Anxiety Attack : ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਣਾ ਐਂਜ਼ਾਇਟੀ ਹੈ। ਕੰਮ ਦਾ ਪ੍ਰੈਸ਼ਰ, ਵਿੱਤੀ ਸਮੱਸਿਆਵਾਂ, ਪਰਿਵਾਰਕ ਜਾਂ ਰਿਸ਼ਤੇ ਦੀਆਂ ਸਮੱਸਿਆਵਾਂ, ਤਲਾਕ, ਵਿਛੋੜਾ, ਸਿਹਤ ਸਮੱਸਿਆਵਾਂ, ਨਵੀਂ ਜਗ੍ਹਾ 'ਤੇ ਸ਼ਿਫਟ ਹੋਣ ਵਰਗੀਆਂ ਕਈ ਸਮੱਸਿਆਵਾਂ ਐਂਜ਼ਾਇਟੀ ਦਾ ਕਾਰਨ ਬਣ ਸਕਦੀਆਂ ਹਨ।

ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Anxiety Attack : ਜਦੋਂ ਕਿਸੇ ਚਿੰਤਾ ਜਾਂ ਤਣਾਅ ਦੇ ਚੱਲਦੇ ਇਕਦਮ ਘਬਰਾਹਟ ਹੋਣ ਲਗਦੀ ਹੈ, ਨੀਂਦ ਉੱਡ ਜਾਂਦੀ ਹੈ, ਸਰੀਰ ਪਸੀਨੇ ਨਾਲ ਭਿੱਜ ਜਾਂਦਾ ਹੈ ਜਾਂ ਅਜਿਹੇ ਹੀ ਕੁਝ ਅਜੀਬੋ-ਗ਼ਰੀਬ ਰਿਐਕਟ ਬਾਡੀ ਕਰਦੀ ਹੈ, ਤਾਂ ਉਸ ਨੂੰ ਐਂਜ਼ਾਇਟੀ ਕਿਹਾ ਜਾਂਦਾ ਹੈ। ਐਂਜ਼ਾਇਟੀ ਅਟੈਕ ਇਕਦਮ ਨਾਲ ਹੁੰਦਾ ਹੈ, ਇਸ ਵਿਚ ਵਿਅਕਤੀ ਨੂੰ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਟੈਂਸ਼ਨ ਹੋਣ ਲਗਦੀ ਹੈ ਜਾਂ ਡਰ ਲੱਗਣ ਲਗਦਾ ਹੈ। ਐਂਜ਼ਾਇਟੀ ਅਟੈਕ ਦਾ ਟ੍ਰਿਗਰ ਮਨ ਵਿਚ ਕਿਸੇ ਚੀਜ਼ ਪ੍ਰਤੀ ਡਰ ਹੈ। ਜੋ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦਾ ਹੈ। ਸਕੂਲ, ਕਾਲਜ ਜਾਂ ਨੌਕਰੀ ਦੀ ਇੰਟਰਵਿਊ ਦਾ ਪਹਿਲਾ ਦਿਨ ਹੋਵੇ। ਬਹੁਤ ਜ਼ਿਆਦਾ ਸੈਲਫ ਕੌਂਸ਼ੀਅਸ ਹੋਣਾ ਤੇ ਸੋਸ਼ਲ ਸਿਚੁਏਸ਼ਨ ਦਾ ਡਰ ਵੀ ਇਸ ਅਟੈਕ ਦਾ ਕਾਰਨ ਹੋ ਸਕਦਾ ਹੈ।
ਐਂਜ਼ਾਇਟੀ ਦੀ ਵਜ੍ਹਾ ?
ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਣਾ ਐਂਜ਼ਾਇਟੀ ਹੈ। ਕੰਮ ਦਾ ਪ੍ਰੈਸ਼ਰ, ਵਿੱਤੀ ਸਮੱਸਿਆਵਾਂ, ਪਰਿਵਾਰਕ ਜਾਂ ਰਿਸ਼ਤੇ ਦੀਆਂ ਸਮੱਸਿਆਵਾਂ, ਤਲਾਕ, ਵਿਛੋੜਾ, ਸਿਹਤ ਸਮੱਸਿਆਵਾਂ, ਨਵੀਂ ਜਗ੍ਹਾ 'ਤੇ ਸ਼ਿਫਟ ਹੋਣ ਵਰਗੀਆਂ ਕਈ ਸਮੱਸਿਆਵਾਂ ਐਂਜ਼ਾਇਟੀ ਦਾ ਕਾਰਨ ਬਣ ਸਕਦੀਆਂ ਹਨ।
ਚਿੰਤਾ ਦੇ ਲੱਛਣ
- ਇਨਸੌਮਨੀਆ
- ਭੁੱਖ ਦੀ ਕਮੀ
- ਚਿੜਚਿੜਾਪਨ
- ਸਿਰ ਦਰਦ
- ਧੜਕਣ
- ਉਲਟੀਆਂ ਜਾਂ ਮਤਲੀ
- ਚੱਕਰ ਆਉਣੇ
- ਦਸਤ
- ਬਹੁਤ ਜ਼ਿਆਦਾ ਪਸੀਨਾ ਆਉਣਾ
- ਫੋਕਸ ਕਰਨ ਵਿੱਚ ਮੁਸ਼ਕਲ
ਐਂਜ਼ਾਇਟੀ ਨੂੰ ਇੰਝ ਕਰੋ ਮੈਨੇਜ
ਚਿੰਤਾ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਇਸ ਦੇ ਲੱਛਣਾਂ ਦੀ ਪਛਾਣ ਕਰਨੀ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਇਸ ਦਾ ਪ੍ਰਬੰਧ ਕਰਨਾ ਸੰਭਵ ਹੈ। ਆਪਣੀ ਪਸੰਦ ਦੀਆਂ ਚੀਜ਼ਾਂ ਵਿਚ ਸਮਾਂ ਬਿਤਾਓ। ਇਸ ਤੋਂ ਇਲਾਵਾ ਯੋਗਾ, ਧਿਆਨ ਚਿੰਤਾ ਨਾਲ ਨਜਿੱਠਣ ਵਿਚ ਕਾਫੀ ਹੱਦ ਤਕ ਮਦਦਗਾਰ ਹੈ। ਅਜਿਹਾ ਕਰਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਆਪਣੇ ਆਪ 'ਚ ਸੁਧਾਰ ਨਜ਼ਰ ਨਹੀਂ ਆਉਂਦਾ ਤਾਂ ਡਾਕਟਰ ਦੀ ਮਦਦ ਲੈਣ ਤੋਂ ਨਾ ਝਿਜਕੋ ਕਿਉਂਕਿ ਜੇਕਰ ਸਮੇਂ 'ਤੇ ਇਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਤੁਹਾਡੀ ਸਿਹਤ 'ਤੇ ਬੁਰਾ ਅਸਰ ਪਾ ਸਕਦਾ ਹੈ।
ਇਨ੍ਹਾਂ ਸਾਰੀਆਂ ਗਤੀਵਿਧੀਆਂ ਤੋਂ ਇਲਾਵਾ ਆਪਣੀ ਖੁਰਾਕ 'ਤੇ ਵੀ ਧਿਆਨ ਦਿਓ। ਸਿਹਤਮੰਦ ਚੀਜ਼ਾਂ ਖਾਓ। ਪਰਿਵਾਰ, ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਓ। ਉਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਨਾ ਸੋਚੋ ਜੋ ਬਹੁਤ ਜ਼ਿਆਦਾ ਤਣਾਅ ਪੈਦਾ ਕਰਦੀਆਂ ਹਨ।