ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ? ਅਚਾਨਕ ਚੱਕਰ ਆਉਣਾ ਮਾਮੂਲੀ ਕਮਜ਼ੋਰੀ ਨਹੀਂ, ਸਰੀਰ ਦੇ ਰਿਹੈ ਵੱਡਾ ਸੰਕੇਤ
ਜਦੋਂ ਅਸੀਂ ਲੇਟੇ ਜਾਂ ਬੈਠੇ ਹੁੰਦੇ ਹਾਂ ਤਾਂ ਖੂਨ ਪੈਰਾਂ ਤੋਂ ਦਿਲ ਤੱਕ ਆਸਾਨੀ ਨਾਲ ਪਹੁੰਚਦਾ ਹੈ ਪਰ ਜਿਵੇਂ ਹੀ ਅਸੀਂ ਅਚਾਨਕ ਖੜ੍ਹੇ ਹੁੰਦੇ ਹਾਂ, ਗੁਰੂਤਾਕਰਸ਼ਣ (Gravity) ਕਾਰਨ ਖੂਨ ਪੈਰਾਂ ਵੱਲ ਜਮਾਂ ਹੋਣ ਲੱਗਦਾ ਹੈ।
Publish Date: Sat, 31 Jan 2026 04:05 PM (IST)
Updated Date: Sat, 31 Jan 2026 04:17 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਚਾਨਕ ਖੜ੍ਹੇ ਹੋਣ 'ਤੇ ਅੱਖਾਂ ਅੱਗੇ ਅੰਧੇਰਾ ਆਉਣਾ ਜਾਂ ਚੱਕਰ ਆਉਣਾ ਵਿਗਿਆਨਕ ਭਾਸ਼ਾ ਵਿੱਚ 'ਓਰਥੋਸਟੈਟਿਕ ਹਾਈਪੋਟੈਂਸ਼ਨ' (Orthostatic Hypotension) ਕਹਾਉਂਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਖੜ੍ਹੇ ਹੋਣ ਦੇ 2-3 ਮਿੰਟਾਂ ਦੇ ਅੰਦਰ ਤੁਹਾਡਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਡਿੱਗ ਜਾਂਦਾ ਹੈ।
ਜਦੋਂ ਅਸੀਂ ਲੇਟੇ ਜਾਂ ਬੈਠੇ ਹੁੰਦੇ ਹਾਂ ਤਾਂ ਖੂਨ ਪੈਰਾਂ ਤੋਂ ਦਿਲ ਤੱਕ ਆਸਾਨੀ ਨਾਲ ਪਹੁੰਚਦਾ ਹੈ ਪਰ ਜਿਵੇਂ ਹੀ ਅਸੀਂ ਅਚਾਨਕ ਖੜ੍ਹੇ ਹੁੰਦੇ ਹਾਂ, ਗੁਰੂਤਾਕਰਸ਼ਣ (Gravity) ਕਾਰਨ ਖੂਨ ਪੈਰਾਂ ਵੱਲ ਜਮਾਂ ਹੋਣ ਲੱਗਦਾ ਹੈ। ਜੇਕਰ ਦਿਲ ਅਤੇ ਨਾੜੀਆਂ ਦਾ ਸਿਸਟਮ ਤੁਰੰਤ ਖੂਨ ਨੂੰ ਉੱਪਰ ਵੱਲ ਪੰਪ ਨਾ ਕਰ ਸਕੇ ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ ਅਤੇ ਸਿਰ ਚਕਰਾਉਣ ਲੱਗਦਾ ਹੈ।
ਕਿੰਨਾਂ ਲੋਕਾਂ ਨੂੰ ਹੁੰਦਾ ਹੈ ਜ਼ਿਆਦਾ ਖਤਰਾ
ਬਜ਼ੁਰਗਾਂ ਨੂੰ : ਉਮਰ ਦੇ ਨਾਲ ਨਾੜੀਆਂ ਦੀ ਪ੍ਰਤੀਕਿਰਿਆ ਹੌਲੀ ਹੋ ਜਾਂਦੀ ਹੈ।
ਖੂਨ ਦੀ ਕਮੀ : ਸਰੀਰ ਵਿੱਚ ਐਨੀਮੀਆ ਜਾਂ ਵਿਟਾਮਿਨ B12 ਦੀ ਕਮੀ ਹੋਣਾ।
ਪਾਣੀ ਦੀ ਕਮੀ (Dehydration) : ਉਲਟੀ, ਦਸਤ ਜਾਂ ਘੱਟ ਪਾਣੀ ਪੀਣ ਕਾਰਨ।
ਦਿਲ ਦੀਆਂ ਬਿਮਾਰੀਆਂ : ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ।
ਗਰਭ ਅਵਸਥਾ : ਸ਼ੁਰੂਆਤੀ ਮਹੀਨਿਆਂ ਵਿੱਚ ਬਲੱਡ ਪ੍ਰੈਸ਼ਰ ਬਦਲਦਾ ਰਹਿੰਦਾ ਹੈ।
ਬਿਮਾਰੀਆਂ : ਸ਼ੂਗਰ (Diabetes), ਥਾਈਰਾਈਡ ਜਾਂ ਪਾਰਕਿੰਸਨ ਵਰਗੀਆਂ ਨਸਾਂ ਦੀਆਂ ਬਿਮਾਰੀਆਂ।
ਮੁੱਖ ਲੱਛਣ
ਇਹ ਸਮੱਸਿਆ ਅਕਸਰ ਸਵੇਰੇ ਜ਼ਿਆਦਾ ਹੁੰਦੀ ਹੈ। ਇਸਦੇ ਮੁੱਖ ਲੱਛਣ ਹੇਠ ਲਿਖੇ ਹਨ।
- ਖੜ੍ਹੇ ਹੁੰਦੇ ਹੀ ਚੱਕਰ ਆਉਣਾ ਜਾਂ ਧੁੰਦਲਾ ਦਿਖਾਈ ਦੇਣਾ।
- ਸਿਰ, ਮੋਢਿਆਂ ਜਾਂ ਗਰਦਨ ਵਿੱਚ ਦਰਦ ਮਹਿਸੂਸ ਹੋਣਾ।
- ਸਾਹ ਲੈਣ ਵਿੱਚ ਦਿੱਕਤ ਜਾਂ ਦਿਲ ਦੀ ਧੜਕਣ ਤੇਜ਼ ਹੋਣਾ।
- ਬਹੁਤ ਜ਼ਿਆਦਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ।
- ਪਸੀਨਾ ਆਉਣਾ ਜਾਂ ਜੀਅ ਕੱਚਾ ਹੋਣਾ।