ ਪਕਾਇਆ ਜਾਵੇ ਤਾਂ ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ, ਚਿਕਨ ਤੋਂ ਵਧੀਆ ਪੋਸ਼ਣ ਪ੍ਰਾਪਤ ਕਰਨ ਲਈ ਇਸ ਨੂੰ ਉਬਾਲਣਾ ਵਧੀਆ ਵਿਕਲਪ ਹੈ। ਤਾਂ ਆਓ ਜਾਣਦੇ ਹਾਂ ਉਬਲਿਆ ਹੋਇਆ ਚਿਕਨ ਖਾਣ ਨਾਲ ਸਾਡੇ ਸਰੀਰ ਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Boiled Chicken Benefits : ਚਿਕਨ ਖਾਣ ਦੇ ਫਾਇਦਿਆਂ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਪੂਰੀ ਦੁਨੀਆ ਵਿੱਚ ਚਿਕਨ ਸਭ ਤੋਂ ਪ੍ਰਸਿੱਧ ਪੋਲਟਰੀ ਹੈ ਤੇ ਮਾਸਾਹਾਰੀ ਲੋਕ ਪੂਰੀ ਤਰ੍ਹਾਂ ਇਸ 'ਤੇ ਨਿਰਭਰ ਕਰਦੇ ਹਨ। ਚਿਕਨ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਵੇਂ ਕਿ ਸਟੂਅ, ਸੂਪ, ਬਾਰਬਿਕਯੂ ਅਤੇ ਕਰੀ ਆਦਿ। ਪਰ ਇਸ ਨੂੰ ਮਿਰਚ-ਮਸਾਲੇ ਨਾਲ ਪਕਾਉਣ ਤੋਂ ਇਲਾਵਾ, ਚਿਕਨ ਨੂੰ ਉਬਾਲਣ ਤੋਂ ਬਾਅਦ ਇਸ ਦਾ ਸੇਵਨ ਕਰਨ ਦੇ ਕਈ ਸਿਹਤ ਲਾਭ ਹਨ। ਜੇਕਰ ਚਿਕਨ ਨੂੰ ਜ਼ਿਆਦਾ ਤੇਲ 'ਚ ਤਲਿਆ ਜਾਂ ਪਕਾਇਆ ਜਾਵੇ ਤਾਂ ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ, ਚਿਕਨ ਤੋਂ ਵਧੀਆ ਪੋਸ਼ਣ ਪ੍ਰਾਪਤ ਕਰਨ ਲਈ ਇਸ ਨੂੰ ਉਬਾਲਣਾ ਵਧੀਆ ਵਿਕਲਪ ਹੈ। ਤਾਂ ਆਓ ਜਾਣਦੇ ਹਾਂ ਉਬਲਿਆ ਹੋਇਆ ਚਿਕਨ ਖਾਣ ਨਾਲ ਸਾਡੇ ਸਰੀਰ ਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ।
ਉਬਲਿਆ ਚਿਕਨ ਖਾਣ ਦੇ ਸਿਹਤ ਲਾਭ
1. ਹਜ਼ਮ ਕਰਨਾ ਆਸਾਨ : ਚਿਕਨ ਕਰੀ ਤੇ ਹੋਰ ਪਕਵਾਨ ਜਿਵੇਂ ਫਰਾਈਡ ਚਿਕਨ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਨਾਲ ਹੀ, ਇਨ੍ਹਾਂ ਨੂੰ ਬਣਾਉਣ ਵਿੱਚ ਬਹੁਤ ਸਾਰਾ ਤੇਲ ਤੇ ਮਸਾਲੇ ਵਰਤੇ ਜਾਂਦੇ ਹਨ, ਜੋ ਉਨ੍ਹਾਂ ਨੂੰ ਫੈਟੀ ਤੇ ਹੈਵੀ ਬਣਾਉਂਦੇ ਹਨ। ਜਦੋਂਕਿ ਉਬਲਿਆ ਹੋਇਆ ਚਿਕਨ ਹਲਕਾ ਹੁੰਦਾ ਹੈ ਅਤੇ ਆਸਾਨੀ ਨਾਲ ਪਚ ਸਕਦਾ ਹੈ।
ਆਪਣੀ ਖੁਰਾਕ ਵਿਚ ਸ਼ਾਮਲ ਕਰੋ। ਪ੍ਰੋਟੀਨ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਸਿਹਤਮੰਦ ਵਜ਼ਨ ਬਣਾਈ ਰੱਖਣਾ, ਬਿਨਾਂ ਵਕਤ ਭੁੱਕ ਨੂੰ ਕੰਟਰੋਲ ਕਰਨਾ ਤੇ ਸਰੀਰ ਨੂੰ ਐਨਰਜੀ ਦੇਣਾ।
