Black Carrot Benefits: ਕਈ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਕਾਲੀ ਗਾਜਰ, ਸਰਦੀਆਂ 'ਚ ਬਣਾਓ ਆਪਣੀ ਖ਼ੁਰਾਕ ਦਾ ਹਿੱਸਾ
ਤੁਹਾਨੂੰ ਕੁਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਅਜਿਹੇ 'ਚ ਗਾਜਰ ਦਾ ਹਲਵਾ ਮਿਲ ਜਾਵੇ ਤਾਂ ਸਰਦੀਆਂ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਇਸ ਮੌਸਮ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਖ਼ੁਰਾਰ 'ਚ ਗਾਜਰ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕ ਗਾਜਰ ਦੀ ਵਰਤੋਂ ਸਬਜ਼ੀ ਜਾਂ ਸਲਾਦ ਵਿਚ ਵੀ ਕਰਦੇ ਹਨ।
Publish Date: Mon, 04 Dec 2023 12:53 PM (IST)
Updated Date: Mon, 04 Dec 2023 12:55 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇ ਤੁਹਾਨੂੰ ਕੁਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਅਜਿਹੇ 'ਚ ਗਾਜਰ ਦਾ ਹਲਵਾ ਮਿਲ ਜਾਵੇ ਤਾਂ ਸਰਦੀਆਂ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਇਸ ਮੌਸਮ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਖ਼ੁਰਾਰ 'ਚ ਗਾਜਰ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕ ਗਾਜਰ ਦੀ ਵਰਤੋਂ ਸਬਜ਼ੀ ਜਾਂ ਸਲਾਦ ਵਿਚ ਵੀ ਕਰਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਲੋਕ ਲਾਲ ਗਾਜਰ ਹੀ ਖਾਂਦੇ ਹਨ ਪਰ ਕੀ ਤੁਸੀਂ ਕਦੇ ਕਾਲੀ ਗਾਜਰ ਖਾਧੀ ਹੈ? ਜੀ ਹਾਂ, ਕਿਹਾ ਜਾਂਦਾ ਹੈ ਕਿ ਇਹ ਲਾਲ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਵਿਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਰੋਕਣ ਵਿਚ ਵੀ ਮਦਦਗਾਰ ਹੈ। ਜਾਣਦੇ ਹਾਂ ਕਾਲੀ ਗਾਜਰ ਖਾਣ ਦੇ ਫਾਇਦੇ।
ਅੱਜ-ਕੱਲ੍ਹ ਘੱਟ ਉਮਰ ਵਿਚ ਹੀ ਲੋਕਾਂ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ 'ਚ ਤੁਹਾਨੂੰ ਆਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਕਾਲੀ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ 'ਚ ਐਂਥੋਸਾਈਨਿਨ ਕੰਪਾਊਂਡ ਹੁੰਦਾ ਹੈ ਜੋ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ।
ਭਾਰ ਘਟਾਉਣ ਵਿਚ ਮਦਦਗਾਰ
ਜੀ ਹਾਂ, ਕਾਲੀ ਗਾਜਰ ਖਾਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਕੈਲੋਰੀ ਸਮੱਗਰੀ ਵੀ ਘੱਟ ਹੁੰਦੀ ਹੈ। ਤੁਸੀਂ ਇਸ ਨੂੰ ਸਲਾਦ ਵਜੋਂ ਵੀ ਵਰਤ ਸਕਦੇ ਹੋ। ਇਸ ਤੋਂ ਇਲਾਵਾ ਨਾਸ਼ਤੇ 'ਚ ਵੀ ਕਾਲੀ ਗਾਜਰ ਖਾ ਸਕਦੇ ਹੋ।
ਪਾਚਨ ਲਈ ਫ਼ਾਇਦੇਮੰਦ
ਕਾਲੀ ਗਾਜਰ ਖਾਣ ਨਾਲ ਪਾਚਨ ਕਿਰਿਆ ਵਿਚ ਮਦਦ ਮਿਲਦੀ ਹੈ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ।
ਸੋਜ਼ ਨੂੰ ਕਰੇ ਘੱਟ
ਕਾਲੀ ਗਾਜਰ ਵਿਚ ਐਂਟੀ-ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖ਼ੁਰਾਕ 'ਚ ਕਾਲੀ ਗਾਜਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।