Blueness Of Nails : ਕੀ ਤੁਹਾਡੇ ਨਹੁੰ ਵੀ ਪੈ ਰਹੇ ਹਨ ਨੀਲੇ, ਦਿਲ ਦੀ ਬਿਮਾਰੀ ਦੀ ਹੋ ਸਕਦੀ ਨਿਸ਼ਾਨੀ
ਵੈਸੇ, ਨਹੁੰ ਉਂਗਲਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਪਰ ਇਹ ਸਿਰਫ ਨਹੁੰਆਂ ਦਾ ਕੰਮ ਨਹੀਂ ਹੈ, ਨਹੁੰਆਂ ਦੀ ਸਥਿਤੀ ਵੀ ਸਾਡੀ ਸਿਹਤ ਬਾਰੇ ਬਹੁਤ ਕੁਝ ਦੱਸਦੀ ਹੈ। ਦਰਅਸਲ, ਨਹੁੰਆਂ ਦਾ ਬਦਲਦਾ ਰੰਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਦੱਸਦਾ ਹੈ। ਜੇ
Publish Date: Fri, 05 Aug 2022 11:56 AM (IST)
Updated Date: Fri, 05 Aug 2022 02:59 PM (IST)
Blueness Of Nails : ਵੈਸੇ, ਨਹੁੰ ਉਂਗਲਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਪਰ ਇਹ ਸਿਰਫ ਨਹੁੰਆਂ ਦਾ ਕੰਮ ਨਹੀਂ ਹੈ, ਨਹੁੰਆਂ ਦੀ ਸਥਿਤੀ ਵੀ ਸਾਡੀ ਸਿਹਤ ਬਾਰੇ ਬਹੁਤ ਕੁਝ ਦੱਸਦੀ ਹੈ। ਦਰਅਸਲ, ਨਹੁੰਆਂ ਦਾ ਬਦਲਦਾ ਰੰਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਦੱਸਦਾ ਹੈ। ਜੇਕਰ ਕਿਸੇ ਦੇ ਨਹੁੰ ਪੀਲੇ ਪੈ ਰਹੇ ਹਨ ਤਾਂ ਸਮਝ ਲਓ ਕਿ ਉਸ ਨੂੰ ਪੀਲੀਆ ਦੀ ਸਮੱਸਿਆ ਹੈ। ਦੂਜੇ ਪਾਸੇ ਜੇਕਰ ਕਿਸੇ ਦੇ ਨਹੁੰ ਨੀਲੇ ਹੋ ਰਹੇ ਹਨ ਤਾਂ ਇਹ ਦਿਲ ਦੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਨਹੁੰਆਂ 'ਚ ਹੋਣ ਵਾਲੇ ਇਨ੍ਹਾਂ ਬਦਲਾਅ ਨੂੰ ਪਹਿਲਾਂ ਹੀ ਸਮਝ ਲਿਆ ਜਾਵੇ ਤਾਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਅਜਿਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਨੀਲੇ ਨਹੁੰ ਕਿਸ ਦੀ ਨਿਸ਼ਾਨੀ ਹਨ...
ਜੇਕਰ ਤੁਹਾਡੇ ਨਹੁੰ ਨੀਲੇ ਹੋ ਰਹੇ ਹਨ, ਤਾਂ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਤੁਹਾਡੇ ਸਰੀਰ ਵਿੱਚ ਆਕਸੀਜਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਨੀਲੇ ਨਹੁੰ, ਸਾਹ ਲੈਣ ਵਿਚ ਤਕਲੀਫ, ਨਿਮੋਨੀਆ, ਫੇਫੜਿਆਂ ਵਿਚ ਇਨਫੈਕਸ਼ਨ ਆਦਿ ਦੇ ਲੱਛਣ ਦਿਖਾਈ ਦਿੰਦੇ ਹਨ।
ਘੱਟ ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਦੇ ਨਹੁੰ ਦਿਨੋਂ-ਦਿਨ ਨੀਲੇ ਹੋ ਜਾਂਦੇ ਹਨ, ਉਨ੍ਹਾਂ ਨੂੰ ਇਸ ਦਾ ਇਕ ਕਾਰਨ ਸਮਝ ਲੈਣਾ ਚਾਹੀਦਾ ਹੈ ਕਿ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨਹੁੰਆਂ 'ਤੇ ਚਿੱਟੇ ਧੱਬੇ ਪੈਣਾ ਕੈਲਸ਼ੀਅਮ ਦੀ ਕਮੀ ਨੂੰ ਦਰਸਾਉਂਦੇ ਹਨ।
ਅਨੀਮੀਆ
ਦੱਸ ਦੇਈਏ ਕਿ ਨਹੁੰਆਂ ਦਾ ਹਲਕਾ ਗੁਲਾਬੀ ਰੰਗ ਚੰਗੀ ਸਿਹਤ ਬਾਰੇ ਦੱਸਦਾ ਹੈ। ਪਰ ਜੇਕਰ ਤੁਹਾਡੇ ਨਹੁੰ ਗੁਲਾਬੀ ਦੀ ਬਜਾਏ ਨੀਲੇ ਹੋ ਰਹੇ ਹਨ, ਤਾਂ ਸਮਝੋ ਕਿ ਤੁਹਾਡੇ ਸਰੀਰ ਵਿੱਚ ਖਣਿਜ, ਵਿਟਾਮਿਨਾਂ ਦੀ ਕਮੀ ਜਾਂ ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ।
ਇਸ ਤਰ੍ਹਾਂ ਬਦਲਦਾ ਹੈ ਨਹੁੰਆਂ ਦਾ ਰੰਗ
ਦੱਸ ਦੇਈਏ ਕਿ ਨਹੁੰ ਕੇਰਾਟਿਨ ਨਾਮਕ ਤੱਤ ਤੋਂ ਬਣੇ ਹੁੰਦੇ ਹਨ। ਅਜਿਹੇ 'ਚ ਸਰੀਰ 'ਚ ਇਸ ਤੱਤ ਦੀ ਕਮੀ ਹੋਣ 'ਤੇ ਨਹੁੰਆਂ ਦੀ ਸਤ੍ਹਾ ਪ੍ਰਭਾਵਿਤ ਹੋਣ ਨਾਲ ਨਹੁੰਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਸਰੀਰ ਵਿੱਚ ਬਿਮਾਰੀਆਂ ਪੈਦਾ ਹੋ ਰਹੀਆਂ ਹਨ।