2. ਹੱਡੀਆਂ ਨੂੰ ਮਜ਼ਬੂਤ ਕਰੇ : ਤੁਸੀਂ ਜਾਣਦੇ ਹੋ ਕਿ ਚਿਕਨ ਪ੍ਰੋਟੀਨ ਦਾ ਇਕ ਬਹੁਤ ਵੱਡਾ ਸਰੋਤ ਹੈ ਅਤੇ ਪ੍ਰੋਟੀਨ ਹੱਡੀਆਂ ਦੀ ਮਜ਼ਬੂਤੀ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਪਰ ਫਰਾਈਡ ਤੇ ਆਇਲੀ ਚਿਕਨ ਖਾਣ ਨਾਲ ਸਿਹਤ 'ਤੇ ਇੰਨਾ ਅਸਰ ਨਹੀਂ ਹੋਵੇਗਾ। ਰੋਜ਼ਾਨਾ ਖੁਰਾਕ ਵਿਚ ਉਬਲੇ ਹੋਏ ਚਿਕਨ ਨੂੰ ਸ਼ਾਮਲ ਕਰਨਾ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸਬਜ਼ੀਆਂ ਦੇ ਨਾਲ ਸਟੀਮਡ ਚਿਕਨ ਦਾ ਸਿਹਤਮੰਦ ਕਟੋਰਾ ਤਿਆਰ ਕਰੋ ਅਤੇ ਇਸਨੂੰ ਲੂਣ ਅਤੇ ਮਿਰਚ ਦੇ ਨਾਲ ਮਿਕਸ ਕਰਕੇ ਇਸਦਾ ਸੁਆਦ ਲਓ।
3. ਵਿਟਾਮਿਨਸ ਤੇ ਖਣਿਜਾਂ ਨਾਲ ਭਰਪੂਰ : ਚਿਕਨ ਵਿੱਚ ਊਰਜਾ ਵਧਾਉਣ ਵਾਲੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਦਾ ਭਰਪੂਰ ਸਰੋਤ ਹੈ, ਜੋ ਸਿਹਤਮੰਦ ਸੈੱਲਾਂ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਆਇਰਨ ਤੇ ਜ਼ਿੰਕ ਵਰਗੇ ਖਣਿਜ ਵੀ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
4. ਪ੍ਰੋਟੀਨ ਨਾਲ ਭਰਪੂਰ : ਕਈ ਲੋਕ ਆਪਣੇ ਸਰੀਰ 'ਚ ਪ੍ਰੋਟੀਨ ਦੀ ਘਾਟ ਪੂਰਾ ਕਰਨ ਲਈ ਚਿਕਨ ਦਾ ਸਹਾਰਾ ਲੈਂਦੇ ਹਨ। ਇਹ ਇਸ ਲਈ ਹੈ ਕਿਉਂਕਿ ਉਬਲੇ ਹੋਏ ਚਿਕਨ ਪ੍ਰੋਟੀਨ ਦਾ ਇਕ ਵਧੀਆ ਸਰੋਤ ਹੈ। ਲੀਨ ਚਿਕਨ ਪ੍ਰੋਟੀਨ ਦਾ ਇਕ ਸ਼ਾਨਦਾਰ ਸਰੋਤ ਹੈ, ਜੋ ਕਿ ਪ੍ਰੋਟੀਨ ਦੀ ਘਾਟ ਪੂਰੀ ਕਰਨ ਵਿਚ ਮਦਦ ਕਰਦਾ ਹੈ।
5. ਭਾਰ ਘਟਾਉਣ 'ਚ ਫਾਇਦੇਮੰਦ: ਉਬਲਿਆ ਚਿਕਨ ਭਾਰ ਘਟਾਉਣ ਵਾਲੀ ਖੁਰਾਕ 'ਚ ਸ਼ਾਮਲ ਕਰਨਾ ਵਧੀਆ ਵਿਕਲਪ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਚਿਕਨ ਨੂੰ ਉਬਾਲਿਆ ਜਾਂਦਾ ਹੈ, ਤਾਂ ਉਸ ਵਿੱਚੋਂ ਸਾਰੀ ਚਰਬੀ ਤੇ ਤੇਲ ਨਿਕਲ ਜਾਂਦਾ ਹੈ। ਯਕੀਨੀ ਬਣਾਓ ਕਿ ਤੁਸੀਂ ਚਿਕਨ ਨੂੰ ਬਿਨ ਛਿਲਕੇ ਦੇ ਉਬਾਲੋ, ਕਿਉਂਕਿ ਜ਼ਿਆਦਾਤਰ ਫੈਟ ਚਿਕਨ ਦੀ ਸਕਿਨ 'ਤੇ ਹੁੰਦੀ ਹੈ। ਇੰਨਾ ਹੀ ਨਹੀਂ, ਉਬਾਲੇ ਹੋਏ ਚਿਕਨ ਨੂੰ ਖਾਣ ਨਾਲ ਤੁਹਾਡੀ ਕੈਲੋਰੀ ਦੀ ਮਾਤਰਾ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਮਿਲਦੀ ਹੈ ਕਿਉਂਕਿ ਉਬਲੇ ਹੋਏ ਚਿਕਨ ਤੋਂ ਡਿਸ਼ ਤਿਆਰ ਕਰਨ ਲਈ ਘੱਟ ਜਾਂ ਬਿਲਕੁਲ ਵੀ ਤੇਲ ਦੀ ਲੋੜ ਨਹੀਂ ਪੈਂਦੀ।