ਸ਼ੁਰੂਆਤੀ ਸਫਲਤਾ ਇਹ ਸੁਝਾਅ ਦਿੰਦੀ ਹੈ ਕਿ ਲਿਨਵੋਸੈਲਟਾਮੈਬ (ਇਕ ਬਾਇਸਪੈਸੀਫਿਕ ਐਂਟੀਬਾਡੀ) ਮਰੀਜ਼ਾਂ ਨੂੰ ਬੋਨਮੀਰੋ ਟ੍ਰਾਂਸਪਲਾਂਟ ਤੋਂ ਬਚਾ ਸਕਦਾ ਹੈ, ਜਿਸ ਵਿਚ ਉੱਚ ਤਾਕਤ ਵਾਲੀ ਕੀਮੋਥੈਰੇਪੀ ਸ਼ਾਮਲ ਹੁੰਦੀ ਹੈ। ਇਹ ਬਿਮਾਰੀ ਦੇ ਖ਼ਿਲਾਫ਼ ਮਰੀਜ਼ਾਂ ’ਚ ਲੰਬੇ ਸਮੇਂ ਦੇ ਸੁਧਾਰ ਦੀਆਂ ਸੰਭਾਵਨਾਵਾਂ ਵੱਲ ਵੀ ਇਸ਼ਾਰਾ ਕਰਦਾ ਹੈ।

ਵਾਸ਼ਿੰਗਟਨ (ਆਈਏਐੱਨਐੱਸ) : ਇਕ ਕਲੀਨਿਕਲ ਟ੍ਰਾਈਲ ਦੌਰਾਨ ਪਾਇਆ ਗਿਆ ਕਿ ਰੋਗ ਰੋਕੂ ਸਮਰੱਥਾ ਤੇ ਕੈਂਸਰ ਸੈੱਲ ਨੂੰ ਮਿੱਥਣ ਵਾਲੀ ਐਂਟੀਬਾਡੀ ਥੈਰੇਪੀ ਬਲੱਡ ਸੈੱਲ ਕੈਂਸਰ (ਮਲਟੀਪਲ ਮਾਇਲੋਮਾ) ਦੇ ਰਹਿੰਦੇ ਅੰਸ਼ਾਂ ਨੂੰ ਮਿਟਾਉਣ ’ਚ ਸਮਰੱਥ ਹੈ। ਇਸ ਪ੍ਰੀਖਣ ’ਚ 18 ਮਰੀਜ਼ ਸ਼ਾਮਲ ਸਨ, ਜਿਨ੍ਹਾਂ ਦਾ ਐਂਟੀਬਾਡੀ ਲਿਨਵੋਸੈਲਟਾਮੈਬ ਨਾਲ ਛੇ ਚੱਕਰਾਂ ਤੱਕ ਇਲਾਜ ਕੀਤਾ ਗਿਆ। ਅਮਰੀਕਨ ਸੁਸਾਇਟੀ ਆਫ ਹੈਮੇਟੋਲਾਜੀ ਦੀ ਸਾਲਾਨਾ ਮੀਟਿੰਗ ’ਚ ਪੇਸ਼ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਧੇਰੇ ਸੰਵੇਦਨਸ਼ੀਲ ਪ੍ਰੀਖਣਾਂ ’ਚ ਕਿਸੇ ਵੀ ਮਰੀਜ਼ ’ਚ ਕੋਈ ਬਿਮਾਰੀ ਨਹੀਂ ਪਾਈ ਗਈ।
ਸ਼ੁਰੂਆਤੀ ਸਫਲਤਾ ਇਹ ਸੁਝਾਅ ਦਿੰਦੀ ਹੈ ਕਿ ਲਿਨਵੋਸੈਲਟਾਮੈਬ (ਇਕ ਬਾਇਸਪੈਸੀਫਿਕ ਐਂਟੀਬਾਡੀ) ਮਰੀਜ਼ਾਂ ਨੂੰ ਬੋਨਮੀਰੋ ਟ੍ਰਾਂਸਪਲਾਂਟ ਤੋਂ ਬਚਾ ਸਕਦਾ ਹੈ, ਜਿਸ ਵਿਚ ਉੱਚ ਤਾਕਤ ਵਾਲੀ ਕੀਮੋਥੈਰੇਪੀ ਸ਼ਾਮਲ ਹੁੰਦੀ ਹੈ। ਇਹ ਬਿਮਾਰੀ ਦੇ ਖ਼ਿਲਾਫ਼ ਮਰੀਜ਼ਾਂ ’ਚ ਲੰਬੇ ਸਮੇਂ ਦੇ ਸੁਧਾਰ ਦੀਆਂ ਸੰਭਾਵਨਾਵਾਂ ਵੱਲ ਵੀ ਇਸ਼ਾਰਾ ਕਰਦਾ ਹੈ। ਖੋਜੀ ਡਿਕਰਾਨ ਕਜਾਂਜੀਅਨ ਨੇ ਕਿਹਾ ਕਿ ਇਨ੍ਹਾਂ ਮਰੀਜ਼ਾਂ ਨੂੰ ਆਧੁਨਿਕ ਤੇ ਪ੍ਰਭਾਵਸ਼ੀਲ, ਸ਼ੁਰੂਆਤੀ ਇਲਾਜ ਮਿਲਿਆ, ਜਿਸਨੇ ਉਨ੍ਹਾਂ ਦੇ ਟਿਊਮਰ ਦਾ 90 ਫ਼ੀਸਦੀ ਖ਼ਤਮ ਕਰ ਦਿੱਤਾ। ਆਮ ਤੌਰ ’ਤੇ ਅਜਿਹੇ ਮਰੀਜ਼ਾਂ ਨੂੰ ਹਾਈ ਇੰਟੈਸਿਟੀ ਦੀ ਕੀਮੋਥੈਰੇਪੀ ਦਿੱਤੀ ਜਾਂਦੀ ਹੈ ਤੇ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਇਸਦੀ ਬਜਾਏ ਅਸੀਂ ਉਨ੍ਹਾਂ ਨੂੰ ਲਿਨਵੋਸੈਲਟਾਮੈਬ ਦਵਾਈ ਨਾਲ ਇਲਾਜ ਦਿੰਦੇ ਹਾਂ। ਖੋਜੀਆਂ ਨੇ ਹੁਣ ਤੱਕ ਦੇ ਨਤੀਜਿਆਂ ਨੂੰ ਅਤਿ ਪ੍ਰਭਾਵਸ਼ਾਲੀ ਦੱਸਿਆ ਤੇ ਕਿਹਾ ਕਿ ਰਹਿੰਦੇ ਮਾਇਲੋਮਾ ਸੈੱਲਾਂ ਦਾ ਗ਼ਾਇਬ ਹੋਣਾ ਮਰੀਜ਼ਾਂ ਦੇ ਭਵਿੱਖ ਲਈ ਚੰਗਾ ਸੰਕੇਤ ਹੈ, ਜਦਕਿ ਨਵਾਂ ਇਲਾਜ ਬਿਮਾਰੀ ਨੂੰ ਸਾਲਾਂ ਤੱਕ ਦੂਰ ਰੱਖ ਸਕਦਾ ਹੈ। ਹਾਲਾਂਕਿ, ਉਸਦੇ ਪਰਤਣ ਦੇ ਖ਼ਦਸ਼ੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
ਮਲਟੀਪਲ ਮਾਇਲੋਮਾ ਐਂਟੀਬਾਡੀ ਪੈਦਾ ਕਰਨ ਵਾਲੇ ਰੋਗ ਰੋਕੂ ਸੈੱਲਾਂ, ਜਿਨ੍ਹਾਂ ਨੂੰ ਪਲਾਜ਼ਮਾ ਸੈੱਲ ਕਿਹਾ ਜਾਂਦਾ ਹੈ, ਤੋਂ ਪੈਦਾ ਹੁੰਦਾ ਹੈ। ਇਹ ਕੈਂਸਰ ਸੈੱਲ ਆਮ ਖ਼ੂਨ ਦੇ ਸੈੱਲਾਂ ’ਚ ਦਖ਼ਲ ਦਿੰਦੇ ਹਨ ਤੇ ਨੁਕਸਾਨ ਦਾ ਕਾਰਨ ਬਣਦੇ ਹਨ। ਖੋਜੀਆਂ ਨੇ ਪਾਇਆ ਕਿ ਲਿਨਵੋਸੈਲਟਾਮੈਬ, ਸੀਡੀ3, ਜੋ ਟੀ ਸੈੱਲਾਂ ’ਤੇ ਪਾਇਆ ਜਾਣ ਵਾਲ ਇਕ ਪ੍ਰੋਟੀਨ ਹੈ, ਜੋ ਕੈਂਸਰ ਸੈੱਲਾਂ ਨੂੰ ਨਸ਼ਟ ਕਰਦਾ ਹੈ, ਇਕ-ਦੂਜੇ ਦੇ ਟੀਚੇ ਬੀਸੀਐੱਮਏ ਨਾਲ ਜੁੜਦਾ ਹੈ। ਇਨ੍ਹਾਂ ਦੋਵਾਂ ਤਰ੍ਹਾਂ ਦੇ ਸੈੱਲਾਂ ਨੂੰ ਸੰਪਰਕ ’ਚ ਲਿਆ ਕੇ ਐਂਟੀਬਾਡੀ ਕੈਂਸਰ ਦੇ ਪ੍ਰਤੀ ਸਰੀਰ ਦੀ ਰੋਗ ਰੋਕੂ ਪ੍ਰਤੀਕਿਰਿਆ ਨੂੰ ਸਰਗਰਮ ਕਰਦੀ ਹੈ।